ETV Bharat / t20-world-cup-2022

ICC Womens T20 World Cup 2023 : 5 ਵਾਰ ਦੀ ਚੈਂਪੀਅਨ ਟੀਮ ਨਾਲ ਹੋਵੇਗਾ ਭਾਰਤ ਦਾ ਮੁਕਾਬਲਾ, ਜਾਣੋ 2009 ਤੋਂ 2020 ਤੱਕ ਦੇ ਅੰਕੜੇ

author img

By

Published : Feb 22, 2023, 1:25 PM IST

ਸਾਉਥ ਅਫਰੀਕਾ ਵਿੱਚ ਮਹਿਲਾ ਟੀ20 ਵਰਲਡ ਕੱਪ ਦਾ ਸੈਮੀਫਾਇਨਲ ਮੁਕਾਬਲਾ ਵੀਰਵਾਰ 23 ਫਰਵਰੀ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਮੈਂਚ ਵਿੱਚ 5 ਵਾਰ ਦੀ ਟੀ20 ਵਰਲਡ ਚੈਂਪਿਅਨ ਰਹੀ ਅਸਟ੍ਰੇਲੀਆਂ ਟੀਮ ਨਾਲ ਮੁਕਾਬਲਾ ਕਰੇਗੀ। ਇਸ ਟੂਰਨਾਮੈਂਟ ਵਿੱਚ ਇੰਡੀਆਂ ਟੀਮ ਤੀਸਰੀ ਵਾਰ ਸੇਮੀਫਾਇਨਲ ਖੇਡਣ ਜਾ ਰਹੀ ਹੈ।

ICC Womens T20 World Cup 2023
ICC Womens T20 World Cup 2023

ਨਵੀਂ ਦਿੱਲੀ: ਸਾਉਥ ਅਫਰੀਕਾ ਵਿੱਚ ਮਹਿਲਾ ਟੀ20 ਵਰਲਡ ਕੱਪ ਦਾ ਸੈਮੀਫਾਇਨਲ ਮੁਕਾਬਲਾ ਵੀਰਵਾਰ 23 ਫਰਵਰੀ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਮੈਂਚ ਵਿੱਚ 5 ਵਾਰ ਦੀ ਟੀ20 ਵਰਲਡ ਚੈਂਪਿਅਨ ਰਹੀ ਅਸਟ੍ਰੇਲੀਆਂ ਟੀਮ ਨਾਲ ਮੁਕਾਬਲਾ ਕਰੇਗੀ। ਇਸ ਟੂਰਨਾਮੈਂਟ ਵਿੱਚ ਇੰਡੀਆਂ ਟੀਮ ਤੀਸਰੀ ਵਾਰ ਸੇਮੀਫਾਇਨਲ ਖੇਡਣ ਜਾ ਰਹੀ ਹੈ। 2009 ਤੋਂ ਲੈ ਕੇ 2020 ਤੱਕ ਇਸਦੇ 7 ਸੀਜ਼ਨ ਵਿੱਚੋਂ 5 ਅਸਟ੍ਰੇਲੀਆਂ ਨੇ ਜਿੱਤੇ ਹਨ। ਮਹਿਲਾ ਟੀ20 ਵਰਲਡ ਕੱਪ 2023 ਦੇ ਟੂਰਨਾਮੈਂਟ ਦੇ 8ਵੇਂ ਸੀਜ਼ਨ ਵਿੱਚ ਭਾਰਤੀ ਟੀਮ ਆਪਣਾ ਪੂਰਾ ਜੋਰ ਅਜ਼ਮਾ ਰਹੀ ਹੈ।

ਸਾਉਥ ਅਫਰੀਕਾਂ ਵਿੱਚ ਚੱਲ ਰਹੇ ਇਸ ਟੂਰਨਾਮੈਂਟ ਵਿੱਚ ਟੀਮ ਇੰਡੀਆਂ ਪਹਿਲੀ ਵਾਰ ਟੀ20 ਵਰਲਡ ਕੱਪ ਦਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਟੂਰਨਾਮੈਂਟ ਵਿੱਚ 5 ਵਾਰ ਦੀ ਚੈਂਪਿਅਨ ਰਹੀ ਅਸਟ੍ਰੇਲੀਆਂ ਨਾਲ ਭਾਰਤੀ ਮਹਿਲਾ ਟੀਮ ਦਾ ਸੈਮੀਫਾਇਨਲ ਵਿੱਚ ਮੁਕਾਬਲਾ ਹੋਵੇਗਾ। ਇਹ ਮੈਂਚ ਕੇਪ ਟਾਉਨ ਵਿੱਚ ਨਿਓਲੈਂਡਸ ਸਟੇਡੀਅਮ ਵਿੱਚ ਸ਼ਾਮ 6.30 ਵਜੇ ਵੀਰਵਾਰ 23 ਫਰਵਰੀ ਨੂੰ ਖੇਡਿਆ ਜਾਵੇਗਾ। ਆਓ ਜਾਣਦੇ ਹਾਂ ਇਸ ਇੰਵੇਟ ਵਿੱਚ 2009 ਤੋਂ ਲੈ ਕੇ 2020 ਤੱਕ ਕਿਹੜੀ ਟੀਮ ਸਭ ਤੋਂ ਜਿਆਦਾ ਟੂਰਨਾਮੈਂਟ ਜੀਤੀ ਹੈ। ਅਸਟ੍ਰੇਲੀਆਂ ਦੇ ਇਲਾਵਾ 7ਵੇਂ ਸੀਜ਼ਨ ਤੱਕ ਇੱਕ-ਇੱਕ ਵਾਰ ਮਹਿਲਾ ਟੀ-20 ਵਰਲਡ ਕੱਪ ਚੈਂਪੀਅਨ ਇੰਗਲੈਂਡ ਅਤੇ ਵੈਸਟਇੰਡੀਜ਼ ਰਹੀ ਹੈ।

ਮਹਿਲਾ ਟੀ20 ਵਰਲਡ ਕੱਪ ਵਿੱਚ ਟੀਮ ਇੰਡੀਆਂ ਨੇ ਆਪਣੇ ਗਰੁੱਪ-2 ਦੇ ਚਾਰ ਵਿੱਚੋਂ 3 ਮੈਂਚ ਜਿੱਤ ਕੇ ਸੇਮੀਫਾਇਨਲ ਤੱਕ ਦੇ ਸਫਰ ਨੂੰ ਤੈਅ ਕੀਤਾ ਹੈ। 3 ਮੈਂਚਾਂ ਵਿੱਚ ਇੰਡੀਆਂ ਟੀਮ ਪਾਕਿਸਤਾਨ, ਵੈਸਟਇੰਡੀਜ਼ ਅਤੇ ਆਇਰਲੈਂਡ ਨੂੰ ਹਰਾ ਕੇ ਇੱਥੇ ਤੱਕ ਪਹੁੰਚੀ ਹੈ। ਹੁਣ ਸੈਮੀਫਾਇਨਲ ਦੀ ਦੌੜ ਵਿੱਚ ਅਸਟ੍ਰੇਲੀਆਂ ਨਾਲ ਸਾਹਮਣਾ ਹੋਵੇਗਾ। ਅਸਟ੍ਰੇਲੀਆਂ ਆਪਣੇ ਗਰੁੱਪ-1 ਦੇ ਸਾਰੇ 4 ਮੈਂਚ ਜਿੱਤਕੇ ਸੈਂਮੀਫਾਇਨਲ ਵਿੱਚ ਪਹੁੰਚੀ ਹੈ। ਮਹਿਲਾ ਟੀ20 ਵਰਲਡ ਕੱਪ ਦੀ ਸ਼ੁਰੂਆਤ 2009 ਤੋਂ ਹੋਈ ਸੀ। ਜਿਸਦੇ ਫਾਇਨਲ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਇੰਗਲੈਂਡ ਚੈਂਪਿਅਨ ਬਣ ਗਿਆ ਸੀ।

ਇਸ ਟੂਰਨਾਮੈਂਟ ਨੂੰ 2010, 2012, 2014,2018 ਅਤੇ 2020 ਵਿੱਚ ਜਿੱਤਕੇ ਅਸਟ੍ਰੇਲੀਆਂ ਟੀਮ ਟੀ20 ਵਰਲਡ ਕੱਪ ਵਿੱਚ ਪੰਜ ਵਾਰ ਚੈਪਿਅਨ ਬਣੀ ਹੈ। ਭਾਰਤ ਨੇ 2016 ਵਿੱਚ ਮਹਿਲਾ ਟੀ20 ਵਰਲਡ ਕੱਪ ਦੀ ਹੋਸਟਿੰਗ ਕੀਤੀ ਸੀ। ਜਿਸਦਾ ਫਾਇਨਲ ਮੈਂਚ ਕੋਲਕਾਤਾ ਦੇ ਇਡਨ ਗਾਰਡਸ ਵਿੱਚ ਖੇਡਿਆ ਗਿਆ ਸੀ। ਇਸ ਵਿੱਚ ਵੈਸਟਇੰਡੀਜ਼ ਨੇ ਅਸਟ੍ਰੇਲੀਆਂ ਨੂੰ ਹਰਾ ਕੇ ਪਹਿਲੀ ਵਾਰ ਇਸ ਖਿਤਾਬ ਨੂੰ ਜਿੱਤੀਆ ਹੈ। ਦੂਜੇ ਪਾਸੇ ਟੀਮ ਇੰਡੀਆਂ ਹੁਣ ਤੱਕ ਇੱਕ ਵਾਰ ਵੀ ਇਸ ਖਿਤਾਬ ਨੂੰ ਨਹੀ ਜਿੱਤ ਪਾਈ। ਪਰ 2020 ਵਿੱਚ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਉਪ ਵਿਜੇਤਾ ਰਹੀ ਹੈ ਅਤੇ ਤੀਸਰੀ ਵਾਰ ਸੈਮੀਫਾਇਨਲ ਖੇਡਣ ਜਾ ਰਹੀ ਹੈ।

ਇਹ ਵੀ ਪੜ੍ਹੋ :- ICC Women's T20 WC: ਸੈਮੀਫਾਈਨਲ 'ਚ ਆਸਟ੍ਰੇਲੀਆ ਨਾਲ ਭਾਰਤ ਦਾ ਮੁਕਾਬਲਾ ਤੈਅ! ਜੇਕਰ ਪਾਕਿਸਤਾਨ ਕੋਈ ਵੱਡੀ ਉਥਲ-ਪੁਥਲ ਨਹੀਂ ਕਰੇਗਾ ਤਾਂ ਸਮਝੋ ਕਿਵੇਂ

ETV Bharat Logo

Copyright © 2024 Ushodaya Enterprises Pvt. Ltd., All Rights Reserved.