ਡੈਂਡਰਫ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਛੁਟਕਾਰਾ ਪਾਉਣ ਲਈ ਅਜ਼ਮਾਓ ਇਹ 4 ਉਪਾਅ

author img

By ETV Bharat Features Desk

Published : Jan 16, 2024, 11:23 AM IST

Dandruff Natural Remedies

Dandruff Natural Remedies: ਅੱਜ ਦੇ ਸਮੇਂ 'ਚ ਲੋਕ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਡੈਂਡਰਫ਼ ਦੀ ਸਮੱਸਿਆ। ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਡੈਂਡਰਫ਼ ਦੀ ਸਮੱਸਿਆ ਵਧ ਜਾਂਦੀ ਹੈ। ਇਸ ਮੌਸਮ 'ਚ ਸਿਰਫ਼ ਡੈਂਡਰਫ਼ ਹੀ ਨਹੀਂ, ਸਗੋ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਡੈਂਡਰਫ਼ ਕਾਰਨ ਸਿਰ 'ਚ ਖੁਜਲੀ ਅਤੇ ਜਲਨ ਹੋਣ ਲੱਗਦੀ ਹੈ। ਇਸ ਕਰਕੇ ਤੁਸੀਂ ਡੈਂਡਰਫ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਡੈਂਡਰਫ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਤਰੀਕੇ:

ਨਾਰੀਅਲ ਤੇਲ: ਨਾਰੀਅਲ ਤੇਲ 'ਚ ਐਂਟੀ ਬੈਕਟੀਰੀਅਲ ਅਤੇ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਇਸ ਨਾਲ ਖੋਪੜੀ ਨੂੰ Moisturize ਮਿਲਦਾ ਹੈ। ਇਸਨੂੰ ਲਗਾਉਣ ਤੋਂ ਪਹਿਲਾ ਨਾਰੀਅਲ ਦੇ ਤੇਲ ਨੂੰ ਕੋਸਾ ਕਰ ਲਓ ਅਤੇ ਵਾਲਾਂ ਦੀ ਲੰਬਾਈ ਦੇ ਨਾਲ ਖੋਪੜੀ 'ਚ ਚੰਗੀ ਤਰ੍ਹਾਂ ਲਗਾ ਲਓ। ਇੱਕ ਘੰਟਾ ਇਸਨੂੰ ਆਪਣੇ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਸ਼ੈਪੂ ਕਰ ਲਓ। ਨਾਰੀਅਲ ਦਾ ਤੇਲ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਖੋਪੜੀ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਮਿਲਦੀ ਹੈ।

Jojoba ਤੇਲ: ਇਸ ਤੇਲ ਨੂੰ ਲਗਾਉਣ ਨਾਲ ਡੈਂਡਰਫ਼ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਹ ਤੇਲ ਵਾਲਾਂ ਦੀਆਂ ਜੜ੍ਹਾਂ 'ਚ ਪਹੁੰਚ ਕੇ ਵਾਲਾਂ ਨੂੰ Moisturize ਕਰਦਾ ਹੈ। ਇਸਦੇ ਨਾਲ ਹੀ ਵਾਲਾਂ ਦੀ ਗ੍ਰੋਥ ਨੂੰ ਵਧਾਉਦਾ ਹੈ। ਇਸ ਤੇਲ ਨੂੰ ਖੋਪੜੀ 'ਚ ਲਗਾਓ ਅਤੇ ਫਿਰ ਮਸਾਜ ਕਰ ਲਓ। ਇਸ ਤੇਲ ਨੂੰ ਤੁਸੀਂ ਸ਼ੈਪੂ 'ਚ ਮਿਲਾ ਕੇ ਵੀ ਲਗਾ ਸਕਦੇ ਹੋ।

ਐਲੋਵੇਰਾ: ਡੈਂਡਰਫ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਵੀ ਇੱਕ ਵਧੀਆਂ ਉਪਾਅ ਹੋ ਸਕਦਾ ਹੈ। ਇਸ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਐਲੋਵੇਰਾ ਜੈੱਲ ਨੂੰ ਮਿਕਸੀ 'ਚ ਪੀਸ ਲਓ। ਇਸ ਪੇਸਟ ਨੂੰ 30-45 ਮਿੰਟ ਲਗਾ ਕੇ ਰੱਖੋ ਅਤੇ ਫਿਰ ਵਾਲਾਂ ਨੂੰ ਪਾਣੀ ਨਾਲ ਧੋ ਲਓ।

ਬੇਕਿੰਗ ਸੋਡਾ ਅਤੇ ਜੈਤੂਨ ਦਾ ਤੇਲ: ਬੇਕਿੰਗ ਸੋਡਾ ਅਤੇ ਜੈਤੂਣ ਦਾ ਤੇਲ ਡੈਂਡਰਫ਼ ਦੀ ਸਮੱਸਿਆ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੋ ਸਕਦਾ ਹੈ। ਬੈਕਿੰਗ ਸੋਡਾ ਅਤੇ ਜੈਤੂਣ ਦੇ ਤੇਲ ਨੂੰ ਬਰਾਬਰ ਮਾਤਰਾ 'ਚ ਮਿਲਾਓ ਅਤੇ ਖੋਪੜੀ 'ਤੇ ਲਗਾਓ। 15 ਮਿੰਟ ਤੱਕ ਇਸਨੂੰ ਆਪਣੇ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਸ਼ੈਪੂ ਕਰ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.