ETV Bharat / sukhibhava

Sleep Talking Disorder: ਤੁਹਾਨੂੰ ਵੀ ਨੀਂਦ 'ਚ ਬੋਲਣ ਦੀ ਹੈ ਆਦਤ, ਤਾਂ ਇਹ ਹੋ ਸਕਦੇ ਨੇ ਇਸ ਪਿੱਛੇ ਕਾਰਨ, ਕੰਟਰੋਲ ਕਰਨ ਲਈ ਕਰੋ ਇਹ ਕੰਮ

author img

By

Published : Aug 22, 2023, 3:47 PM IST

ਕਈ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਨੀਂਦ 'ਚ ਬੋਲਣ ਦੀ ਬਿਮਾਰੀ ਹੁੰਦੀ ਹੈ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋ ਹੋ, ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਇਹ ਬਿਮਾਰੀ ਤੁਹਾਡੀ ਸਿਹਤ ਨਾਲ ਜੁੜੀ ਹੋ ਸਕਦੀ ਹੈ।

Sleep Talking Disorder
Sleep Talking Disorder

ਹੈਦਰਾਬਾਦ: ਕਈ ਲੋਕ ਰਾਤ ਨੂੰ ਨੀਂਦ 'ਚ ਬੋਲਣ ਲੱਗਦੇ ਹਨ। ਇਹ ਇੱਕ ਬਿਮਾਰੀ ਹੋ ਸਕਦੀ ਹੈ। ਇਹ ਬਿਮਾਰੀ ਸਰੀਰਕ ਹੀ ਨਹੀਂ ਸਗੋ ਮਾਨਸਿਕ ਬਿਮਾਰੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਨੀਂਦ 'ਚ ਬੋਲਣ ਦੀ ਬਿਮਾਰੀ ਕਈ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

ਨੀਂਦ 'ਚ ਬੋਲਣ ਦੀ ਬਿਮਾਰੀ ਕੀ ਹੈ?: ਨੀਂਦ 'ਚ ਬੋਲਣਾ ਇੱਕ ਬਿਮਾਰੀ ਹੈ ਅਤੇ ਇਸਨੂੰ ਪੈਰੋਸੋਮਨੀਆ ਕਹਿੰਦੇ ਹਨ। ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਅਸੀ ਸੌਦੇ ਤਾਂ ਹਾਂ, ਪਰ ਦਿਮਾਗ ਅਤੇ ਸਰੀਰ ਦਾ ਬੈਲੇਂਸ ਨਹੀਂ ਰਹਿੰਦਾ। ਅਜਿਹੇ 'ਚ ਵਿਅਕਤੀ 30 ਸਕਿੰਟ ਲਈ ਬੋਲਦਾ ਹੈ ਅਤੇ ਫਿਰ ਸੌ ਜਾਂਦਾ ਹੈ। ਫਿਰ ਬੋਲਦਾ ਹੈ ਅਤੇ ਫਿਰ ਸੌ ਜਾਂਦਾ ਹੈ। ਇਸ ਨਾਲ ਹੋਰਨਾਂ ਵਿਅਕਤੀਆਂ ਨੂੰ ਲੱਗ ਸਕਦਾ ਹੈ ਕਿ ਤੁਸੀਂ ਸਪਨਾ ਦੇਖ ਰਹੇ ਹੋ, ਪਰ ਅਜਿਹਾ ਨਹੀਂ ਹੁੰਦਾ। ਸਾਇੰਸ 'ਚ ਇਸ ਸਥਿਤੀ ਨੂੰ ਗੰਭੀਰ ਸਥਿਤੀ ਮੰਨਿਆ ਜਾਂਦਾ ਹੈ।

ਨੀਂਦ 'ਚ ਬੋਲਣ ਦੇ ਪਿੱਛੇ ਕਾਰਨ:

  • ਕੁਝ ਦਵਾਈਆ ਕਾਰਨ।
  • ਤਣਾਅ ਦੇ ਮਰੀਜ਼ ਅਕਸਰ ਨੀਂਦ 'ਚ ਬੋਲਦੇ ਹਨ।
  • ਥਕਾਵਟ ਕਾਰਨ।
  • ਇਮੋਸ਼ਨਲ ਤਣਾਅ ਕਾਰਨ।
  • ਬੁਖਾਰ ਹੋਣ ਕਾਰਨ।

ਨੀਂਦ 'ਚ ਬੋਲਣ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਕਰੋ ਇਹ ਕੰਮ: ਜੇਕਰ ਤੁਹਾਨੂੰ ਵੀ ਨੀਂਦ 'ਚ ਗੱਲ ਕਰਨ ਦੀ ਆਦਤ ਹੈ, ਤਾਂ ਤੁਹਾਨੂੰ ਕੁਝ ਗੱਲਾ ਦਾ ਧਿਆਨ ਰੱਖਣ ਦੀ ਲੋੜ ਹੈ।

  1. ਸਭ ਤੋਂ ਪਹਿਲਾ ਮੈਡੀਟੇਸ਼ਨ ਸ਼ੁਰੂ ਕਰੋ।
  2. ਰਾਤ ਦਾ ਭੋਜਨ ਸੌਣ ਤੋਂ ਹਮੇਸ਼ਾ 2 ਘੰਟੇ ਪਹਿਲਾ ਖਾਓ।
  3. ਮੋਬਾਇਲ ਤੋਂ ਦੂਰੀ ਬਣਾਓ।
  4. ਸਲੀਪਿੰਗ ਮੈਡੀਟੇਸ਼ਨ ਸਾਊਂਡਸ ਸੁਣੋ।
  5. ਜੇਕਰ ਰਾਤ ਨੂੰ ਨੀਂਦ ਨਹੀਂ ਆਉਦੀ ਅਤੇ ਡਰ ਲੱਗਦਾ ਹੈ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਨਾਲ ਇਲਾਜ 'ਚ ਸਹਾਇਤਾ ਮਿਲੇਗੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.