ETV Bharat / sukhibhava

Wisdom Teeth: ਕੀ ਅਕਲ ਦਾੜ ਆਉਂਣ ਨਾਲ ਅਸੀਂ ਅਕਲਮੰਦ ਹੋ ਜਾਂਦੇ ਹਾਂ ?, ਇੱਥੇ ਜਾਣੋ ਪੂਰੀ ਸੱਚਾਈ

author img

By

Published : Jun 5, 2023, 12:40 PM IST

ਦੰਦਾਂ ਬਾਰੇ ਇੱਕ ਆਮ ਧਾਰਨਾ ਹੈ ਕਿ ਜਦੋਂ ਅਕਲ ਦਾੜ ਆਉਣ ਲੱਗੇ, ਤਾਂ ਵਿਅਕਤੀ ਦੀ ਅਕਲ, ਸੋਚਣ ਅਤੇ ਸਮਝਣ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਦੇ ਅਕਲ ਦਾੜ ਆ ਜਾਂਦੀ ਹੈ, ਉਹ ਜ਼ਿਆਦਾ ਬੁੱਧੀਮਾਨ ਬਣ ਜਾਂਦੇ ਹਨ।

Wisdom Teeth
Wisdom Teeth

ਹੈਦਰਾਬਾਦ: ਮਨੁੱਖ ਦੇ ਮੂੰਹ ਵਿੱਚ 32 ਦੰਦ ਹੁੰਦੇ ਹਨ। ਬਾਲਗ ਹੋਣ ਤੱਕ ਜ਼ਿਆਦਾਤਰ ਲੋਕਾਂ ਦੇ 28 ਦੰਦ ਵਿਕਸਿਤ ਹੁੰਦੇ ਹਨ। 17 ਤੋਂ 21 ਸਾਲ ਦੀ ਉਮਰ ਵਿੱਚ ਜਬਾੜੇ ਦੇ ਉੱਪਰ ਅਤੇ ਹੇਠਾਂ ਦੋ ਨਵੇਂ ਦੰਦ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਅਕਲ ਦਾੜ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਦੰਦ ਮਨੁੱਖਾਂ ਵਿੱਚ ਬੁੱਧੀ ਦੀ ਨਿਸ਼ਾਨੀ ਹਨ। ਪਰ ਕੀ ਇਹ ਸੱਚਮੁੱਚ ਅਜਿਹਾ ਹੈ?

ਅਕਲ ਦਾੜ ਦਾ ਅਕਲ ਨਾਲ ਕੋਈ ਲੈਣਾ-ਦੇਣਾ ਨਹੀਂ: ਦੰਦਾਂ ਦੇ ਡਾਕਟਰ ਕਹਿੰਦੇ ਹਨ ਕਿ ਅਕਲ ਦਾੜ ਦਾ ਅਕਲ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਹੋ ਸਕਦਾ ਹੈ ਕਿ ਇਸਨੂੰ ਅਕਲ ਦਾੜ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਦੰਦ ਆਮ ਤੌਰ 'ਤੇ ਜਦੋਂ ਤੁਸੀਂ ਵੱਡੇ ਹੁੰਦੇ ਹੋ ਉਦੋਂ ਆਉਂਦੇ ਹਨ। ਹਾਲਾਂਕਿ, ਇਹ ਵੀ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦੇ ਇਹ ਦੰਦ ਆਉਣ।

ਅਕਲ ਦਾੜ ਆਉਣ 'ਤੇ ਦਰਦ ਕਿਉ ਹੁੰਦਾ ਹੈ?: ਸਿਹਤ ਮਾਹਿਰਾਂ ਅਨੁਸਾਰ ਸਮੇਂ ਦੇ ਨਾਲ-ਨਾਲ ਮਨੁੱਖ ਦੇ ਜਬਾੜੇ ਛੋਟੇ ਹੁੰਦੇ ਜਾਂਦੇ ਹਨ। ਜਿਵੇਂ-ਜਿਵੇਂ ਮਨੁੱਖੀ ਦਿਮਾਗ ਵਧਦਾ ਜਾਂਦਾ ਹੈ, ਜਬਾੜੇ ਦਾ ਆਕਾਰ ਘਟਦਾ ਜਾਂਦਾ ਹੈ। ਇਸ ਕਾਰਨ ਜਦੋਂ ਅਕਲ ਦਾੜ ਆਉਦੀ ਹੈ, ਤਾਂ ਦਰਦ ਹੁੰਦਾ ਹੈ। ਜਬਾੜੇ ਦੇ ਛੋਟੇ ਆਕਾਰ ਕਾਰਨ ਅਕਲ ਦਾੜ ਸਹੀ ਤਰ੍ਹਾਂ ਫਿੱਟ ਨਹੀਂ ਹੋ ਪਾਉਦੀ, ਜਿਸ ਕਾਰਨ ਦਰਦ ਹੋਣ ਲੱਗਦਾ ਹੈ।

ਅਕਲ ਦਾੜ ਆਉਣ ਦੇ ਲੱਛਣ:

  • ਜਦੋਂ ਜਬਾੜੇ ਦੇ ਪਿੱਛੇ ਦਰਦ ਹੋਵੇ ਅਤੇ ਮਸੂੜਿਆਂ ਵਿੱਚ ਲਾਲੀ ਜਾਂ ਸੋਜ ਹੋਵੇ।
  • ਅਕਲ ਦਾੜ ਆਉਣ ਦੇ ਦੌਰਾਨ ਨਸਾਂ 'ਤੇ ਦਬਾਅ ਪੈਂਦਾ ਹੈ ਅਤੇ ਚਿਹਰੇ 'ਤੇ ਦਰਦ ਸ਼ੁਰੂ ਹੋ ਜਾਂਦਾ ਹੈ।

ਇਹ ਲੱਛਣ ਦਿਖਾਈ ਦਿੰਦੇ ਹੀ ਡਾਕਟਰ ਕੋਲ ਜਾਓ। ਜਾਂਚ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਦੰਦ ਠੀਕ ਤਰ੍ਹਾਂ ਨਾਲ ਆ ਰਹੇ ਹਨ ਜਾਂ ਨਹੀਂ। ਕੁਝ ਮਾਮਲਿਆਂ ਵਿੱਚ ਇਹ ਦੰਦ ਤਿੱਖੇ ਹੋ ਸਕਦੇ ਹਨ, ਜਿਸ ਕਾਰਨ ਦੂਜੇ ਦੰਦਾਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਜੇਕਰ ਇਹ ਸਮੱਸਿਆਂ ਆ ਰਹੀ ਹੈ, ਤਾਂ ਹੀ ਕੱਢਵਾਓ ਅਕਲ ਦਾੜ: ਮਾਹਿਰਾਂ ਅਨੁਸਾਰ ਕਈ ਸਥਿਤੀਆਂ ਵਿੱਚ ਇਨ੍ਹਾਂ ਦੰਦਾਂ ਨੂੰ ਕੱਢਵਾਉਣ ਦੀ ਲੋੜ ਪੈ ਸਕਦੀ ਹੈ ਪਰ ਹਰ ਵਾਰ ਅਜਿਹਾ ਜ਼ਰੂਰੀ ਨਹੀਂ ਹੁੰਦਾ। ਇਨ੍ਹਾਂ ਦੰਦਾਂ ਨੂੰ ਕੱਢਵਾਉਣ ਦੀ ਜ਼ਰੂਰਤ ਉਦੋਂ ਹੀ ਹੁੰਦੀ ਹੈ ਜਦੋਂ ਅਕਲ ਦਾੜ ਟੇਢੀ ਹੋਵੇ, ਜਿਸ ਨਾਲ ਮਸੂੜਿਆਂ ਵਿਚ ਇਨਫੈਕਸ਼ਨ ਹੋ ਸਕਦੀ ਹੈ ਜਾਂ ਦੂਜੇ ਦੰਦਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹਾਲਾਂਕਿ ਜੇਕਰ ਇਹ ਦੰਦ ਆਮ ਨਿਕਲਦੇ ਹਨ ਤਾਂ ਇਨ੍ਹਾਂ ਨੂੰ ਨਹੀਂ ਕੱਢਣਾ ਚਾਹੀਦਾ। ਜੇਕਰ ਅਕਲ ਦਾੜ ਵਿੱਚ ਕੋਈ ਸਮੱਸਿਆ ਆ ਜਾਵੇ ਤਾਂ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਅਕਲ ਦਾੜ ਕਾਰਨ ਹੋਣ ਵਾਲੀਆ ਸਮੱਸਿਆਵਾਂ:

  • ਦੰਦਾਂ ਅਤੇ ਜਬਾੜੇ ਵਿੱਚ ਦਰਦ
  • ਲਾਗ
  • ਮਸੂੜਿਆਂ ਦੀਆਂ ਸਮੱਸਿਆਵਾਂ
  • ਸਿਸਟ ਟਿਊਮਰ ਦਾ ਖਤਰਾ
ETV Bharat Logo

Copyright © 2024 Ushodaya Enterprises Pvt. Ltd., All Rights Reserved.