ETV Bharat / sukhibhava

Raksha Bandhan Dishes: ਰੱਖੜੀ ਮੌਕੇ ਘਰ 'ਚ ਹੀ ਬਣਾਓ ਮਿੱਠੇ ਪਕਵਾਨ, ਇੱਥੇ ਸਿੱਖੋ ਬਣਾਉਣ ਦਾ ਤਰੀਕਾ

author img

By ETV Bharat Punjabi Team

Published : Aug 24, 2023, 11:45 AM IST

Raksha Bandhan Dishes
Raksha Bandhan Dishes

ਰੱਖੜੀ ਦਾ ਤਿਓਹਾਰ ਭਰਾ-ਭੈਣ ਲਈ ਬਹੁਤ ਖਾਸ ਹੁੰਦਾ ਹੈ। ਇਸ ਦਿਨ ਭੈਣ ਆਪਣੇ ਭਰਾ ਦੇ ਰੱਖੜੀ ਬੰਨ ਕੇ ਆਪਣੇ ਭਰਾ ਤੋਂ ਹਮੇਸ਼ਾ ਉਸਦੀ ਰੱਖਿਆ ਕਰਨ ਦਾ ਵਾਅਦਾ ਲੈਂਦੀ ਹੈ। ਰੱਖੜੀ ਮੌਕੇ ਘਰ ਵਿੱਚ ਕਈ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾਂਦੇ ਹਨ। ਤੁਸੀਂ ਇਸ ਰੱਖੜੀ ਮੌਕੇ ਕੁਝ ਸਿਹਤਮੰਦ ਪਕਵਾਨ ਬਣਾ ਸਕਦੇ ਹੋ।

ਹੈਦਰਾਬਾਦ: ਰੱਖੜੀ ਦੇ ਤਿਓਹਾਰ 'ਚ ਹੁਣ ਕੁਝ ਹੀ ਦਿਨ ਰਹਿ ਗਏ ਹਨ। ਭੈਣਾਂ ਨੇ ਇਸ ਦਿਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਰੱਖੜੀ ਮੌਕੇ ਭੈਣਾਂ ਆਪਣੇ ਭਰਾ ਦੇ ਰੱਖੜੀ ਬੰਨਦੀਆਂ ਹਨ ਅਤੇ ਆਰਤੀ ਉਤਾਰਦੀਆਂ ਹਨ। ਇਸ ਦਿਨ ਕਈ ਘਰਾਂ 'ਚ ਮਿੱਠੇ ਪਕਵਾਨ ਵੀ ਬਣਾਏ ਜਾਂਦੇ ਹਨ। ਮਿਠਾਈਆਂ ਬਣਾਉਦੇ ਸਮੇਂ ਆਪਣੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਇਸ ਲਈ ਕੋਈ ਵੀ ਤਿਓਹਾਰ ਹੋਵੇ, ਤਾਂ ਸਿਹਤਮੰਦ ਪਕਵਾਨ ਹੀ ਬਣਾਏ ਜਾਣੇ ਚਾਹੀਦੇ ਹਨ।

ਰੱਖੜੀ ਮੌਕੇ ਘਰ 'ਚ ਹੀ ਬਣਾਓ ਇਹ ਮਿੱਠੇ ਪਕਵਾਨ:

ਡਰਾਈ ਫਰੂਟਸ ਬਰਫ਼ੀ: ਇਸ ਨੂੰ ਬਣਾਉਣ ਲਈ 2 ਕੱਪ ਖੋਹਾ, ਕੱਟੇ ਹੋਏ ਸੁੱਕੇ ਮਿਕਸ ਫਰੂਟ, 8 ਤੋਂ 10 ਅਖਰੋਟ, 1/2 ਕਟੋਰੀ ਬਾਦਾਮ, 4 ਤੋਂ 5 ਅੰਜ਼ੀਰ, ਦੋ ਚਮਚ ਪਿਸਤਾ ਅਤੇ 1 ਚੁਟਕੀ ਦਾਲਚੀਨੀ ਪਾਊਡਰ ਦੀ ਜ਼ਰੂਰਤ ਹੁੰਦੀ ਹੈ।

ਡਰਾਈ ਫਰੂਟਸ ਬਰਫ਼ੀ ਬਣਾਉਣ ਦਾ ਤਰੀਕਾ: ਇਸ ਬਰਫ਼ੀ ਨੂੰ ਬਣਾਉਣ ਲਈ ਖੋਹੇ ਨੂੰ ਕੜਾਹੀ ਵਿੱਚ ਪਾ ਲਓ ਅਤੇ ਘੱਟੋ-ਘੱਟ 4 ਤੋਂ 5 ਮਿੰਟ ਤੱਕ ਭੂੰਨੋ। ਇਸ ਦੌਰਾਨ ਖੋਹੇ ਨੂੰ ਲਗਾਤਾਰ ਹਿਲਾਉਦੇ ਰਹੋ, ਨਹੀਂ ਤਾਂ ਇਹ ਕੜਾਹੀ ਨੂੰ ਲੱਗ ਜਾਵੇਗਾ। ਇਸ ਤੋਂ ਬਾਅਦ ਇਸ ਵਿੱਚ ਕੱਟੇ ਹੋਏ ਡਰਾਈ ਫਰੂਟਸ ਮਿਕਸ ਕਰ ਲਓ। ਮਿਕਸ ਕਰਨ ਤੋਂ ਬਾਅਦ ਇਸ ਵਿੱਚ ਦਾਲਚੀਨੀ ਪਾਊਡਰ ਮਿਲਾਓ। ਫਿਰ ਇਸਨੂੰ ਠੰਢਾ ਹੋਣ ਲਈ ਰੱਖ ਦਿਓ ਅਤੇ ਇਸਨੂੰ ਸੈੱਟ ਹੋਣ ਲਈ 5-6 ਘੰਟੇ ਲਈ ਫਰਿੱਜ਼ 'ਚ ਰੱਖ ਦਿਓ। ਇਸ ਤੋਂ ਬਾਅਦ ਇਸਨੂੰ ਟੁੱਕੜਿਆਂ 'ਚ ਕੱਟ ਲਓ। ਇਸ ਤਰ੍ਹਾਂ ਡਰਾਈ ਫਰੂਟਸ ਬਰਫ਼ੀ ਤਿਆਰ ਹੈ।

ਨਾਰੀਅਲ ਦੇ ਲੱਡੂ: ਇਸ ਨੂੰ ਬਣਾਉਣ ਲਈ ਨਾਰੀਅਲ, 8 ਤੋਂ 10 ਕੱਟੀ ਹੋਈ ਖਜੂਰ, 2 ਚਮਚ ਪੀਨਟ ਬਟਰ, 2 ਚਮਚ ਕੋਕੋ ਪਾਊਡਰ ਅਤੇ 1/2 ਕੱਪ ਓਟਸ ਚਾਹੀਦੇ ਹਨ।

ਨਾਰੀਅਲ ਦੇ ਲੱਡੂ ਬਣਾਉਣ ਦਾ ਤਰੀਕਾ: ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਖਜੂਰ ਦੇ ਬੀਜ ਕੱਢ ਲਓ ਅਤੇ ਇਸਨੂੰ ਗਰਮ ਪਾਣੀ 'ਚ 10 ਮਿੰਟ ਤੱਕ ਭਿਗੋ ਕੇ ਰੱਖ ਦਿਓ। ਇਸ ਤੋਂ ਬਾਅਦ ਓਟਸ ਨੂੰ ਮਿਕਸੀ 'ਚ ਪੀਸ ਕੇ ਇਸਦਾ ਪਾਊਡਰ ਬਣਾ ਲਓ। ਇੱਕ ਵਾਰ ਫਿਰ ਸਾਰੇ ਮਿਸ਼ਰਨ ਨੂੰ ਮਿਕਸੀ 'ਚ ਪਾ ਕੇ ਪੀਸ ਲਓ। ਫਿਰ ਇਸਦੇ ਛੋਟੇ-ਛੋਟੇ ਲੱਡੂ ਬਣਾ ਲਓ। ਲੱਡੂ ਬਣਾਉਣ ਤੋਂ ਬਾਅਦ ਨਾਰੀਅਲ ਲਗਾ ਕੇ ਇਸਨੂੰ ਸਜਾ ਲਓ ਅਤੇ ਏਅਰਟਾਈਟ ਕੰਟੇਨਰ 'ਚ ਰੱਖ ਕੇ ਇਸਨੂੰ ਫਰਿੱਜ਼ 'ਚ ਰੱਖ ਦਿਓ। ਇਸ ਤਰ੍ਹਾਂ ਨਾਰੀਅਲ ਦੇ ਲੱਡੂ ਤਿਆਰ ਹਨ।


ਓਟਸ ਖੀਰ: ਇਸਨੂੰ ਬਣਾਉਣ ਲਈ 1 ਕੱਪ ਓਟਸ, 3 ਕੱਪ ਦੁੱਧ, ਅੰਜ਼ੀਰ, 1 ਕੱਟਿਆ ਹੋਇਆ ਕੇਲਾ, 1 ਚੁਟਕੀ ਇਲਾਈਚੀ ਪਾਊਡਰ ਅਤੇ 8 ਤੋਂ 10 ਕੱਟੋ ਹੋਏ ਬਾਦਾਮ ਚਾਹੀਦੇ ਹਨ।

ਓਟਸ ਖੀਰ ਬਣਾਉਣ ਦਾ ਤਰੀਕਾ: ਇਸਨੂੰ ਬਣਾਉਣ ਲਈ ਸਭ ਤੋਂ ਪਹਿਲਾ ਓਟਸ ਨੂੰ ਪੈਨ 'ਚ ਪਾ ਕੇ ਹਲਕਾ ਭੂੰਨ ਲਓ। ਫਿਰ ਇਸਨੂੰ ਕਿਸੇ ਹੋਰ ਭਾਂਡੇ 'ਚ ਕੱਢ ਲਓ। ਹੁਣ ਇਸ ਪੈਨ 'ਚ ਦੁੱਧ ਨੂੰ ਉਬਾਲ ਲਓ। ਦੁੱਧ ਉਬਲਣ ਤੋਂ ਬਾਅਦ ਇਸ 'ਚ ਓਟਸ ਪਾਓ। 5 ਮਿੰਟ ਤੱਕ ਇਸਨੂੰ ਪਕਾ ਲਓ। ਫਿਰ ਓਟਸ 'ਚ ਅੰਜ਼ੀਰ, ਬਾਦਾਮ ਅਤੇ ਚੁਟਕੀ ਭਰ ਇਲਾਈਚੀ ਦਾ ਪਾਊਡਰ ਪਾਓ। 5-10 ਮਿੰਟ 'ਚ ਖੀਰ ਪੱਕ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.