ETV Bharat / state

Tarn Taran Triple Murder Update: ਤਰਨ ਤਾਰਨ 'ਚ ਟ੍ਰਿਪਲ ਮਰਡਰ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜ਼ਮ ਕਾਬੂ, ਲੁੱਟ ਦੀ ਨੀਯਤ ਨਾਲ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ

author img

By ETV Bharat Punjabi Team

Published : Nov 22, 2023, 5:50 PM IST

The main accused who carried out the triple murder in Tarn Taran was arrested by the police
Tarn Taran Triple Murder Update: ਤਰਨ ਤਾਰਨ 'ਚ ਟ੍ਰਿਪਲ ਮਰਡਰ ਨੂੰ ਅੰਜਾਮ ਦੇਣ ਵਾਲਾ ਮੁੱਖ ਮੁਲਜ਼ਮ ਕਾਬੂ, ਲੁੱਟ ਦੀ ਨੀਯਤ ਨਾਲ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ

ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪਿੰਡ ਤੁੰਗ ਵਿੱਚ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤੀਹਰਾ ਕਤਲ ਕਾਂਡ (Triple murder case) ਵਾਪਰਿਆ ਸੀ। ਤਰਨ ਤਾਰਨ ਪੁਲਿਸ ਨੇ ਤੀਹਰੇ ਕਤਲ ਕਾਂਡ ਦੀ ਸਾਜ਼ਿਸ਼ ਰਚਣ ਤੋਂ ਲੈੇਕੇ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

'ਲੁੱਟ ਦੀ ਨੀਯਤ ਨਾਲ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ'

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਕਤਲ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ (Murder and robbery committed) ਦੇਣ ਵਾਲੇ ਮੁੱਖ ਮੁਲਜ਼ਮ ਮਨਦੀਪ ਸਿੰਘ ਨੂੰ ਪੁਲਿਸ ਨੇ ਰਾਮਪੁਰਾ ਫੂਲ ਤੋਂ ਇੱਕ ਕਿਰਾਏ ਦੇ ਮਕਾਨ ਵਿੱਚੋਂ ਗੁਪਤ ਸੂਚਨਾ ਦੇ ਅਧਾਰ ਉੱਤੇ ਟਰੇਸ ਕਰਨ ਮਗਰੋਂ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਿਲ੍ਹੇ ਦੇ ਪਿੰਡ ਤੁੰਗ ਵਿੱਚ 8 ਨਵੰਬਰ ਨੂੰ ਰਾਜਸਥਾਨ ਦੇ ਰਹਿਣ ਵਾਲੇ ਮੁਲਜ਼ਮ ਮਨਦੀਪ ਸਿੰਘ (Accused Mandeep Singh) ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਤੁੰਗ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੀ ਭਰਜਾਈ ਨੂੰ ਕਤਲ ਕਰ ਦਿੱਤਾ ਸੀ।

ਮ੍ਰਿਤਕ ਨਾਲ ਦੋਸਤੀ ਮਗਰੋਂ ਕਤਲ: ਪੁਲਿਸ ਦਾ ਕਹਿਣਾ ਹੈ ਕਿ ਕਤਲ ਕਰਨ ਵਾਲਾ ਮੁਲਜ਼ਮ ਮਨਦੀਪ ਸਿੰਘ ਹਿਸਟਰੀ ਸ਼ੀਟਰ (Accused Mandeep Singh history sheeter) ਹੈ ਅਤੇ ਉਸ ਉੱਤੇ ਪਹਿਲਾਂ ਵੀ ਲੁੱਟ ਅਤੇ ਹੋਰ ਵਾਰਦਾਤਾਂ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ਮਨਦੀਪ ਨੇ ਪਹਿਲਾਂ ਮ੍ਰਿਤਕ ਨਾਲ ਦੋਸਤੀ ਕੀਤੇ ਅਤੇ ਫਿਰ ਉਸ ਦੇ ਘਰ ਵਿੱਚ ਆਣਾ-ਜਾਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਸਾਰੇ ਘਰ ਦਾ ਭੇਦ ਲੈ ਕੇ ਮੁਲਜ਼ਮ ਨੇ ਆਪਣੇ ਚਾਰ ਸਾਥੀਆਂ ਨਾਲ ਦੋਸਤ ਦੇ ਘਰ ਵਿੱਚ ਸ਼ਾਮਿਲ ਹੋਕੇ ਪਹਿਲਾਂ ਪਰਿਵਾਰਕ ਮੈਂਬਰਾਂ ਦੇ ਮੂੰਹ ਟੇਪ ਨਾਲ ਬੰਦ ਕਰ ਦਿੱਤੇ ਅਤੇ ਫਿਰ ਤਿੰਨਾਂ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ।


ਗਹਿਣੇ ਅਤੇ ਨਕਦੀ ਦੀ ਕੀਤੀ ਲੁੱਟ: ਪੁਲਿਸ ਐੱਸਪੀ ਨੇ ਅੱਗੇ ਦੱਸਿਆ ਕਿ ਇਸ ਤੀਹਰੇ ਕਤਲ ਕਾਂਡ ਨੂੰ ਬੇਰਹਿਮੀ ਨਾਲ ਅੰਜਾਮ ਦੇਣ ਮਗਰੋਂ ਮੁਲਜ਼ਮਾਂ ਨੇ ਪਹਿਲਾਂ ਨਕਦੀ ਅਤੇ ਗਹਿਣੇ ਚੋਰੀ ਕੀਤੇ ਅਤੇ ਫਿਰ ਮ੍ਰਿਤਕ ਦੀ ਲਾਇਸੰਸੀ ਬੰਦੂਕ ਵੀ ਨਾਲ ਲੈ ਗਏ। ਪੁਲਿਸ ਮੁਤਾਬਿਕ ਮੁਲਜ਼ਮ ਨੂੰ ਰਾਮਪੁਰਾ ਫੂਲ ਤੋਂ ਗ੍ਰਿਫ਼ਤਾਰ ਕਰਨ ਮਗਰੋਂ 5 ਲੱਖ ਰੁਪਏ ਦੀ ਨਕਦੀ,ਗਹਿਣੇ ਅਤੇ ਕਤਲ ਮਗਰੋਂ ਚੋਰੀ ਕੀਤੀ ਗਈ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਬਾਕੀ ਸਾਥੀਆਂ ਦੀ ਵੀ ਪੁਲਿਸ ਪਾਰਟੀਆਂ ਵੱਲੋਂ ਭਾਲ ਕੀਤੀ ਜਾ ਰਹੀ ਹੈ।(Murder case in Taran Taran)

ETV Bharat Logo

Copyright © 2024 Ushodaya Enterprises Pvt. Ltd., All Rights Reserved.