ETV Bharat / sukhibhava

Health Tips: ਗਰਮੀਆਂ ਵਿੱਚ ਖੁਦ ਨੂੰ ਤਰੋ-ਤਾਜ਼ਾ ਰੱਖਣ ਲਈ ਅਪਣਾਓ ਇਹ ਤਰੀਕੇ

author img

By

Published : May 10, 2023, 1:57 PM IST

ਮੌਸਮ ਵਿੱਚ ਬਦਲਾਅ ਦੇ ਨਾਲ-ਨਾਲ ਸਾਨੂੰ ਆਪਣੀ ਸਿਹਤ ਦਾ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰੀਏ। ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ। ਕੁਝ ਅਜਿਹੇ ਆਸਾਨ ਨੁਸਖੇ ਰੋਜ਼ਾਨਾ ਅਪਣਾਉਣੇ ਚਾਹੀਦੇ ਹਨ ਜਿਸ ਨਾਲ ਸਿਹਤ ਚੰਗੀ ਰਹੇ।

Health Tips
Health Tips

ਗਰਮੀਆਂ ਸ਼ੁਰੂ ਹੁੰਦੇ ਹੀ ਕਈ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਆਮ ਸਮੱਸਿਆ ਚਮੜੀ ਦੀ ਸਮੱਸਿਆ ਹੈ। ਅਕਸਰ ਗਰਮੀਆਂ 'ਚ ਪਸੀਨੇ ਦੇ ਕਾਰਨ ਧੱਫੜ, ਦਾਦ, ਖਾਰਸ਼, ਇਨਫੈਕਸ਼ਨ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਦਿਨ 'ਚ ਕਈ ਵਾਰ ਨਹਾਉਦੇ ਹਨ। ਪਰ ਫ਼ਿਰ ਵੀ ਇਸ ਸਮੱਸਿਆ ਤੋਂ ਛੁਟਕਾਰਾ ਨਹੀਂ ਮਿਲਦਾ। ਜੇਕਰ ਤੁਸੀਂ ਵੀ ਗਰਮੀਆਂ 'ਚ ਚਮੜੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਅਤੇ ਹਰ ਸਮੇਂ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਇੱਥੇ ਕੁਝ ਅਜਿਹੇ ਤਰੀਕੇ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਹਰ ਸਮੇਂ ਤਰੋ-ਤਾਜ਼ਾ ਮਹਿਸੂਸ ਕਰੋਗੇ।

ਗੁਲਾਬ ਦੀਆਂ ਪੱਤੀਆਂ
ਗੁਲਾਬ ਦੀਆਂ ਪੱਤੀਆਂ

ਗੁਲਾਬ ਦੀਆਂ ਪੱਤੀਆਂ: ਜੇਕਰ ਤੁਸੀਂ ਨਹਾਉਣ ਤੋਂ ਪਹਿਲਾਂ ਪਾਣੀ ਵਿਚ ਤਾਜ਼ੇ ਗੁਲਾਬ ਦੀਆਂ ਪੱਤੀਆਂ ਪਾਓਗੇ ਤਾਂ ਤੁਸੀਂ ਬਿਲਕੁਲ ਤਰੋ-ਤਾਜ਼ਾ ਮਹਿਸੂਸ ਕਰੋਗੇ। ਗਰਮੀਆਂ 'ਚ ਨਹਾਉਣ ਵਾਲੇ ਪਾਣੀ 'ਚ ਗੁਲਾਬ ਦੀਆਂ ਪੱਤੀਆਂ ਮਿਲਾ ਕੇ ਨਹਾਉਣ ਨਾਲ ਸਰੀਰ 'ਚ ਖੁਸ਼ਬੂ ਆਉਂਦੀ ਹੈ ਅਤੇ ਪਸੀਨੇ ਕਾਰਨ ਆਉਣ ਵਾਲੀ ਬਦਬੂ ਨੂੰ ਵੀ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।

ਹਲਦੀ
ਹਲਦੀ

ਹਲਦੀ: ਗਰਮੀਆਂ ਦੇ ਮੌਸਮ 'ਚ ਹਲਦੀ ਦੇ ਪਾਣੀ ਨਾਲ ਇਸ਼ਨਾਨ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਹਲਦੀ ਦੇ ਪਾਣੀ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਏਜਿੰਗ ਗੁਣ ਹੁੰਦੇ ਹਨ, ਜੋ ਤੁਹਾਡੀ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਗਰਮੀਆਂ 'ਚ ਚਮੜੀ ਦੀਆਂ ਸਮੱਸਿਆਵਾਂ ਜਿਵੇਂ ਕਿ ਚਿਹਰੇ 'ਤੇ ਦਾਣੇ, ਧੱਫੜ ਅਤੇ ਮੁਹਾਸੇ ਆਦਿ ਤੋਂ ਛੁਟਕਾਰਾ ਮਿਲੇਗਾ। ਚਮੜੀ ਦੀ ਟੈਨਿੰਗ ਦੀ ਸਮੱਸਿਆ ਵੀ ਘੱਟ ਜਾਂਦੀ ਹੈ।

  1. Hairstyles For Summer: ਇੱਥੇ ਦੇਖੋ ਗਰਮੀਆਂ ਵਿੱਚ ਕੀਤੇ ਜਾਣ ਵਾਲੇ ਆਸਾਨ ਹੇਅਰਸਟਾਇਲ
  2. Lose Weight: ਜੇ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਚੀਜ਼ਾਂ ਕਰਨਾ ਨਾਂ ਭੁੱਲੋ
  3. Rainy Days: ਬਰਸਾਤ ਦੇ ਮੌਸਮ ਦਾ ਆਨੰਦ ਲੈਣ ਲਈ ਇੱਥੇ ਦੇਖੋ ਕੁਝ ਪੀਣ ਵਾਲੇ ਪਦਾਰਥ
ਚਮੇਲੀ ਦੇ ਫੁੱਲ
ਚਮੇਲੀ ਦੇ ਫੁੱਲ

ਚਮੇਲੀ ਦੇ ਫੁੱਲ: ਤੁਸੀਂ ਨਹਾਉਣ ਵਾਲੇ ਪਾਣੀ 'ਚ ਚਮੇਲੀ ਦੇ ਫੁੱਲ ਵੀ ਪਾ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਸ਼ਾਂਤੀ ਮਿਲੇਗੀ। ਤੁਹਾਡੇ ਸਰੀਰ ਵਿੱਚ ਬਹੁਤ ਵਧੀਆ ਮਹਿਕ ਆਵੇਗੀ ਅਤੇ ਇਸਦੇ ਨਾਲ ਹੀ ਤੁਹਾਡਾ ਤਣਾਅ ਦਾ ਪੱਧਰ ਆਪਣੇ ਆਪ ਘੱਟ ਜਾਵੇਗਾ।

ਨਿੰਮ ਦੀਆਂ ਪੱਤੀਆਂ
ਨਿੰਮ ਦੀਆਂ ਪੱਤੀਆਂ

ਨਿੰਮ ਦੀਆਂ ਪੱਤੀਆਂ: ਗਰਮੀਆਂ ਵਿੱਚ ਜਦੋਂ ਵੀ ਤੁਸੀਂ ਨਹਾਉਂਦੇ ਹੋ ਤਾਂ ਨਹਾਉਣ ਵਾਲੇ ਪਾਣੀ ਵਿੱਚ ਨਿੰਮ ਦੀਆਂ ਪੱਤੀਆਂ ਜਾਂ ਨਿੰਮ ਦਾ ਤੇਲ ਮਿਲਾ ਕੇ ਨਹਾਓ, ਅਜਿਹਾ ਕਰਨ ਨਾਲ ਤੁਹਾਡੀ ਚਮੜੀ ਸਿਹਤਮੰਦ ਰਹੇਗੀ। ਗਰਮੀਆਂ ਵਿੱਚ ਹੋਣ ਵਾਲੀ ਚਮੜੀ ਦੀ ਖੁਜਲੀ, ਫੋੜੇ, ਮੁਹਾਸੇ, ਧੱਫੜ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਕਿਉਂਕਿ ਨਿੰਮ 'ਚ ਐਂਟੀ ਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ ਜੋ ਤੁਹਾਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਚਾਈ ਰੱਖਦੇ ਹਨ।

ਦੁੱਧ
ਦੁੱਧ

ਦੁੱਧ: ਦੁੱਧ ਨੂੰ ਪਾਣੀ ਵਿਚ ਮਿਲਾ ਕੇ ਨਹਾਉਣ ਨਾਲ ਚਮੜੀ ਚਮਕਦਾਰ ਅਤੇ ਸਿਹਤਮੰਦ ਬਣ ਜਾਂਦੀ ਹੈ। ਦੁੱਧ ਵਿਚ ਲੈਕਟਿਕ ਐਸਿਡ ਅਤੇ ਅਲਫ਼ਾ ਡੀਆਕਸੀ ਐਸਿਡ ਮਰੀ ਹੋਈ ਚਮੜੀ ਨੂੰ ਦੂਰ ਕਰਦੇ ਹਨ। ਇਹ ਸੂਰਜ ਦੁਆਰਾ ਖਰਾਬ ਹੋਈ ਚਮੜੀ ਨੂੰ ਵੀ ਠੀਕ ਕਰਦੇ ਹਨ ਅਤੇ ਚਮੜੀ ਨੂੰ ਸੁੰਦਰ ਬਣਾਉਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.