ETV Bharat / state

ਗੈਂਗਸਟਰ ਸੋਨੂੰ ਕੰਗਲਾ ਦਾ ਕਰੀਬੀ ਹੈਰੋਇਨ ਸਮੇਤ ਕਾਬੂ

author img

By

Published : Sep 4, 2019, 7:18 PM IST

ਤਰਨਤਾਰਨ ਪੁਲਿਸ ਵੱਲੋਂ ਗੈਂਗਸਟਰ ਸੋਨੂੰ ਕੰਗਲਾ ਦੇ ਕਰੀਬੀ ਅਤੇ ਉਸ ਦੇ ਸਾਥੀ ਨੂੰ ਨਾਕੇਬੰਦੀ ਦੌਰਾਨ 400 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਗੈਂਗਸਟਰਾਂ ਵੱਲੋਂ ਡਰੱਗ ਮਨੀ ਨਾਲ ਖ਼ਰੀਦੀ ਕਾਰ ਵੀ ਬਰਾਮਦ ਹੋਈ।

ਗੈਂਗਸਟਰ ਸੋਨੂੰ ਕੰਗਲਾ ਦਾ ਕਰੀਬੀ ਹੈਰੋਇਨ ਸਮੇਤ ਕਾਬੂ

ਤਰਨਤਾਰਨ : ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸੂਬੇ ਦੀ ਪੁਲਿਸ ਪੱਬਾ ਭਾਰ ਹੋਈ ਪਈ ਹੈ।

ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਵੱਲੋਂ ਪਿੰਡ ਗੋਹਲਵੜ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਥੇ ਪੁਲਿਸ ਨੇ ਗੈਂਗਸਟਰ ਸੋਨੂੰ ਕੰਗਲਾ ਦੇ ਕਰੀਬੀ ਸਾਥੀ ਬਲਵਿੰਦਰ ਸਿੰਘ ਉਰਫ਼ ਮਿੰਟੂ ਅਤੇ ਗੁਰਲਾਲ ਸਿੰਘ ਨੂੰ ਨਾਕੇਬੰਦੀ ਦੌਰਾਨ ਕਾਬੂ ਕੀਤਾ ਗਿਆ।

ਤਰਨਤਾਰਨ ਦੇ ਐੱਸਪੀਡੀ ਹਰਜੀਤ ਸਿੰਘ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਉਰਫ਼ ਮਿੰਟੂ ਜੋ ਕਿ ਅੰਮ੍ਰਿਤਸਰ ਦੇ ਗੁਜਰਪੁਰਾ ਇਲਾਕਾ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਇਲਾਕਾ ਬਹੁਤ ਹੀ ਬਦਨਾਮ ਇਲਾਕਾ ਹੈ। ਬਲਵਿੰਦਰ ਸਿੰਘ ਗੈਂਗਸਟਰ ਸੋਨੂੰ ਕੰਗਲਾ ਦਾ ਕਰੀਬੀ ਸਾਥੀ ਹੈ, ਗੈਂਗਸਟਰ ਸੋਨੂੰ ਕੰਗਲਾ ਇਸ ਮੌਕੇ ਜੇਲ੍ਹ ਵਿੱਚ ਬੰਦ ਹੈ।

ਗੈਂਗਸਟਰ ਸੋਨੂੰ ਕੰਗਲਾ ਦਾ ਕਰੀਬੀ ਹੈਰੋਇਨ ਸਮੇਤ ਕਾਬੂ

ਇਹ ਵੀ ਪੜ੍ਹੋ : ਬਟਾਲਾ ਦੀ ਇੱਕ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ, 13 ਦੀ ਮੌਤ, 30 ਜ਼ਖ਼ਮੀ

ਐੱਸਪੀ ਧਾਲੀਵਾਲ ਨੇ ਦੱਸਿਆ ਕਿ ਦੂਸਰਾ ਦੋਸ਼ੀ ਗੁਰਲਾਲ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ। ਧਾਲੀਵਾਲ ਅਨੁਸਾਰ ਬਲਵਿੰਦਰ ਸਿੰਘ ਮਿੰਟੂ ਤੋਂ ਇੱਕ ਕਾਰ ਵੀ ਕਾਬੂ ਕੀਤੀ ਗਈ ਹੈ ਜੋ ਕਿ ਉਨ੍ਹਾਂ ਨੇ ਡਰੱਗ ਮਨੀ ਨਾਲ ਖ਼ਰੀਦੀ ਹੈ।

ਐੱਸਪੀ ਨੇ ਕਿਹਾ ਕਿ ਕਾਬੂ ਕੀਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਸਟੋਰੀ ਨਾਮ -ਤਰਨਤਾਰਨ ਪੁਲਿਸ ਵਲੋਂ ਗੈਂਗਸਟਰ ਸੋਨੂ ਕੰਗਲਾ ਦੇ ਕਰੀਬੀ ਅਤੇ ਉਸਦੇ ਸਾਥੀ ਨੂੰ ਨਾਕੇਬੰਦੀ ਦੌਰਾਨ 400 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ,ਗੈਂਗਸਟਰਾਂ ਵਲੋਂ ਡਰੱਗ ਮਨੀ ਤੋਂ ਖਰੀਦੀ ਕਾਰ ਵੀ ਕੀਤੀ ਬਰਾਮਦBody:ਐਂਕਰ -ਤਰਨਤਾਰਨ ਪੁਲਿਸ ਵਲੋਂ ਗੈਂਗਸਟਰ ਸੋਨੂ ਕੰਗਲਾ ਦੇ ਕਰੀਬੀ ਸਾਥੀ ਬਲਵਿੰਦਰ ਸਿੰਘ ਉਰਫ ਮਿੰਟੂ ਅਤੇ ਉਸਦੇ ਸਾਥੀ ਗੁਰਲਾਲ ਸਿੰਘ ਨੂੰ ਪਿੰਡ ਗੋਹਲਵੜ ਲਗੇ ਨਾਕੇਬੰਦੀ ਦੌਰਾਨ 400 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕਾਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ,ਪੁਲਿਸ ਨੇ ਉਕਤ ਲੋਕਾਂ ਨੂੰ ਕਾਰ ਵਿੱਚ ਹੈਰੋਇਨ ਲਿਜਾਂਦੀਆਂ ਦਬੋਚਿਆ ਹੈ ਤਰਨਤਾਰਨ ਦੇ ਐੱਸ ਪੀ ਡੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਮਿੰਟੂ ਅੰਮ੍ਰਿਤਸਰ ਦੇ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਗੁਜਰਪੁਰਾ ਇਲਾਕਾ ਬਹੁਤ ਹੀ ਬਦਨਾਮ ਇਲਾਕਾ ਹੈ ਓਹਨਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਗੈਂਗਸਟਰ ਸੋਨੂ ਕੰਗਲਾ ਦਾ ਕਰੀਬੀ ਸਾਥੀ ਹੈ ਅਤੇ ਬਲਵਿੰਦਰ ਸਿੰਘ ਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ ,ਗੌਰਤਲਬ ਹੈ ਕਿ ਗੈਂਗਸਟਰ ਸੋਨੂ ਕੰਗਲਾ ਇਸ ਸਮੇ ਜੇਲ ਵਿੱਚ ਬੰਦ ਹੈ। ਐੱਸ ਪੀ ਧਾਲੀਵਾਲ ਨੇ ਦੱਸਿਆ ਕਿ ਦੂਸਰਾ ਦੋਸ਼ੀ ਗੁਰਲਾਲ ਸਿੰਘ ਤਾਰਨ ਤਾਰਨ ਦਾ ਰਹਿਣ ਵਾਲਾ ਹੈ। ਧਾਲੀਵਾਲ ਅਨੁਸਾਰ ਬਲਵਿੰਦਰ ਸਿੰਘ ਮਿੰਟੂ ਤੋਂ ਬਰਾਮਦ ਕਾਰ ਵੀ ਡਰੱਗ ਮਨੀ ਤੋਂ ਖਰੀਦੀ ਗਈ ਹੈ ,ਓਹਨਾ ਨੇ ਕਿਹਾ ਕਿ ਪੁਲਿਸ ਵਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ
ਬਾਈਟ -ਹਰਜੀਤ ਸਿੰਘ ਧਾਲੀਵਾਲ ਐੱਸ ਪੀ (ਡੀ )Conclusion:ਸਟੋਰੀ ਨਾਮ -ਤਰਨਤਾਰਨ ਪੁਲਿਸ ਵਲੋਂ ਗੈਂਗਸਟਰ ਸੋਨੂ ਕੰਗਲਾ ਦੇ ਕਰੀਬੀ ਅਤੇ ਉਸਦੇ ਸਾਥੀ ਨੂੰ ਨਾਕੇਬੰਦੀ ਦੌਰਾਨ 400 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ,ਗੈਂਗਸਟਰਾਂ ਵਲੋਂ ਡਰੱਗ ਮਨੀ ਤੋਂ ਖਰੀਦੀ ਕਾਰ ਵੀ ਕੀਤੀ ਬਰਾਮਦ ,,,
ਐਂਕਰ -ਤਰਨਤਾਰਨ ਪੁਲਿਸ ਵਲੋਂ ਗੈਂਗਸਟਰ ਸੋਨੂ ਕੰਗਲਾ ਦੇ ਕਰੀਬੀ ਸਾਥੀ ਬਲਵਿੰਦਰ ਸਿੰਘ ਉਰਫ ਮਿੰਟੂ ਅਤੇ ਉਸਦੇ ਸਾਥੀ ਗੁਰਲਾਲ ਸਿੰਘ ਨੂੰ ਪਿੰਡ ਗੋਹਲਵੜ ਲਗੇ ਨਾਕੇਬੰਦੀ ਦੌਰਾਨ 400 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕਾਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ,ਪੁਲਿਸ ਨੇ ਉਕਤ ਲੋਕਾਂ ਨੂੰ ਕਾਰ ਵਿੱਚ ਹੈਰੋਇਨ ਲਿਜਾਂਦੀਆਂ ਦਬੋਚਿਆ ਹੈ ਤਰਨਤਾਰਨ ਦੇ ਐੱਸ ਪੀ ਡੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਮਿੰਟੂ ਅੰਮ੍ਰਿਤਸਰ ਦੇ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਗੁਜਰਪੁਰਾ ਇਲਾਕਾ ਬਹੁਤ ਹੀ ਬਦਨਾਮ ਇਲਾਕਾ ਹੈ ਓਹਨਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਗੈਂਗਸਟਰ ਸੋਨੂ ਕੰਗਲਾ ਦਾ ਕਰੀਬੀ ਸਾਥੀ ਹੈ ਅਤੇ ਬਲਵਿੰਦਰ ਸਿੰਘ ਤੇ ਪਹਿਲਾ ਵੀ ਕਈ ਮਾਮਲੇ ਦਰਜ ਹਨ ,ਗੌਰਤਲਬ ਹੈ ਕਿ ਗੈਂਗਸਟਰ ਸੋਨੂ ਕੰਗਲਾ ਇਸ ਸਮੇ ਜੇਲ ਵਿੱਚ ਬੰਦ ਹੈ। ਐੱਸ ਪੀ ਧਾਲੀਵਾਲ ਨੇ ਦੱਸਿਆ ਕਿ ਦੂਸਰਾ ਦੋਸ਼ੀ ਗੁਰਲਾਲ ਸਿੰਘ ਤਾਰਨ ਤਾਰਨ ਦਾ ਰਹਿਣ ਵਾਲਾ ਹੈ। ਧਾਲੀਵਾਲ ਅਨੁਸਾਰ ਬਲਵਿੰਦਰ ਸਿੰਘ ਮਿੰਟੂ ਤੋਂ ਬਰਾਮਦ ਕਾਰ ਵੀ ਡਰੱਗ ਮਨੀ ਤੋਂ ਖਰੀਦੀ ਗਈ ਹੈ ,ਓਹਨਾ ਨੇ ਕਿਹਾ ਕਿ ਪੁਲਿਸ ਵਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ
ਬਾਈਟ -ਹਰਜੀਤ ਸਿੰਘ ਧਾਲੀਵਾਲ ਐੱਸ ਪੀ (ਡੀ )
ETV Bharat Logo

Copyright © 2024 Ushodaya Enterprises Pvt. Ltd., All Rights Reserved.