ETV Bharat / state

ਨਸ਼ੇ ਦੇ ਖਾਤਮੇ ਲਈ ਖਡੂਰ ਸਾਹਿਬ ਦੇ ਲੋਕਾਂ ਨੇ ਚੁੱਕਿਆ ਅਹਿਮ ਕਦਮ, ਬਣਾਈ ਕਮੇਟੀ

author img

By

Published : Jul 23, 2023, 8:42 AM IST

ਪੰਜਾਬ ਭਰ ਵਿੱਚ ਫੈਲੇ ਨਸ਼ੇ ਦੇ ਜਾਲ ਨੂੰ ਖਤਮ ਕਰਨ ਲਈ ਲੋਕ ਹੁਣ ਸਰਕਾਰ ਅਤੇ ਪੁਲਿਸ ਸਹਾਰੇ ਨਾ ਰਹਿ ਕੇ ਖੁਦ ਅੱਗੇ ਆ ਰਹੇ ਹਨ। ਇਸੇ ਦੇ ਚੱਲਦੇ ਖਡੂਰ ਸਾਹਿਬ ਦੇ ਲੋਕਾਂ ਨੇ ਕਮੇਟੀ ਬਣਾਈ ਹੈ। ਲੋਕਾਂ ਨੇ ਕਿਹਾ ਹੈ ਕਿ ਇਹ ਕਮੇਟੀ ਨਸ਼ਾ ਵੇਚਣ ਅਤੇ ਖਰੀਦਣ ਵਾਲੇ ਤੇ ਨਜ਼ਰ ਰੱਖੇਗੀ ਤੇ ਜਦੋਂ ਕੋਈ ਫੜ੍ਹਿਆ ਗਿਆ ਤਾਂ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Important step for the eradication of drug addiction, a committee was formed along with the district president of AAP.
ਨਸ਼ੇ ਦੇ ਖਾਤਮੇ ਲਈ ਖਡੂਰ ਸਾਹਿਬ ਦੇ ਲੋਕਾਂ ਨੇ ਚੁੱਕਿਆ ਅਹਿਮ ਕਦਮ,'ਆਪ' ਦੇ ਜ਼ਿਲ੍ਹਾ ਪ੍ਰਧਾਨ ਨਾਲ ਮਿਲ ਕੇ ਬਣਾਈ ਕਮੇਟੀ

ਖਡੂਰ ਸਾਹਿਬ ਦੇ ਲੋਕਾਂ ਨੇ ਨਸ਼ੇ ਖਿਲਾਫ ਇੱਕ ਕਮੇਟੀ ਬਣਾਈ ਹੈ

ਤਰਨ ਤਾਰਨ: ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ, ਜਿਸ ਵਿੱਚ ਵਹਿ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੀਆਂ ਜਾਨਾਂ ਗੁਆ ਰਹੀ ਹੈ। ਨਸ਼ੇ ਦੀ ਖਾਤਮੇ ਲਈ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲੱਖ ਦਾਅਵੇ ਕੀਤੇ ਜਾ ਰਹੇ ਹਨ, ਪਰ ਖਾਤਮੇ ਦੀ ਬਜਾਏ ਨਸ਼ਾ ਵੱਧ ਰਿਹਾ ਹੈ। ਉਥੇ ਹੀ ਨਸ਼ੇ ਦੇ ਖਾਤਮੇ ਲਈ ਹੁਣ ਲੋਕ ਖੁਦ ਅੱਗੇ ਆਉਣ ਲੱਗੇ ਹਨ। ਇਸ ਹੀ ਤਹਿਤ ਖਡੂਰ ਸਾਹਿਬ ਦੇ ਲੋਕਾਂ ਨੇ ਨਸ਼ੇ ਦੀ ਰੋਕਥਾਮ ਲਈ ਕਮੇਟੀ ਬਣਾਈ ਹੈ, ਜੋ ਨਸ਼ੇ ਵੇਚਣ ਅਤੇ ਕਰਨ ਵਾਲਿਆਂ ਉੱਤੇ ਨਜ਼ਰ ਰੱਖੇਗੀ।

ਨਸ਼ੇ ਦੇ ਖਾਤਮੇ ਲਈ ਬਣਾਈ ਗਈ ਕਮੇਟੀ: ਖਡੂਰ ਸਾਹਿਬ ਵਿੱਚ ਨਸ਼ੇ ਦੇ ਖਾਤਮੇ ਲਈ 50 ਮੈਂਬਰੀ ਕਮੇਟੀ ਬਣਾਈ ਗਈ ਹੈ ਤਾਂ ਜੋ ਨਸ਼ਾ ਦਾ ਕਾਲਾ ਧੰਦਾ ਕਰਨ ਵਾਲਿਆਂ ਨੂੰ ਫੜ੍ਹਿਆ ਜਾ ਸਕੇ। ਕਮੇਟੀ ਮੁਲਜ਼ਮਾਂ ਨੂੰ ਫੜ੍ਹਕੇ ਪੁਲਿਸ ਹਵਾਲੇ ਕਰੇਗੀ ਤੇ ਇਸ ਮਾਮਲੇ ਸਬੰਧੀ ਉੱਤੇ ਹਰ ਨਜ਼ਰ ਰੱਖੇਗੀ। ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਕਮੇਟੀ ਨੂੰ ਭਰੋਸਾ ਦਿੱਤਾ ਗਿਆ ਕਿ ਕੋਈ ਵੀ ਨੰਬਰਦਾਰ ਨਸ਼ਾ ਵੇਚਣ ਵਾਲਿਆਂ ਦੀ ਜ਼ਮਾਨਤ ਨੂੰ ਤਸਦੀਕ ਨਹੀਂ ਕਰੇਗਾ। ਇਸ ਮੌਕੇ ਬੀਤੇ ਦਿਨੀਂ ਨਸ਼ੇ ਕਾਰਨ ਮਰੇ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਜੇਕਰ ਪੁਲਿਸ ਚਾਹੇ ਤਾਂ ਦੋ ਘੰਟਿਆਂ ਦੇ ਅੰਦਰ ਨਸ਼ਾ ਖਤਮ ਕਰ ਸਕਦੀ ਹੈ, ਪਰ ਦੁਖ ਦੀ ਗੱਲ ਤਾਂ ਇਹ ਹੈ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ। ਹੁਣ ਤਾਂ ਲੋਕਾਂ ਨੂੰ ਆਪਣੇ ਪੁੱਤਰ ਆਪ ਹੀ ਬਚਾਉਣੇ ਹੋਣਗੇ।

ਆਪ ਅੱਗੇ ਹੋ ਕੇ ਹੀ ਖਤਮ ਕਰਨਾ ਪਵੇਗਾ ਨਸ਼ਾ: ਇਸ ਦੌਰਾਨ ਮੌਜੂਦ ਮੈਂਬਰਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਵੀ ਸ਼ਾਮਿਲ ਹੋਏ ਉਹਨਾਂ ਨੇ ਕਿਹਾ ਕਿ ਸ਼ਰੇਆਮ ਵਿਕ ਰਹੇ ਨਸ਼ੀਲੇ ਪਦਾਰਥਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਹੈ ਅਤੇ ਜੇਕਰ ਹੁਣ ਵੀ ਨਾ ਰੋਕਿਆ ਗਿਆ ਤਾਂ ਪੰਜਾਬ ਵਿਚੋਂ ਨੌਜਵਾਨੀ ਖਤਮ ਹੋ ਜਾਵੇਗੀ। ਨਿਤ ਦਿਨ ਮਾਵਾਂ ਦੀਆਂ ਕੁਖਾਂ ਉਜੜਦੀਆਂ ਰਹਿਣਗੀਆਂ ਇਸ ਲਈ ਸਾਨੂੰ ਕਾਨੂੰਨ ਨਾਲ ਮਿਲ ਕੇ ਨਸ਼ੇ ਦੇ ਸੌਦਾਗਰਾਂ ਨੂੰ ਠੱਲ ਪਾਉਣੀ ਚਾਹੀਦੀ ਹੈ। ਇਸ ਮੌਕੇ ਸੈਂਕੜਿਆਂ ਦੇ ਇਕੱਠ ਨੇ ਗੁਰਿੰਦਰ ਸਿੰਘ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਅਸੀਂ ਸਾਰੇ ਨਸ਼ਿਆਂ ਦੇ ਵਪਾਰੀਆਂ ਨੂੰ ਫੜਨ ਤੇ ਫੜਾਉਣ 'ਚ ਪੂਰਨ ਸਾਥ ਦੇਣਗੇ। ਇਸ ਮੌਕੇ ਪੰਜਾਬ ਨੰਬਰਦਾਰ ਯੂਨੀਅਨ, ਡੀਪੂ ਹੋਲਡਰ ਯੂਨੀਅਨ, ਪ੍ਰੈਸ ਕਲੱਬ ਤੇ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਇਕਬਾਲ ਖ਼ਾਨ ਵਲੋਂ ਵੀ ਕਮੇਟੀ ਨੂੰ ਸਹਿਯੋਗ ਦੇਣ ਦਾ ਐਲਾਨ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.