ETV Bharat / state

ਬਿਆਸ ਦਰਿਆ ਦੇ ਕੰਢੇ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਦੀ ਫ਼ਸਲ ਹੋਈ ਖਰਾਬ

author img

By

Published : Jul 18, 2023, 7:22 PM IST

The defense embankment on the banks of Beas river was broken
ਬਿਆਸ ਦਰਿਆ ਦੇ ਕੰਢੇ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਦੀ ਫ਼ਸਲ ਹੋਈ ਖਰਾਬ

ਪਿੰਡ ਮੁੰਡਾ ਮੰਡ ਖੇਤਰ 'ਚ ਬਿਆਸ ਦਰਿਆ ਦੇ ਕੰਢੇ ਬਣੇ ਡਿਫੈਂਸ ਦਾ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਦੀਆਂ ਬੀਜੀਆਂ ਹੋਈਆਂ ਫਸਲਾਂ ਵਿੱਚ ਪਾਣੀ ਭਰ ਗਿਆ ਹੈ।

ਬਿਆਸ ਦਰਿਆ ਦੇ ਕੰਢੇ ਬੰਨ੍ਹ ਟੁੱਟਣ ਕਾਰਨ ਕਿਸਾਨਾਂ ਦੀ ਫ਼ਸਲ ਹੋਈ ਖਰਾਬ

ਤਰਨਤਾਰਨ : ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਡੈਮਾਂ ’ਚੋਂ ਛੱਡੇ ਗਏ ਲੱਖਾ ਕਿਊਸਿਕ ਪਾਣੀ ਨਾਲ ਜਿਥੇ ਮੰਡ ਖ਼ੇਤਰ ਵਿਚ ਮੁੰਡਾ ਪਿੰਡ ਤੋਂ ਗੁੱਜਰਪੁਰਾ ਵਾਲਾ ਮੰਡ, ਘੜਕਾ ਅਤੇ ਹੋਰ ਪਿੰਡਾ ਦੀ ਹਜ਼ਾਰਾਂ ਏਕੜ ਫ਼ਸਲ ’ਚ ਪੰਜ ਤੋਂ ਛੇ ਫੁੱਟ ਪਾਣੀ ਭਰ ਜਾਣ ਕਾਰਨ ਫਸਲਾਂ ਤਬਾਹ ਹੋ ਗਈਆ ਸਨ, ਉਥੇ ਮੁੰਡਾ ਪਿੰਡ ਦਾ ਬੰਨ੍ਹ ਤੋਂ ਅੰਦਰਲਾ ਹਿੱਸਾ ਪਾਣੀ ਦੀ ਮਾਰ ਤੋਂ ਬਚ ਗਿਆ ਸੀ। ਕਿਉਂਕਿ ਪਿੰਡ ਦੇ ਲੋਕਾਂ ਨੇ ਬੰਨ੍ਹ ਦੀ ਮਜ਼ਬੂਤੀ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਪਰ ਬੀਤੇ ਦਿਨ ਪੋਂਗ ਡੈਮ ’ਚੋਂ ਛੱਡੇ ਗਏ ਵਾਧੂ ਪਾਣੀ ਕਾਰਨ ਮੁੰਡਾ ਪਿੰਡ ਦੇ ਮੰਡ ’ਚ ਡਿਫੈਂਸ ਦਾ ਆਪਦੇ ਵੱਲੋਂ ਬਣਿਆ ਬੰਨ੍ਹ ਟੁੱਟ ਗਿਆ ਅਤੇ ਬਚੇ ਹੋਏ ਖ਼ੇਤਰ ਵਿੱਚ ਪਾਣੀ ਜਾ ਵੜਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਭਾਰੀ ਮੀਂਹ ਨਾਲ ਜਿੱਥੇ ਮੰਡ ਖੇਤਰ ਵਿੱਚ ਪਹਿਲਾ ਹੀ ਬਹੁਤ ਪਾਣੀ ਭਰਿਆ ਹੋਇਆ ਸੀ, ਉਥੇ ਡੈਮਾਂ ’ਚੋ ਛੱਡੇ ਗਏ ਲੱਖਾ ਕਿਊਸਿਕ ਪਾਣੀ ਨਾਲ ਮੰਡ ਖ਼ੇਤਰ ਦੇ ਲੋਕਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਮੌਕੇ ’ਤੇ ਬਾਬਾ ਨੰਦ ਸਿੰਘ ਮੁੰਡਾ ਪਿੰਡ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਰਹੇ ਹਾਂ ਕਿ ਦਰਿਆ ਬਿਆਸ ਦੇ ਦੋਵੇਂ ਪਾਸੇ ਧੁੱਸੀ ਬੰਨ੍ਹ ਬਣਾ ਕੇ ਇਸ ਨੂੰ ਨਹਿਰ ਦੀ ਸ਼ਕਲ ਦੇ ਦਿੱਤੀ ਜਾਵੇ ਤਾਂ ਜੋ ਹਰ ਸਾਲ ਕਿਸਾਨਾਂ ਦੀਆਂ ਕਰੋੜਾ ਰੁਪਏ ਦੀਆਂ ਜੋ ਫ਼ਸਲਾਂ ਬਰਬਾਦ ਹੁੰਦੀਆਂ ਹਨ ਉਨ੍ਹਾਂ ਦਾ ਬਚਾਅ ਹੋ ਸਕੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡ ਖ਼ੇਤਰ ਵਿਚ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਦਰਿਆ ਦੇ ਕੰਢੇ ਡਿਫੈਂਸ ਦਾ ਵਨ ਬਣਾਇਆ ਗਿਆ ਸੀ ਜੋ ਟੁੱਟ ਗਿਆ ਜਿਸ ਕਾਰਨ ਫਸਲ ਵਿੱਚ ਪਾਣੀ ਭਰ ਗਿਆ ਹੈ। ਇਸ ਨੂੰ ਬਣਾਉਣ ਲਈ ਹਰ ਸਹਾਇਤਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲ ਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਈ ਟੀਵੀ ਚੈਨਲਾਂ ਵੱਲੋਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਬਿਆਸ ਦਰਿਆ ਦਾ ਬੰਨ੍ਹ ਟੁੱਟਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੀਡੀਆ ਨੂੰ ਬੇਨਤੀ ਕੀਤੀ ਕਿ ਗਲਤ ਖਬਰਾਂ ਨਾ ਚਲਾਉਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.