ETV Bharat / state

ਸਾਊਥ ਅਫਰੀਕਾ ਗਏ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਕਰੇਨ ਦੀ ਬ੍ਰੇਕ ਫੇਲ੍ਹ ਹੋਣ ਨਾਲ ਹੋਇਆ ਹਾਦਸਾ

author img

By

Published : Jul 18, 2023, 6:09 PM IST

ਅੰਮ੍ਰਿਤਸਰ ਦੇ ਰਹਿਣ ਵਾਲੇ ਸੁਲਵਿੰਦਰ ਸਿੰਘ ਦੀ ਸਾਊਥ ਅਫਰੀਕਾ ਵਿੱਚ ਕਰੇਨ ਦੀ ਬ੍ਰੇਕ ਫੇਲ੍ਹ ਹੋਣ ਨਾਲ ਮੌਤ ਹੋ ਗਈ ਹੈ। ਪਰਿਵਾਰ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ।

Punjabi youth who went to South Africa died in an accident
ਸਾਊਥ ਅਫਰੀਕਾ ਗਏ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਕਰੇਨ ਦੀ ਬ੍ਰੇਕ ਫੇਲ੍ਹ ਹੋਣ ਨਾਲ ਹੋਇਆ ਹਾਦਸਾ

ਮ੍ਰਿਤਕ ਦੇ ਰਿਸ਼ਤੇਦਾਰ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ : ਅੰਮ੍ਰਿਤਸਰ ਆਪਣੇ ਤੋਂ ਸਾਊਥ ਅਫਰੀਕਾ ਵਿੱਖੇ ਗਏ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ 6 ਸਾਲ ਪਹਿਲਾਂ ਵਿਦੇਸ਼ ਗਿਆ ਸੀ।ਜਾਣਕਾਰੀ ਮੁਤਾਬਿਕ ਇਸ ਨੌਜਵਾਨ ਦੀ ਪਛਾਣ ਅੰਮ੍ਰਿਤਸਰ ਦੇ ਸੰਨੀ ਇਨਕਲੇਵ ਰਾਮ ਤੀਰਥ ਰੋਡ ਦੇ ਰਹਿਣ ਵਾਲੇ ਨੌਜਵਾਨ ਸੁਲਵਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪਰਿਵਾਰ ਵਿੱਚ ਨੌਜਵਾਨ ਦੀ ਪਤਨੀ ਕੁਲਵਿੰਦਰ ਕੌਰ, 13 ਸਾਲ ਦਾ ਪੁੱਤਰ ਹਰਜੋਤ ਸਿੰਘ ਤੇ 9 ਸਲਾ ਦੀ ਧੀ ਏਕਮਪ੍ਰੀਤ ਕੌਰ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।



ਇਸ ਮੌਕੇ ਮ੍ਰਿਤਕ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਉਹ ਕੁਝ ਮਹੀਨੇ ਪਹਿਲਾਂ ਹੀ ਫਰਵਰੀ ਵਿੱਚ ਇਕ ਮਹੀਨੇ ਦੀ ਛੁੱਟੀ ਕੱਟ ਕੇ ਵਿਦੇਸ਼ ਗਿਆ ਸੀ, ਜਿੱਥੇ ਉਹ ਕਰੇਨ ਚਲਾਉਣ ਦਾ ਕੰਮ ਕਰਦਾ ਸੀ। ਪਰਿਵਾਰ ਦੇ ਦੱਸੇ ਅਨੁਸਾਰ ਕਰੇਨ ਦੀਆਂ ਬ੍ਰੇਕਾਂ ਫੇਲ੍ਹ ਹੋਣ ਕਰਕੇ ਹੀ ਉਹ ਹਾਦਸੇ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗੁਆ ਬੈਠਾ ਹੈ। ਪਰਿਵਾਰ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਲਵਿੰਦਰ ਸਿੰਘ ਦੀ ਲਾਸ਼ ਭਾਰਤ ਲਿਆਂਦੀ ਜਾਵੇ ਤਾਂ ਜੋ ਪਰਿਵਾਰ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ। ਇਸ ਤੋਂ ਇਲਾਵਾ ਪਰਿਵਾਰ ਦੀ ਮੰਗ ਹੈ ਕਿ ਗਰੀਬ ਪਰਿਵਾਰ ਦੀ ਆਰਥਿਕ ਤੌਰ ਉੱਤੇ ਮਦਦ ਕੀਤੀ ਜਾਵੇ।

ਜਿਕਰਯੋਗ ਹੈ ਕਿ ਸਾਲ 2021 ਵਿੱਚ ਤਰਨਤਾਰਨ ਤੋਂ 2014 ਵਿੱਚ ਅਮਰੀਕਾ ਗਏ, ਤਿੰਨ ਭੈਣ ਭਰਾਵਾਂ ਚੋਂ ਸਭ ਤੋਂ ਛੋਟੇ ਬਲਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਭੈਲ ਢਾਏ ਵਾਲਾ ਦੀ ਅਮਰੀਕਾ ਦੇ ਬੈਨਸਾਲੇਮ ਵਿੱਚ ਅਚਾਨਕ ਮੌਤ ਹੋ ਗਈ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬੇਦਾਰ ਮੋਹਣ ਸਿੰਘ ਨੇ ਦੱਸਿਆ ਕਿ ਅਮਰੀਕਾ ਤੋਂ ਬੀਤੇ ਰੋਜ਼ ਮਕਾਨ ਮਾਲਕ ਜਿਸਦੇ ਘਰ ਬਲਜੀਤ ਰਹਿੰਦਾ ਸੀ, ਉਸਦਾ ਫੋਨ ਆਇਆ ਕਿ ਬਲਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ ਹੈ। ਜਿਸ ਨੂੰ ਸੁਣਦਿਆਂ ਹੀ ਜਿੱਥੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.