ETV Bharat / sukhibhava

Health Tips: ਰਾਤ ਦਾ ਭੋਜਨ ਖਾਣ ਤੋਂ ਬਾਅਦ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਤੁਸੀਂ ਹੋ ਸਕਦੈ ਹੋ ਕਈ ਬਿਮਾਰੀਆਂ ਦਾ ਸ਼ਿਕਾਰ

author img

By

Published : Aug 16, 2023, 3:30 PM IST

ਹਰ ਕੋਈ ਸਿਹਤਮੰਦ ਰਹਿਣਾ ਚਾਹੁੰਦਾ ਹੈ। ਅਜਿਹੇ 'ਚ ਖੁਦ ਨੂੰ ਫਿੱਟ ਰੱਖਣ ਸਈ ਲੋਕ ਸਿਹਤਮੰਦ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹਨ। ਹਾਲਾਂਕਿ ਸਿਹਤਮੰਦ ਰਹਿਣ ਲਈ ਸਿਰਫ਼ ਚੰਗਾ ਭੋਜਨ ਖਾਣਾ ਜ਼ਰੂਰੀ ਨਹੀਂ ਸਗੋ ਭੋਜਨ ਨਾਲ ਜੁੜੀਆਂ ਕੁਝ ਖਾਸ ਆਦਤਾਂ ਅਪਣਾਉਣਾ ਵੀ ਜ਼ਰੂਰੀ ਹੈ।

Health Tips
Health Tips

ਹੈਦਰਾਬਾਦ: ਵਧਦੀਆਂ ਜ਼ਿੰਮੇਵਾਰੀਆਂ ਕਾਰਨ ਅੱਜ-ਕੱਲ ਲੋਕਾਂ ਦੀ ਜੀਵਨਸ਼ੈਲੀ 'ਚ ਬਹੁਤ ਬਦਲਾਅ ਹੋ ਗਏ ਹਨ। ਭੋਜਨ ਖਾਣ ਦਾ ਤਰੀਕਾ ਹੋਵੇ ਜਾਂ ਫਿਰ ਸੌਣ ਦੀ ਆਦਤ 'ਚ ਕਈ ਤਰ੍ਹਾਂ ਦੇ ਬਦਲਾਅ ਨਜ਼ਰ ਆਉਦੇ ਹਨ। ਇਨ੍ਹਾਂ ਬਦਲਦੀਆਂ ਆਦਤਾਂ ਕਾਰਨ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਇਸ ਲਈ ਤੁਹਾਨੂੰ ਆਪਣੀਆਂ ਗਲਤ ਆਦਤਾਂ ਬਦਲਣ ਦੀ ਲੋੜ ਹੈ।

ਰਾਤ ਨੂੰ ਭੋਜਨ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਕੰਮ:

ਦੇਰ ਰਾਤ ਭੋਜਨ ਨਾ ਖਾਓ: ਅਕਸਰ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਲੋਕ ਕਾਫ਼ੀ ਥੱਕ ਜਾਂਦੇ ਹਨ। ਅਜਿਹੇ 'ਚ ਲੋਕ ਅਕਸਰ ਰਾਤ ਦਾ ਭੋਜਨ ਖਾਣ 'ਚ ਦੇਰ ਕਰ ਦਿੰਦੇ ਹਨ। ਦੇਰ ਰਾਤ ਨੂੰ ਭੋਜਨ ਖਾਣਾ ਸਭ ਤੋਂ ਗਲਤ ਆਦਤ ਹੈ। ਇਸ ਆਦਤ ਨਾਲ ਸਰੀਰ ਵਿੱਚ ਮੋਜ਼ੂਦ ਹਾਰਮੋਨਸ 'ਚ ਬਦਲਾਅ ਹੋਣ ਲੱਗਦਾ ਹੈ ਅਤੇ ਸਹਿਤ 'ਤੇ ਬੂਰਾ ਅਸਰ ਪੈਂਦਾ ਹੈ। ਇਸ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ।

ਭੋਜਨ ਖਾਣ ਤੋਂ ਤਰੁੰਤ ਬਾਅਦ ਨਾ ਸੌਵੋਂ : ਕਈ ਲੋਕ ਰਾਤ ਨੂੰ ਭੋਜਨ ਖਾਣ ਤੋਂ ਤਰੁੰਤ ਬਾਅਦ ਸੌ ਜਾਂਦੇ ਹਨ। ਇਹ ਆਦਤ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਭੋਜਨ ਖਾਣ ਤੋਂ ਤਰੁੰਤ ਬਾਅਦ ਸੌਣ ਨਾਲ ਜ਼ਰੂਰੀ ਪਾਚਕ ਨਿਕਲ ਨਹੀਂ ਪਾਉਦੇ। ਜਿਸ ਨਾਲ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਆਪਣੀ ਇਸ ਆਦਤ ਨੂੰ ਬਦਲ ਲਓ। ਰਾਤ ਨੂੰ ਭੋਜਨ ਖਾਣ ਤੋਂ ਬਾਅਦ ਕਰੀਬ ਇੱਕ ਘੰਟੇ ਤੱਕ ਬੈੱਡ 'ਤੇ ਨਾ ਜਾਓ।

ਭੋਜਨ ਖਾਣ ਤੋਂ ਬਾਅਦ ਮੋਬਾਈਲ ਨਾ ਚਲਾਓ: ਅੱਜ ਕੱਲ ਲੋਕ ਮੋਬਾਈਲ ਅਤੇ ਲੈਪਟਾਪ 'ਤੇ ਜ਼ਿਆਦਾ ਸਮਾਂ ਗੁਜ਼ਾਰਦੇ ਹਨ। ਪਰ ਜੇਕਰ ਤੁਸੀਂ ਭੋਜਨ ਖਾਣ ਤੋਂ ਬਾਅਦ ਆਪਣਾ ਸਮਾਂ ਫੋਨ 'ਤੇ ਬਿਤਾਉਦੇ ਹੋ, ਤਾਂ ਇਸ ਨਾਲ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਤੁਸੀਂ ਤਣਾਅ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਸਕਦੇ ਹੋ।

ਭੋਜਨ ਖਾਣ ਤੋਂ ਬਾਅਦ ਸਿਗਰਟ ਅਤੇ ਸ਼ਰਾਬ ਨਾ ਪੀਓ: ਸਿਗਰਟ ਅਤੇ ਸ਼ਰਾਬ ਪੀਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਪਰ ਜੇਕਰ ਤੁਸੀਂ ਭੋਜਨ ਖਾਣ ਤੋਂ ਬਾਅਦ ਸਿਗਰੇਟ ਅਤੇ ਸ਼ਰਾਬ ਪੀਂਦੇ ਹੋ, ਤਾਂ ਆਪਣੀ ਇਸ ਆਦਤ ਨੂੰ ਅੱਜ ਹੀ ਬਦਲ ਲਓ। ਭੋਜਨ ਖਾਣ ਤੋਂ ਬਾਅਦ ਸਿਗਰਟ ਅਤੇ ਸ਼ਰਾਬ ਪੀਣ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਨਾਲ ਪੇਟ 'ਚ ਐਸਿਡ Reflex, ਹਾਰਟ ਬਰਨ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਭੋਜਨ ਖਾਣ ਤੋਂ ਬਾਅਦ ਸੈਰ ਨਾ ਕਰਨਾ: ਭੋਜਨ ਖਾਣ ਤੋਂ ਬਾਅਦ ਸੈਰ ਕਰਨਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਤੁਸੀਂ ਭੋਜਨ ਖਾਣ ਤੋਂ ਬਾਅਦ ਸੌ ਜਾਂਦੇ ਹੋ, ਤਾਂ ਇਹ ਆਦਤ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਫਿੱਟ ਅਤੇ ਸਿਹਤਮੰਦ ਰਹਿਣ ਲਈ ਭੋਜਨ ਖਾਣ ਤੋਂ ਬਾਅਦ ਰੋਜ਼ਾਨਾ 10 ਮਿੰਟ ਸੈਰ ਜ਼ਰੂਰ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.