ਹੁਸ਼ਿਆਰਪੁਰ 'ਚ ਸਰਪੰਚ ਸੰਦੀਪ ਚੀਨਾ ਦੇ ਕਾਤਲ ਦਾ ਐਨਕਾਉਂਟਰ, ਜ਼ਖਮੀ ਹਾਲਾਤ 'ਚ ਜ਼ੇਰੇ ਇਲਾਜ

By ETV Bharat Punjabi Team

Published : Jan 10, 2024, 10:52 AM IST

thumbnail

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਨ ਹੋਈ ਪੁਲਿਸ ਅਤੇ ਅਨੂਪ ਕੁਮਾਰ ਵਿਚਕਾਰ ਫਾਇਰਿੰਗ ਹੋਈ। ਫਾਇਰਿੰਗ ਦੌਰਾਨ ਸੰਦੀਪ ਕੁਮਾਰ ਚੀਨਾ ਕਤਲ ਦੇ ਮੁੱਖ ਮੁਲਜ਼ਮ ਅਨੂਪ ਕੁਮਾਰ ਉਰਫ਼ ਵਿੱਕੀ ਦੀਆਂ ਦੋਨੋ ਲੱਤਾਂ ਵਿੱਚ ਗੋਲੀਆਂ ਵੱਜੀਆਂ। ਮੁਲਜ਼ਮ ਨੂੰ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 4 ਜਨਵਰੀ ਦੀ ਸਵੇਰ ਸਰਪੰਚ ਅਤੇ BSP ਆਗੂ ਸੰਦੀਪ ਕੁਮਾਰ ਚੀਨਾ ਦੀ ਗੋਲੀਆਂ ਮਾਰ (Encounter In Hoshiarpur) ਕੇ ਹੱਤਿਆ ਕੀਤੇ ਜਾਣ ਤੋਂ ਬਾਅਦ ਸੰਦੀਪ ਚੀਨਾ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਟਾਂਡਾ ਰੋਡ ਜਾਮ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਜਦੋ ਤੱਕ ਕਾਤਲ ਫੜੇ ਨਹੀ ਜਾਂਦੇ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਇਹ ਸਭ ਕੁਝ ਪੁਲਿਸ ਲਈ ਇੱਕ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੁੱਖ ਮੁਲਜ਼ਮ ਅਨੂਪ ਕੁਮਾਰ ਵਿੱਕੀ ਨੂੰ ਫੜ੍ਹ ਲਿਆ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.