ETV Bharat / state

Flood in Tarn Taran: ਵੱਡੇ ਬੰਨ੍ਹ ਨੂੰ ਢਾਹ ਲਾ ਰਿਹਾ ਸਤਲੁਜ ਦਰਿਆ ਦਾ ਪਾਣੀ, ਕਈ ਪਿੰਡਾਂ ਉੱਤੇ ਮੰਡਰਾਇਆ ਹੜ੍ਹ ਦਾ ਖਤਰਾ, ਸਰਕਾਰ ਨੂੰ ਮਦਦ ਲਈ ਅਪੀਲ

author img

By ETV Bharat Punjabi Team

Published : Sep 20, 2023, 12:22 PM IST

In the Mand area of Tarn Taran, the threat of flood is looming over many villages
Flood in Tarn Taran: ਵੱਡੇ ਬੰਨ੍ਹ ਨੂੰ ਢਾਹ ਲਾ ਰਿਹਾ ਸਤਲੁਜ ਦਰਿਆ ਦਾ ਪਾਣੀ, ਕਈ ਪਿੰਡਾਂ ਉੱਤੇ ਮੰਡਰਾਇਆ ਹੜ੍ਹ ਦਾ ਖਤਰਾ, ਸਰਕਾਰ ਨੂੰ ਮਦਦ ਲਈ ਅਪੀਲ

ਤਰਨ ਤਾਰਨ ਦੇ ਮੰਡ ਖੇਤਰ ਵਿੱਚ ਪਿਛਲੇ ਦਿਨੀ ਹੜ੍ਹ ਨਾਲ ਕਹਿਰ ਮਚਿਆ ਸੀ ਅਤੇ ਹੁਣ ਮੁੜ ਤੋਂ ਇਸ ਇਲਾਕੇ ਦੇ ਕਰੀਬ 15 ਪਿੰਡਾਂ ਉੱਤੇ ਹੜ੍ਹ (Flood risk on 15 villages) ਦਾ ਖਤਰਾ ਮੰਡਰਾ ਰਿਹਾ ਹੈ। ਸਤਲੁਜ ਦਾ ਪਾਣੀ ਵੱਡੇ ਬੰਨ੍ਹ ਨੂੰ ਢਾਹ ਲਾ ਰਿਹਾ ਜਿਸ ਕਾਰਣ ਲੋਕ ਸਹਿਮੇ ਹੋਏ ਨੇ ਅਤੇ ਪ੍ਰਸ਼ਾਸਨ ਅੱਗੇ ਮਦਦ ਲਈ ਅਪੀਲ ਕਰ ਰਹੇ ਹਨ।

ਕਈ ਪਿੰਡਾਂ ਉੱਤੇ ਮੰਡਰਾਇਆ ਹੜ੍ਹ ਦਾ ਖਤਰਾ

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਵਿੱਚ ਪੈਂਦੇ ਮੰਡ ਖੇਤਰ ਦੇ ਪਿੰਡ ਰਾਮ ਸਿੰਘ ਵਾਲਾ ਨਜ਼ਦੀਕ ਤੋਂ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਫਿਰ ਵੱਡੇ ਬੰਨ੍ਹ ਨੂੰ ਆਕੇ ਲੱਗੀ ਹੈ। ਜਿਸ ਕਾਰਣ ਬੰਨ੍ਹ ਦੇ ਥੱਲਿਓਂ ਮਿੱਟੀ ਖਿਸਕਦੀ ਜਾ ਰਹੀ, ਇਸ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਲਾਲ ਸਿੰਘ, ਗੁਰਦੇਵ ਸਿੰਘ ਅਤੇ ਬਲਕਾਰ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਇਹ ਧੁੱਸੀ ਬੰਨ੍ਹ ਪਿੰਡ ਕੁੱਤੇ ਵਾਲਾ ਮਰੜ ਤੋਂ ਟੁੱਟ ਗਿਆ ਸੀ, ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦੇ ਨਾਲ-ਨਾਲ ਲੋਕਾਂ ਦੀਆਂ ਜ਼ਮੀਨਾਂ ਵੀ ਖ਼ਰਾਬ ਹੋ ਗਈਆਂ ਸਨ।

ਲੋਕਾਂ ਵਿੱਚ ਸਹਿਮ ਦੇ ਮਾਹੌਲ: ਟੁੱਟੇ ਬੰਨ੍ਹ ਨੂੰ ਬਾਅਦ ਵਿੱਚ ਕਾਰ ਸੇਵਾ ਸੰਤ ਬਾਬਾ ਸੁੱਖਾ ਸਿੰਘ ਸਰਿਹਾਲੀ ਵਾਲਿਆਂ ਵੱਲੋਂ ਸੇਵਾ ਲਗਾ ਕੇ ਪੂਰ ਦਿੱਤਾ ਗਿਆ ਸੀ ਪਰ ਹੁਣ ਇਸ ਬੰਨ੍ਹ ਨੂੰ ਸਤਲੁਜ ਦਰਿਆ ਦੇ ਪਾਣੀ ਦੀ ਢਾਹ ਲੱਗਣੀ ਸ਼ੁਰੂ ਹੋ ਗਈ ਹੈ, ਜਿਸ ਕਾਰਣ ਕਿਸੇ ਵੇਲੇ ਵੀ ਇਹ ਬੰਨ੍ਹ ਟੁੱਟ ਸਕਦਾ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਰਕੇ ਇਸ ਬੰਨ੍ਹ ਦੇ ਨਾਲ ਲੱਗਦੇ 10 ਤੋਂ 15 ਪਿੰਡ ਸਹਿਮ ਦੇ ਮਾਹੌਲ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਇਸ ਬੰਨ੍ਹ ਵੱਲ ਵੀ ਧਿਆਨ ਕੀਤਾ ਜਾਵੇ (Appeal to Punjab Government for help) ਅਤੇ ਇਸ ਉੱਪਰ ਮਿੱਟੀ ਪਵਾਈ ਜਾਵੇ। ਜਿਸ ਕਾਰਨ ਇਸ ਬੰਨ੍ਹ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।


ਮਦਦ ਦੀ ਅਪੀਲ: ਲੋਕਾਂ ਨੇ ਇਹ ਵੀ ਦੱਸਿਆ ਕਿ ਪਿੰਡ ਦੇ ਮੌਹਤਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲ ਕਈ ਵਾਰ ਪਹੁੰਚ ਕੀਤੀ ਹੈ ਪਰ ਕੋਈ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਖ਼ਾਸ ਧਿਆਨ ਨਹੀਂ ਸੀ ਦਿੱਤਾ, ਜਿਸ ਕਰਕੇ ਹੜ੍ਹ ਨੇ ਉਨ੍ਹਾਂ ਦੀਆਂ ਫਸਲਾਂ,ਮਸ਼ੀਨਾਂ ਅਤੇ ਘਰਾਂ ਤੱਕ ਨੂੰ ਤਬਾਹ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਅਤੇ ਸਮਾਜ ਸੇਵੀਆਂ ਨੇ ਪਹਿਲਾਂ ਵੀ ਆਪਣੇ ਪੱਧਰ ਉੱਤੇ ਹੀ ਟੁੱਟੇ ਬੰਨ੍ਹਾਂ ਨੂੰ ਪੂਰਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.