ETV Bharat / sukhibhava

Almond Oil Benefits: ਦਾਗ-ਧੱਬਿਆਂ ਤੋਂ ਲੈ ਕੇ ਰੰਗ ਨਿਖਾਰਨ ਤੱਕ, ਇੱਥੇ ਜਾਣੋ ਬਾਦਾਮ ਦੇ ਤੇਲ ਦੇ ਫਾਇਦੇ

author img

By ETV Bharat Punjabi Team

Published : Aug 28, 2023, 5:19 PM IST

Updated : Aug 28, 2023, 6:05 PM IST

Almond Oil: ਬਾਦਾਮ ਦੇ ਤੇਲ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਤੇਲ 'ਚ ਪ੍ਰੋਟੀਨ, ਕੈਲਸ਼ੀਅਮ, ਆਈਰਨ ਅਤੇ ਜਿੰਕ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਚਮੜੀ ਨਾਲ ਜੁੜੀਆਂ ਸਮੱਸਿਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦੇ ਹਨ। ਜੇਕਰ ਤੁਸੀਂ ਰੋਜ਼ਾਨਾ ਇਸ ਤੇਲ ਦਾ ਇਸਤੇਮਾਲ ਕਰਦੇ ਹੋ, ਤਾਂ ਇਸ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

Almond Oil Benefits
Almond Oil Benefits

ਹੈਦਰਾਬਾਦ: ਬਾਦਾਮ ਦਾ ਤੇਲ ਸਿਹਤ ਦੇ ਨਾਲ-ਨਾਲ ਚਮੜੀ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਹ ਤੇਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਤੇਲ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰਾ ਚਮਕਦਾਰ ਹੋ ਸਕਦਾ ਹੈ ਅਤੇ ਚਮੜੀ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਬਾਦਾਮ ਦੇ ਤੇਲ ਦਾ ਰਾਤ ਦੇ ਸਮੇਂ ਇਸਤੇਮਾਲ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਬਾਦਾਮ ਦੇ ਤੇਲ ਦੇ ਫਾਇਦੇ:

ਬਾਦਾਮ ਦੇ ਤੇਲ ਨਾਲ ਦਾਗ-ਧੱਬੇ ਦੂਰ ਹੁੰਦੇ: ਰੋਜ਼ਾਨਾ ਰਾਤ ਨੂੰ ਬਾਦਾਮ ਦੇ ਤੇਲ ਨਾਲ ਚਿਹਰੇ 'ਤੇ ਮਾਲਿਸ਼ ਕਰੋ। ਇਸ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਅਤੇ ਚਮੜੀ ਚਮਕਦਾਰ ਹੁੰਦੀ ਹੈ।

Moisturize ਰਹੇਗੀ ਚਮੜੀ: ਬਾਦਾਮ ਦੇ ਤੇਲ 'ਚ ਫੈਟੀ ਐਸਿਡ ਅਤੇ ਵਿਟਾਮਿਨ-ਈ ਪਾਇਆ ਜਾਂਦਾ ਹੈ। ਇਸ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ। ਇਸ ਲਈ ਸੌਣ ਤੋਂ ਪਹਿਲਾ ਬਾਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਲਓ ਅਤੇ ਇਸਨੂੰ ਰੂੰ ਨਾਲ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਦੀ ਨਮੀ ਬਣੀ ਰਹੇਗੀ ਅਤੇ ਚਮੜੀ ਹਾਈਡ੍ਰੇਟ ਰਹੇਗੀ।

ਬਾਦਾਮ ਦੇ ਤੇਲ ਨਾਲ ਰੰਗ 'ਚ ਸੁਧਾਰ: ਬਾਦਾਮ ਦਾ ਤੇਲ ਚਿਹਰੇ ਦੇ ਰੰਗ 'ਚ ਸੁਧਾਰ ਕਰਨ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸਨੂੰ ਰੋਜ਼ਾਨਾ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਰੰਗ 'ਚ ਸੁਧਾਰ ਹੁੰਦਾ ਹੈ।

ਬਾਦਾਮ ਦੇ ਤੇਲ ਨਾਲ ਡਾਰਕ ਸਰਕਲ ਤੋਂ ਛੁਟਕਾਰਾ: ਰਾਤ ਨੂੰ ਸੌਣ ਤੋਂ ਪਹਿਲਾ ਬਾਦਾਮ ਦਾ ਤੇਲ ਅੱਖਾਂ ਦੇ ਥੱਲੇ ਲਗਾਓ। ਇਸ ਨਾਲ ਡਾਰਕ ਸਰਕਲ ਦੀ ਸਮੱਸਿਆਂ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਮਿਲੇਗਾ। ਇਸ ਵਿੱਚ ਮੌਜ਼ੂਦ ਵਿਟਾਮਿਨ-ਈ ਅੱਖਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।

ਚਮੜੀ ਦੀ ਜਵਾਨੀ ਬਣਾਏ ਰੱਖਣ 'ਚ ਬਾਦਾਮ ਦਾ ਤੇਲ ਫਾਇਦੇਮੰਦ: ਬਾਦਾਮ ਦੇ ਤੇਲ 'ਚ ਮੌਜ਼ੂਦ ਵਿਟਾਮਿਨ-ਈ ਐਂਟੀ ਆਕਸੀਡੈਂਟ ਦੇ ਰੂਪ 'ਚ ਕੰਮ ਕਰਦੇ ਹਨ। ਇਸ ਨਾਲ ਚਮੜੀ ਜਵਾਨ ਬਣੀ ਰਹਿੰਦੀ ਹੈ ਅਤੇ ਝੁਰੜੀਆਂ ਤੋ ਛੁਟਕਾਰਾ ਮਿਲਦਾ ਹੈ।

Last Updated :Aug 28, 2023, 6:05 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.