ETV Bharat / sukhibhava

ਆਪਣੇ ਨੱਕ 'ਤੇ ਜੰਮੇ ਵ੍ਹਾਈਟਹੈੱਡਸ ਤੋਂ ਹੋ ਪਰੇਸ਼ਾਨ, ਤਾਂ ਇੱਥੇ ਦਿੱਤੇ ਘਰੇਲੂ ਨੁਸਖ਼ੇ ਅਪਣਾ ਕੇ ਪਾਓ ਇਸ ਤੋਂ ਛੁਟਕਾਰਾਂ

author img

By

Published : May 28, 2023, 3:53 PM IST

ਆਪਣੀ ਚਮੜੀ ਨੂੰ ਖੂਬਸੂਰਤ ਬਣਾਉਣ ਲਈ ਸਿਰਫ ਲੜਕੀਆਂ ਹੀ ਨਹੀਂ ਸਗੋਂ ਲੜਕੇ ਵੀ ਕਾਫੀ ਮਿਹਨਤ ਕਰਦੇ ਹਨ। ਇਸ ਸਭ ਦੇ ਵਿਚਕਾਰ ਚਮੜੀ ਦੀ ਕਿਸਮ ਅਤੇ ਪ੍ਰਦੂਸ਼ਣ ਕਾਰਨ ਚਿੱਟੇ ਅਤੇ ਕਾਲੇ ਵ੍ਹਾਈਟਹੈੱਡਸ ਦੀ ਸਮੱਸਿਆ ਆਮ ਹੋ ਗਈ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੁਝ ਘਰੇਲੂ ਨੁਸਖੇ ਅਪਣਾ ਕੇ ਤੁਸੀਂ ਵਾਈਟ ਹੈੱਡਸ ਤੋਂ ਛੁਟਕਾਰਾ ਪਾ ਸਕਦੇ ਹੋ।

whiteheads
whiteheads

ਹੈਦਰਾਬਾਦ: ਅੱਜ ਦੇ ਯੁੱਗ ਵਿੱਚ ਹਰ ਵਿਅਕਤੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲੋਂ ਵੱਧ ਸੁੰਦਰ ਅਤੇ ਆਕਰਸ਼ਕ ਦਿਖਣਾ ਚਾਹੁੰਦਾ ਹੈ। ਹੋਰ ਲੋਕ ਸਾਨੂੰ ਨੋਟਿਸ ਕਰਨ, ਇਸਦੀ ਇੱਛਾ ਔਰਤਾਂ ਅਤੇ ਮਰਦਾਂ ਦੋਵਾਂ ਵਿੱਚ ਬਰਾਬਰ ਹੁੰਦੀ ਹੈ। ਪਰ ਖਰਾਬ ਜੀਵਨ ਸ਼ੈਲੀ, ਭੋਜਨ, ਪ੍ਰਦੂਸ਼ਣ ਦੇ ਕਾਰਨ ਅਸੀਂ ਆਪਣੀ ਚਮੜੀ ਦੀ ਸਹੀ ਤਰ੍ਹਾਂ ਦੇਖਭਾਲ ਨਹੀਂ ਕਰ ਪਾਉਂਦੇ ਹਾਂ।

ਚਮੜੀ 'ਤੇ ਵ੍ਹਾਈਟ ਹੈਡਸ ਦੀ ਸਮੱਸਿਆਂ ਹੋਣ ਦਾ ਕਾਰਨ: ਚਿਹਰੇ 'ਤੇ ਫ਼ਿਣਸੀਆਂ, ਬਲੈਕਹੈੱਡਸ ਤੋਂ ਇਲਾਵਾ ਵਾਈਟ ਹੈੱਡਸ ਦੀ ਸਮੱਸਿਆ ਵੀ ਹੁੰਦੀ ਹੈ। ਦਰਅਸਲ, ਚਮੜੀ 'ਤੇ ਵ੍ਹਾਈਟ ਹੈਡਸ ਦਿਖਣ ਦਾ ਕਾਰਨ ਤੇਲਯੁਕਤ ਚਮੜੀ ਹੈ। ਗਰਮੀਆਂ ਵਿੱਚ ਤੇਲਯੁਕਤ ਚਮੜੀ ਦੀ ਸਮੱਸਿਆ ਵੱਧ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਵਾਈਟ ਹੈਡਸ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਕਈ ਵਾਰ ਘੱਟ ਪਾਣੀ ਪੀਣਾ ਵੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ੁਰੂਆਤ ਦਾ ਕਾਰਨ ਹੁੰਦਾ ਹੈ। ਵ੍ਹਾਈਟ ਹੈਡਸ ਦੀ ਸਮੱਸਿਆ 11 ਤੋਂ 25 ਸਾਲ ਦੀ ਉਮਰ ਵਰਗ 'ਚ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ।

ਵ੍ਹਾਈਟਹੈੱਡਸ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:

ਦਹੀਂ ਦੀ ਵਰਤੋਂ ਕਰੋ: ਦਹੀਂ ਚਿਹਰੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਦਹੀਂ ਚਿਹਰੇ ਤੋਂ ਤੇਲ ਅਤੇ ਗੰਦਗੀ ਨੂੰ ਆਸਾਨੀ ਨਾਲ ਦੂਰ ਕਰ ਦਿੰਦਾ ਹੈ। ਚਿਹਰੇ 'ਤੇ ਵ੍ਹਾਈਟ ਹੈਡਸ ਨੂੰ ਦੂਰ ਕਰਨ ਲਈ ਦਹੀਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਤੁਹਾਨੂੰ ਇੱਕ ਚੱਮਚ ਓਟਮੀਲ ਵਿੱਚ ਦੋ ਚੱਮਚ ਦਹੀਂ ਪਾ ਕੇ ਚੰਗੀ ਤਰ੍ਹਾਂ ਮਿਲਾਉਣਾ ਹੈ। ਹੁਣ ਇਸ ਨੂੰ ਚਿਹਰੇ 'ਤੇ ਲਗਾਓ ਅਤੇ 10 ਮਿੰਟ ਲਈ ਛੱਡ ਦਿਓ ਅਤੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਹਲਕੇ ਹੱਥਾਂ ਨਾਲ ਚਿਹਰੇ ਦੀ ਮਾਲਿਸ਼ ਕਰਦੇ ਹੋਏ ਠੰਡੇ ਪਾਣੀ ਨਾਲ ਚਿਹਰਾ ਧੋ ਲਓ।

ਮੁਲਤਾਨੀ ਮਿੱਟੀ ਦੀ ਵਰਤੋਂ: ਤੁਸੀਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਚਿਹਰੇ 'ਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ ਲਗਾਉਂਦੇ ਦੇਖਿਆ ਹੋਵੇਗਾ। ਅਸਲ 'ਚ ਮੁਲਤਾਨੀ ਮਿੱਟੀ ਚਿਹਰੇ ਤੋਂ ਵ੍ਹਾਈਟ ਹੈੱਡਸ ਦੇ ਨਾਲ-ਨਾਲ ਬਲੈਕ ਹੈੱਡਸ ਅਤੇ ਚਿਹਰੇ 'ਤੇ ਜਮਾਂ ਹੋਏ ਤੇਲ ਨੂੰ ਵੀ ਦੂਰ ਕਰਦੀ ਹੈ। ਇਹ ਤੁਹਾਡੀ ਚਮੜੀ ਤੋਂ ਮਰੇ ਹੋਏ ਸੈੱਲਾਂ ਨੂੰ ਹਟਾਉਣ ਅਤੇ ਇਸ ਵਿੱਚ ਚਮਕ ਲਿਆਉਣ ਵਿੱਚ ਵੀ ਮਦਦ ਕਰਦੀ ਹੈ। ਇਸਦੇ ਲਈ ਤੁਹਾਨੂੰ ਇੱਕ ਕਟੋਰੀ ਵਿੱਚ ਬਦਾਮ ਦਾ ਪਾਊਡਰ ਲੈ ਕੇ ਇਸ ਵਿੱਚ ਗਲਿਸਰੀਨ ਅਤੇ ਇੱਕ ਚੱਮਚ ਮੁਲਤਾਨੀ ਮਿੱਟੀ ਮਿਲਾ ਕੇ ਫੇਸ ਪੈਕ ਬਣਾਉਣਾ ਹੈ। ਹੁਣ ਇਸ ਨੂੰ ਹਲਕੇ ਹੱਥਾਂ ਨਾਲ ਸਕਰਬ ਦੀ ਤਰ੍ਹਾਂ ਚਿਹਰੇ 'ਤੇ ਵਰਤੋ ਅਤੇ ਜਦੋਂ ਇਸ ਨੂੰ ਪੂਰੇ ਚਿਹਰੇ 'ਤੇ ਚੰਗੀ ਤਰ੍ਹਾਂ ਲਗਾ ਲਿਆ ਜਾਵੇ ਤਾਂ ਤੁਸੀਂ ਆਪਣਾ ਚਿਹਰਾ ਧੋ ਲਓ।

  1. Benefits Of Beetroot Icecube: ਗਰਮੀਆਂ ਵਿੱਚ ਵੀ ਆਪਣੀ ਚਮੜੀ ਨੂੰ ਸੁੰਦਰ ਬਣਾਈ ਰੱਖਣ ਲਈ ਇੱਥੇ ਸਿੱਖੋ ਆਸਾਨ ਤਰੀਕਾ, ਮਿਲਣਗੇ ਕਈ ਫ਼ਾਇਦੇ
  2. Mobile Addiction Reduce Tips: ਸਾਵਧਾਨ! ਕਿਤੇ ਤੁਹਾਡੇ ਬੱਚੇ ਵੀ ਫ਼ੋਨ ਦੇ ਆਦੀ ਤਾਂ ਨਹੀ, ਇਸ ਆਦਤ ਨੂੰ ਘਟਾਉਣ ਲਈ ਮਾਪੇ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਧਿਆਨ
  3. World Hunger Day 2023: ਦੁਨੀਆ ਭਰ ਵਿੱਚ ਭੋਜਣ ਦੀ ਘਾਟ ਕਾਰਨ ਅੱਜ ਵੀ ਲੋਕ ਕਰ ਰਹੇ ਭੁੱਖਮਰੀ ਦਾ ਸਾਹਮਣਾ

ਟਮਾਟਰ ਦੀ ਵਰਤੋਂ: ਵਿਗਿਆਨੀਆਂ ਮੁਤਾਬਕ ਟਮਾਟਰ ਚਮੜੀ ਨੂੰ ਸਿਹਤਮੰਦ ਰੱਖਣ 'ਚ ਕਾਫੀ ਕਾਰਗਰ ਸਾਬਤ ਹੁੰਦਾ ਹੈ। ਭਰਪੂਰ ਮਾਤਰਾ 'ਚ ਵਿਟਾਮਿਨ ਸੀ ਦੇ ਨਾਲ-ਨਾਲ ਇਸ 'ਚ ਅਜਿਹੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ ਜੋ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਵਾਈਟ ਹੈੱਡਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਟਮਾਟਰ ਨੂੰ ਕੱਟ ਕੇ ਇਸ ਦੇ ਟੁਕੜਿਆਂ ਨਾਲ ਚਿਹਰੇ 'ਤੇ ਚੰਗੀ ਤਰ੍ਹਾਂ ਨਾਲ ਮਸਾਜ ਕਰੋ। 5 ਮਿੰਟ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਇਹ ਵ੍ਹਾਈਟ ਹੈਡਸ ਨੂੰ ਦੂਰ ਕਰਨ ਵਿੱਚ ਤੁਹਾਡੀ ਬਹੁਤ ਮਦਦ ਕਰੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.