ETV Bharat / sukhibhava

World AIDS Day 2023: ਅੱਜ ਮਨਾਇਆ ਜਾ ਰਿਹਾ ਹੈ ਵਿਸ਼ਵ ਏਡਜ਼ ਦਿਵਸ, ਏਡਜ਼ ਦੀ ਬਿਮਾਰੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

author img

By ETV Bharat Features Team

Published : Dec 1, 2023, 5:44 AM IST

World AIDS Day: ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਏਡਜ਼ ਨੂੰ ਲੈ ਕੇ ਹਰ ਉਮਰ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

World AIDS Day 2023
World AIDS Day 2023

ਹੈਦਰਾਬਾਦ: ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਏਡਜ਼ ਬਾਰੇ ਜਾਗਰੂਕ ਕਰਨਾ ਹੈ। ਇਸ ਦਿਨ ਨੂੰ ਸਭ ਤੋਂ ਪਹਿਲਾ ਅਗਸਤ 1988 'ਚ ਵਿਸ਼ਵ ਪੱਧਰ 'ਤੇ WHO ਨੇ ਮਨਾਉਣ ਦੀ ਸ਼ੁਰੂਆਤ ਕੀਤੀ ਸੀ।

ਵਿਸ਼ਵ ਏਡਜ਼ ਦਿਵਸ ਦਾ ਇਤਿਹਾਸ: ਵਿਸ਼ਵ ਏਡਜ਼ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾ 1988 'ਚ ਹੋਈ ਸੀ। ਇਸ ਦਿਨ ਨੂੰ ਮਨਾਉਣ ਲਈ ਹਰ ਸਾਲ ਯੂਨਾਈਟਡ ਨੇਸ਼ਨਜ਼ ਦੀਆਂ ਏਜੰਸੀਆਂ, ਸਰਕਾਰਾਂ ਅਤੇ ਲੋਕ HIV ਨਾਲ ਜੁੜੀਆਂ ਖਾਸ ਥੀਮਾਂ 'ਤੇ ਮੁਹਿੰਮ ਚਲਾਉਣ ਲਈ ਇਕੱਠੇ ਜੁੜਦੇ ਹਨ।

ਵਿਸ਼ਵ ਏਡਜ਼ ਦਿਵਸ ਦਾ ਮਹੱਤਵ: ਵਿਸ਼ਵ ਏਡਜ਼ ਦਿਵਸ ਦਾ ਮਹੱਤਵ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਹੈ ਕਿ ਦੇਸ਼ 'ਚ ਏਡਜ਼ ਦੇ ਰੋਗੀ ਅਜੇ ਵੀ ਮੌਜ਼ੂਦ ਹਨ ਅਤੇ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਵਿਸ਼ਵ ਏਡਜ਼ ਦਿਵਸ 2023 ਦਾ ਥੀਮ: ਇਸ ਸਾਲ ਵਿਸ਼ਵ ਏਡਜ਼ ਦਿਵਸ ਦਾ ਥੀਮ 'Let's Community Lead' ਤੈਅ ਕੀਤਾ ਗਿਆ ਹੈ। ਵਿਸ਼ਵ ਏਡਜ਼ ਦਿਵਸ 2023 ਦਾ ਇਹ ਥੀਮ ਏਡਜ਼ ਨੂੰ ਖਤਮ ਕਰਨ ਲਈ ਕਮਿਊਨਿਟੀ ਲੀਡਰਸ਼ਿਪ ਦੀ ਪੂਰੀ ਸਮਰੱਥਾ ਨੂੰ ਵਰਤਣ ਦੀ ਲੋੜ ਨੂੰ ਉਜਾਗਰ ਕਰੇਗਾ।

ਏਡਜ਼ ਤੋਂ ਬਚਾਅ: ਏਡਜ਼ ਇੱਕ ਗੰਭੀਰ ਬਿਮਾਰੀ ਹੈ। ਇਸ ਰੋਗ ਦਾ ਕੋਈ ਇਲਾਜ਼ ਉਪਲਬਧ ਨਹੀਂ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਅਸੁਰੱਖਿਅਤ ਸੈਕਸ ਅਤੇ ਗੇ-ਸੈਕਸ ਕਰਨ ਤੋਂ ਬਚੋ। ਆਪਣੇ ਸਾਥੀ ਨਾਲ ਹੀ ਸਬੰਧ ਬਣਾਓ। ਪਿਸ਼ਾਬ ਕਰਨ ਤੋਂ ਬਾਅਦ ਆਪਣੇ ਗੁਪਤ ਅੰਗਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਬੁੱਲ੍ਹਾਂ 'ਤੇ ਜ਼ਖ਼ਮ ਜਾਂ ਖੂਨ ਆਉਣ 'ਤੇ ਉਸਨੂੰ ਜੀਭ ਲਗਾਉਣ ਤੋਂ ਬਚੋ। ਇਸ ਬਿਮਾਰੀ ਦਾ ਵਾਇਰਸ ਥੁੱਕ ਰਾਹੀਂ ਤੁਹਾਡੇ ਖੂਨ ਤੱਕ ਪਹੁੰਚ ਸਕਦਾ ਹੈ ਅਤੇ ਤੁਹਾਨੂੰ ਇਸ ਬਿਮਾਰੀ ਦਾ ਸ਼ਿਕਾਰ ਬਣਾ ਸਕਦਾ ਹੈ। ਸ਼ੇਵ ਕਰਦੇ ਸਮੇਂ ਨਵੇਂ ਬਲੇਡਾਂ ਦੀ ਵਰਤੋਂ ਕਰੋ। ਏਡਜ਼ ਤੋਂ ਪੀੜਤ ਔਰਤਾਂ ਨੂੰ ਗਰਭ ਧਾਰਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਬਿਮਾਰੀ ਉਨ੍ਹਾਂ ਦੇ ਬੱਚਿਆਂ ਨੂੰ ਵੀ ਲੱਗ ਜਾਂਦੀ ਹੈ। ਟੀਕੇ ਲਗਾਉਂਦੇ ਸਮੇਂ ਸਿਰਫ ਡਿਸਪੋਜ਼ੇਬਲ ਸਰਿੰਜਾਂ ਅਤੇ ਸੂਈਆਂ ਦੀ ਵਰਤੋਂ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.