ETV Bharat / sukhibhava

ਆਪਣੇ ਪਾਰਟਨਰ ਨਾਲ ਗੱਲਬਾਤ ਕਰਨਾ ਵੀ ਬਣ ਜਾਂਦਾ ਹੈ ਲੜਾਈ ਦਾ ਵਿਸ਼ਾ, ਤਾਂ ਇਸ ਪਿੱਛੇ ਹੋ ਸਕਦੈ ਨੇ ਇਹ 5 ਕਾਰਨ

author img

By ETV Bharat Entertainment Team

Published : Jan 4, 2024, 1:01 PM IST

RelationShip Tips: ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਗੱਲਬਾਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬਿਨ੍ਹਾਂ ਗੱਲਬਾਤ ਕੀਤੇ ਹਰ ਇੱਕ ਰਿਸ਼ਤਾ ਕੰਮਜ਼ੋਰ ਹੋ ਜਾਂਦਾ ਹੈ। ਪਰ ਕਈ ਵਾਰ ਗੱਲਬਾਤ ਕਰਦੇ ਸਮੇਂ ਲੜਾਈ ਸ਼ੁਰੂ ਹੋ ਜਾਂਦੀ ਹੈ, ਤਾਂ ਇਸ ਪਿੱਛੇ ਕੁਝ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।

RelationShip Tips
RelationShip Tips

ਹੈਦਰਾਬਾਦ: ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਪਾਰਟਨਰ ਨਾਲ ਗੱਲਬਾਤ ਕਰਨਾ ਜ਼ਰੂਰੀ ਹੁੰਦਾ ਹੈ। ਰਿਸ਼ਤੇ ਦੇ ਸ਼ਰੂਆਤੀ ਦਿਨਾਂ 'ਚ ਸਭ ਠੀਕ ਹੁੰਦਾ ਹੈ, ਪਰ ਜਿਵੇਂ-ਜਿਵੇਂ ਰਿਸ਼ਤਾ ਪੁਰਾਣਾ ਹੋ ਜਾਂਦਾ ਹੈ, ਗੱਲਬਾਤ ਘਟ ਹੋ ਜਾਂਦੀ ਹੈ ਅਤੇ ਲੜਾਈ ਵਧ ਜਾਂਦੀ ਹੈ। ਕਈ ਵਾਰ ਚੰਗੀ ਤਰ੍ਹਾਂ ਗੱਲਬਾਤ ਕਰਦੇ ਸਮੇਂ ਵੀ ਲੜਾਈ ਸ਼ੁਰੂ ਹੋ ਜਾਂਦੀ ਹੈ। ਇਸ ਪਿੱਛੇ ਕਈ ਕਾਰਨ ਜ਼ਿਮੇਵਾਰ ਹੋ ਸਕਦੇ ਹਨ, ਜਿਸ ਨਾਲ ਲੜਾਈ ਵਧ ਜਾਂਦੀ ਹੈ ਅਤੇ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਅਜਿਹੀਆਂ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।

ਇਨ੍ਹਾਂ ਕਾਰਨਾਂ ਕਰਕੇ ਵਧ ਸਕਦੀ ਹੈ ਲੜਾਈ:

ਹਰ ਗੱਲ 'ਚ ਦਖਲਅੰਦਾਜ਼ੀ ਕਰਨਾ: ਕਈ ਵਾਰ ਅਸੀ ਆਪਣੇ ਪਾਰਟਨਰ ਦੀ ਗੱਲ ਨੂੰ ਰੋਕ ਕੇ ਖੁਦ ਬੋਲਣ ਲੱਗਦੇ ਹਾਂ, ਪਰ ਆਪਣੇ ਪਾਰਟਨਰ ਦੀ ਕੋਈ ਗੱਲ ਨਹੀਂ ਸੁਣਦੇ, ਤਾਂ ਤੁਹਾਡੇ ਪਾਰਟਨਰ ਨੂੰ ਅਜਿਹਾ ਲੱਗ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਹਰ ਗੱਲ 'ਚ ਦਖਲਅੰਦਾਜ਼ੀ ਕਰ ਰਹੇ ਹੋ। ਇਸ ਲਈ ਆਪਣੇ ਪਾਰਟਨਰ ਨੂੰ ਵੀ ਬੋਲਣ ਦਾ ਮੌਕਾ ਦਿਓ।

ਅੰਦਾਜ਼ਾ ਲਗਾਉਣਾ: ਕਈ ਵਾਰ ਲੋਕ ਆਪਣੇ ਪਾਰਟਨਰ ਨਾਲ ਗੱਲਬਾਤ ਕਰਦੇ ਸਮੇਂ ਅੰਦਾਜ਼ੇ ਲਗਾਉਦੇ ਰਹਿੰਦੇ ਹਨ ਅਤੇ ਕੁਝ ਵੀ ਬੋਲ ਦਿੰਦੇ ਹਨ। ਇਸ ਨਾਲ ਤੁਹਾਡਾ ਆਪਣੇ ਪਾਰਟਨਰ ਨਾਲ ਰਿਸ਼ਤਾ ਖਰਾਬ ਹੋ ਸਕਦਾ ਹੈ।

ਆਪਣੇ ਪਾਰਟਨਰ 'ਤੇ ਦੋਸ਼ ਲਗਾਉਣਾ: ਜਦੋ ਤੁਹਾਡੀ ਆਪਣੇ ਪਾਰਟਨਰ ਨਾਲ ਲੜਾਈ ਹੋ ਰਹੀ ਹੋਵੇ, ਤਾਂ ਕਦੇ ਵੀ ਆਪਣੇ ਪਾਰਟਨਰ 'ਤੇ ਦੋਸ਼ ਨਾ ਲਗਾਓ। ਅਜਿਹਾ ਕਰਨ ਨਾਲ ਤੁਹਾਡੇ ਪਾਰਟਨਰ ਦਾ ਮੂਡ ਖਰਾਬ ਹੋ ਸਕਦਾ ਹੈ।

ਹਰ ਗੱਲ ਨੂੰ ਵਧਾ ਚੜ੍ਹਾ ਕੇ ਕਹਿਣਾ: ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਗੱਲਬਾਤ ਕਰਦੇ ਸਮੇਂ ਹਰ ਗੱਲ ਵਧਾ ਚੜ੍ਹਾ ਕੇ ਸੁਣਾ ਰਹੇ ਹੋ, ਤਾਂ ਸਾਹਮਣੇ ਵਾਲਾ ਵਿਅਕਤੀ ਗੁੱਸੇ 'ਚ ਆ ਸਕਦਾ ਹੈ ਅਤੇ ਲੜਾਈ ਵੀ ਵਧ ਸਕਦੀ ਹੈ।

ਹਰ ਸਮੇਂ ਸ਼ਿਕਾਇਤ ਕਰਨੀ: ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਗੱਲਬਾਤ ਕਰਦੇ ਸਮੇਂ ਸਿਰਫ਼ ਉਸਦੀ ਸ਼ਿਕਾਇਤ ਹੀ ਕਰਦੇ ਰਹਿੰਦੇ ਹੋ, ਤਾਂ ਇਸ ਨਾਲ ਤੁਹਾਡੀ ਆਪਣੇ ਪਾਰਟਨਰ ਨਾਲ ਲੜਾਈ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਆਪਣਾ ਰਿਸ਼ਤਾ ਬਚਾਉਣਾ ਚਾਹੁੰਦੇ ਹੋ, ਤਾਂ ਕਦੇ ਵੀ ਅਜਿਹੀਆਂ ਗਲਤੀਆਂ ਨਾ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.