Home Remedies For Dry Hair: ਸੁੱਕੇ ਵਾਲਾਂ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਚਮਕਦਾਰ ਵਾਲ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖੇ

author img

By ETV Bharat Punjabi Desk

Published : Sep 25, 2023, 3:42 PM IST

Home Remedies For Dry Hair

Dry Hairs: ਲੋਕ ਚਮਕਦਾਰ ਵਾਲ ਪਾਉਣ ਲਈ ਕਈ ਤਰ੍ਹਾਂ ਦੇ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ ਪ੍ਰੋਡਕਟਸ ਕਾਰਨ ਵਾਲ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਕਰਕੇ ਤੁਸੀਂ ਚਮਕਦਾਰ ਵਾਲ ਪਾਉਣ ਲਈ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਹੈਦਰਾਬਾਦ: ਅੱਜ ਦੇ ਸਮੇਂ 'ਚ ਵਾਲਾਂ ਦਾ ਸੁੱਕੇ ਹੋਣਾ ਆਮ ਹੋ ਗਿਆ ਹੈ। ਇਸ ਲਈ ਵਾਲਾਂ ਨੂੰ ਕੰਘੀ ਕਰਨ 'ਚ ਵੀ ਮੁਸ਼ਕਿਲ ਆਉਦੀ ਹੈ। ਜੇਕਰ ਤੁਸੀਂ ਵੀ ਸੁੱਕੇ ਵਾਲਾਂ ਤੋਂ ਪਰੇਸ਼ਾਨ ਹੋ, ਤਾਂ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਚਮਕਦਾਰ ਵਾਲ ਪਾ ਸਕਦੇ ਹੋ।

ਸੁੱਕੇ ਵਾਲਾਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ:

ਕੇਲਾ: ਕੇਲਾ ਵੀ ਸੁੱਕੇ ਵਾਲਾਂ ਦੀ ਸਮੱਸਿਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦਾ ਹੈ। ਇਸ ਲਈ ਇੱਕ ਪੱਕਾ ਹੋਇਆ ਕੇਲਾ ਲਓ। ਇਸ 'ਚ ਦੋ ਚਮਚ ਸ਼ਹਿਦ ਅਤੇ 1/3 ਕੱਪ ਨਾਰੀਅਲ ਤੇਲ ਮਿਲਾਓ। ਅੱਧੇ ਘੰਟੇ ਤੱਕ ਇਸ ਪੇਸਟ ਨੂੰ ਵਾਲਾਂ 'ਤੇ ਲਗਾ ਕੇ ਰੱਖੋ। ਫਿਰ ਆਪਣੇ ਵਾਲਾਂ ਨੂੰ ਧੋ ਲਓ। ਇਸ ਨਾਲ ਤੁਹਾਡੇ ਵਾਲ ਚਮਕਦਾਰ ਹੋਣਗੇ।

ਸ਼ਹਿਦ: ਸੁੱਕੇ ਵਾਲਾਂ ਦੀ ਸਮੱਸਿਆਂ ਨੂੰ ਖਤਮ ਕਰਨ ਲਈ ਸ਼ਹਿਦ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਅੱਧਾ ਕੱਪ ਪਾਣੀ ਲਓ। ਇਸ 'ਚ ਇੱਕ ਚਮਚ ਸ਼ਹਿਦ ਮਿਲਾਓ। ਫਿਰ ਇਸ ਪੇਸਟ ਨੂੰ ਵਾਲਾਂ 'ਤੇ ਲਗਾਓ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਨਾਰਮਲ ਪਾਣੀ ਨਾਲ ਧੋ ਲਓ।

ਨਾਰੀਅਲ ਤੇਲ: ਨਾਰੀਅਲ ਦਾ ਤੇਲ ਚਮਕਦਾਰ ਵਾਲ ਪਾਉਣ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਸਿਰਫ਼ ਸੁੱਕੇ ਵਾਲਾਂ ਦੀ ਸਮੱਸਿਆਂ ਹੀ ਨਹੀਂ ਸਗੋ ਹੋਰ ਵੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸੁੱਕੇ ਵਾਲਾਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਤੇਲ ਨੂੰ ਹਲਕਾ ਗਰਮ ਕਰ ਲਓ ਅਤੇ ਇਸਨੂੰ ਅੱਧਾ ਘੰਟਾ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਵਾਲਾਂ ਨੂੰ ਸ਼ੈਪੂ ਕਰ ਲਓ। ਹਫ਼ਤੇ 'ਚ 2-3 ਵਾਰ ਅਜਿਹਾ ਕਰੋ। ਇਸ ਨਾਲ ਸੁੱਕੇ ਵਾਲਾਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲੇਗਾ।

ਦਹੀ ਅਤੇ ਐਲੋਵੇਰਾ: ਦਹੀ 'ਚ ਮੌਜ਼ੂਦ ਪ੍ਰੋਟੀਨ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ ਅਤੇ ਐਲੋਵੇਰਾ ਜੈਲ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਇੱਕ ਚਮਚ ਐਲੋਵੇਰਾ ਜੈਲ ਅਤੇ ਦਹੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਮਾਸਕ ਬਣਾ ਲਓ। ਇਸ ਨਾਲ 5 ਮਿੰਟ ਤੱਕ ਖੋਪੜੀ ਦੀ ਮਸਾਜ ਕਰੋ ਅਤੇ 10 ਮਿੰਟ ਤੱਕ ਇਸਨੂੰ ਵਾਲਾਂ 'ਤੇ ਲੱਗਾ ਰਹਿਣ ਦਿਓ। ਫਿਰ ਵਾਲਾਂ ਨੂੰ ਸ਼ੈਪੂ ਨਾਲ ਧੋ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.