Hairstyles For Summer: ਇੱਥੇ ਦੇਖੋ ਗਰਮੀਆਂ ਵਿੱਚ ਕੀਤੇ ਜਾਣ ਵਾਲੇ ਆਸਾਨ ਹੇਅਰਸਟਾਇਲ

author img

By

Published : May 8, 2023, 12:40 PM IST

Hairstyles For Summer

ਗਰਮੀਆਂ 'ਚ ਵਧੀਆ ਲੁੱਕ ਪਾਉਣ ਲਈ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੇ ਵਾਲਾਂ ਦੇ ਕੁਝ ਹੇਅਰ ਸਟਾਈਲ ਬਣਾ ਸਕਦੇ ਹੋ। ਜਿਸ ਕਾਰਨ ਨਾਂ ਤੁਹਾਨੂੰ ਵਧੇਰੇ ਗਰਮੀ ਲੱਗੇਗੀ ਅਤੇ ਇਸਦੇ ਨਾਲ ਹੀ ਤੁਸੀਂ ਸੁੰਦਰ ਵੀ ਦਿਖ ਸਕੋਗੇ।

ਗਰਮੀਆਂ ਦੇ ਮੌਸਮ ਵਿੱਚ ਸਟਾਈਲਿਸ਼ ਦਿਖਣਾ ਹਰ ਕਿਸੇ ਲਈ ਵੱਡੀ ਚੁਣੌਤੀ ਹੈ। ਅਜਿਹੀ ਸਥਿਤੀ ਵਿੱਚ ਵਾਲਾਂ ਕਾਰਨ ਲੱਗਣ ਵਾਲੀ ਗਰਮੀ ਤੋਂ ਆਪਣੇ ਆਪ ਨੂੰ ਠੰਡਾ ਰੱਖਣ ਲਈ ਸਾਡੇ ਵਾਲ ਹੀ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਅਸੀਂ ਕਈ ਤਰ੍ਹਾਂ ਦੇ ਪ੍ਰਯੋਗ ਕਰ ਸਕਦੇ ਹਾਂ ਅਤੇ ਆਪਣੀ ਦਿੱਖ ਨੂੰ ਬਦਲ ਸਕਦੇ ਹਾਂ। ਫੈਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਗਰਮੀਆਂ 'ਚ ਕੂਲ ਅਤੇ ਆਰਾਮਦਾਇਕ ਫੈਸ਼ਨ ਦਾ ਪਾਲਣ ਕਰੋਗੇ ਤਾਂ ਤੁਸੀਂ ਆਪਣੇ-ਆਪ ਹੀ ਸਟਾਈਲਿਸ਼ ਦਿਖਾਈ ਦੇਵੋਗੇ। ਅਜਿਹੇ 'ਚ ਕੁਝ ਅਜਿਹੇ ਹੇਅਰ ਸਟਾਈਲ ਹਨ, ਜਿਨ੍ਹਾਂ ਨੂੰ ਅਜ਼ਮਾ ਕੇ ਕਿਸੇ ਵੀ ਉਮਰ ਦੀਆਂ ਔਰਤਾਂ ਗਰਮੀ ਤੋਂ ਛੁਟਕਾਰਾ ਪਾ ਸਕਦੀਆਂ ਹਨ। ਇਨ੍ਹਾਂ ਹੇਅਰ ਸਟਾਈਲ ਦੀ ਮਦਦ ਨਾਲ ਤੁਹਾਡੇ ਚਿਪਚਿਪੇ ਵਾਲ ਵੀ ਖੂਬਸੂਰਤ ਲੱਗਣਗੇ ਅਤੇ ਵਾਲ ਟੁੱਟਣ ਤੋਂ ਵੀ ਬਚਣਗੇ। ਆਓ ਜਾਣਦੇ ਹਾਂ ਗਰਮੀਆਂ ਵਿੱਚ ਕੂਲ ਲੁੱਕ ਪਾਉਣ ਲਈ ਅਸੀਂ ਘਰ ਵਿੱਚ ਕਿਹੜੇ ਪੰਜ ਹੇਅਰ ਸਟਾਈਲ ਅਜ਼ਮਾ ਸਕਦੇ ਹਾਂ।

Fish Tail Hairstyle
Fish Tail Hairstyle

Fish Tail Hairstyle: ਜੇਕਰ ਤੁਹਾਡੇ ਵਾਲ ਲੰਬੇ ਹਨ ਤਾਂ ਇਹ ਸਟਾਈਲ ਤੁਹਾਡੇ ਲਈ ਪਰਫੈਕਟ ਹੈ। ਤੁਸੀਂ ਇਸ ਨੂੰ ਆਪਣੇ ਆਪ ਆਸਾਨੀ ਨਾਲ ਬਣਾ ਸਕਦੇ ਹੋ ਅਤੇ ਸਟਾਈਲਿਸ਼ ਦਿਖਾਈ ਦੇ ਸਕਦੇ ਹੋ। ਇਸ ਹੇਅਰ ਸਟਾਈਲ ਦੀ ਮਦਦ ਨਾਲ ਤੁਹਾਡੇ ਵਾਲ ਵਾਰ-ਵਾਰ ਨਹੀਂ ਖੁੱਲ੍ਹਣਗੇ। ਭਾਵੇਂ ਇਸ ਹੇਅਰਸਟਾਇਲ ਨੂੰ ਬਣਾਉਣ 'ਚ ਥੋੜ੍ਹੀ ਮਿਹਨਤ ਲੱਗਦੀ ਹੈ ਪਰ ਇਕ ਵਾਰ ਬਣਾਉਣ ਤੋਂ ਬਾਅਦ ਤੁਸੀਂ ਚਾਹੋ ਤਾਂ ਪੂਰੇ ਦੋ ਦਿਨ ਬਰੇਡ ਬਣਾਉਣ ਤੋਂ ਬਚ ਸਕਦੇ ਹੋ। ਇਸ ਨੂੰ ਬਣਾਉਂਦੇ ਸਮੇਂ ਬਾਰੀਕ ਲੇਅਰਿੰਗ ਕੀਤੀ ਜਾਂਦੀ ਹੈ।

French Bun
French Bun

French Bun: ਫ੍ਰੈਂਚ ਬਨ ਬਣਾਉਣਾ ਬਹੁਤ ਆਸਾਨ ਹੈ। ਇਹ ਜੂੜਾ ਦੇਖਣ 'ਚ ਜਿੰਨਾ ਸਟਾਈਲਿਸ਼ ਹੈ, ਓਨਾ ਹੀ ਗਰਮੀਆਂ ਦੇ ਦਿਨਾਂ 'ਚ ਵਾਲਾਂ ਨੂੰ ਖਿੱਲਰੇ ਹੋਣ ਤੋਂ ਵੀ ਬਚਾਉਂਦਾ ਹੈ। ਇਸ ਨਾਲ ਗਰਮੀ ਵੀ ਘੱਟ ਲੱਗਦੀ ਹੈ। ਇਸ ਨੂੰ ਬਣਾਉਂਦੇ ਸਮੇਂ ਵਾਲਾਂ ਨੂੰ ਉੱਪਰ ਵੱਲ ਰੋਲ ਕੀਤਾ ਜਾਂਦਾ ਹੈ ਅਤੇ ਜੂਡਾ ਪਿੰਨ ਦੀ ਮਦਦ ਨਾਲ ਅੰਦਰ ਵੱਲ ਦਬਾ ਕੇ ਲਾਕ ਕੀਤਾ ਜਾਂਦਾ ਹੈ। ਤੁਸੀਂ ਇਸ ਨੂੰ ਕਿਸੇ ਖਾਸ ਮੌਕੇ ਲਈ ਵੀ ਬਣਾ ਸਕਦੇ ਹੋ। ਜਦਕਿ ਤੁਸੀਂ ਇਸ ਨੂੰ ਦਫਤਰ ਜਾਣ ਲਈ ਵੀ ਬਣਾ ਸਕਦੇ ਹੋ।

  1. Glowing Skin: ਚਮਕਦਾਰ ਚਮੜੀ ਪਾਉਣ ਲਈ ਅਪਣਾਓ ਇਹ ਪੰਜ ਟਿਪਸ
  2. Bladder Cancer: ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਇਹ ਕੈਂਸਰ ਹੋਣ ਦਾ ਵਧੇਰੇ ਖ਼ਤਰਾ, ਜਾਣੋ ਕਿਵੇਂ
  3. Lose Weight: ਜੇ ਤੁਸੀਂ ਵੀ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਚੀਜ਼ਾਂ ਕਰਨਾ ਨਾਂ ਭੁੱਲੋ
French Braid
French Braid

French Braid: ਇਸ ਹੇਅਰ ਸਟਾਈਲ ਨੂੰ ਬਣਾਉਣਾ ਸਿਰ ਦੇ ਬਿਲਕੁਲ ਉੱਪਰ ਤੋਂ ਸ਼ੁਰੂ ਕੀਤਾ ਜਾਂਦਾ ਹੈ। ਪਹਿਲਾਂ ਮੰਗ ਦੇ ਨੇੜੇ ਤੋਂ ਵਾਲਾਂ ਨੂੰ ਚੁੱਕਿਆ ਜਾਂਦਾ ਹੈ ਅਤੇ ਅੱਗੇ ਵਧ ਕੇ ਸਿਰ ਦੇ ਖੱਬੇ ਅਤੇ ਸੱਜੇ ਪਾਸੇ ਤੋਂ ਵਾਲਾਂ ਨੂੰ ਚੁੱਕ ਕੇ ਵੇੜੀ ਬਣਾਈ ਜਾਂਦੀ ਹੈ। ਜੇਕਰ ਵਾਲ ਲੰਬੇ ਹਨ ਤਾਂ ਇਹ ਹੇਅਰ ਸਟਾਈਲ ਤੁਹਾਡੇ ਲਈ ਬਹੁਤ ਵਧੀਆ ਹੋਵੇਗਾ। ਤੁਸੀਂ ਇਸ ਨੂੰ ਖਾਸ ਮੌਕਿਆਂ ਲਈ ਵੀ ਬਣਾ ਸਕਦੇ ਹੋ ਅਤੇ ਜੇਕਰ ਤੁਸੀਂ ਚਾਹੋ ਤਾਂ ਇਸ ਨੂੰ ਬਣਾ ਕੇ ਕਾਲਜ ਵੀ ਜਾ ਸਕਦੇ ਹੋ।

High And Low Ponytails
High And Low Ponytails

High And Low Ponytails: ਜੇਕਰ ਤੁਹਾਡੇ ਵਾਲ ਬਹੁਤ ਲੰਬੇ ਜਾਂ ਛੋਟੇ ਹਨ, ਤਾਂ ਦੋਵੇਂ ਵਾਲਾਂ ਨਾਲ ਉੱਚੀ ਪੋਨੀਟੇਲ ਬਣਾ ਸਕਦੇ ਹੋ। ਇਸ ਨਾਲ ਤੁਹਾਨੂੰ ਗਰਮੀ ਵੀ ਨਹੀਂ ਲੱਗੇਗੀ ਅਤੇ ਤੁਸੀਂ ਠੰਡਾ ਮਹਿਸੂਸ ਕਰੋਗੇ।

Messy Bun
Messy Bun

Messy Bun: ਜੇਕਰ ਬਹੁਤ ਗਰਮੀ ਹੈ ਅਤੇ ਤੁਸੀਂ ਆਪਣੇ ਵਾਲਾਂ ਨੂੰ ਬੰਨ੍ਹਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਟਾਈਲ ਨੂੰ ਅਪਣਾ ਸਕਦੇ ਹੋ। ਇਹ ਹੇਅਰ ਸਟਾਈਲ ਹਰ ਕਿਸਮ ਦੇ ਪਹਿਰਾਵੇ ਨਾਲ ਕੀਤਾ ਜਾ ਸਕਦਾ ਹੈ। ਤੁਸੀਂ ਇਸ ਹੇਅਰਸਟਾਇਲ ਨਾਲ ਸਟਾਈਲਿਸ਼ ਅਤੇ ਸਧਾਰਨ ਦਿਖਾਈ ਦੇਵੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.