ETV Bharat / state

ਬਜ਼ੁਰਗ ਔਰਤ ਨੇ ਆਪਣੀ ਧੀ ਦੇ ਇਲਾਜ ਲਈ ਸਮਾਜ ਸੇਵੀਆਂ ਨੂੰ ਲਗਾਈ ਮਦਦ ਲਈ ਗੁਹਾਰ

author img

By

Published : Dec 24, 2022, 10:09 PM IST

ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਕੰਗ ਵਿਖੇ ਇੱਕ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਜੋ ਕਿ ਗਰੀਬੀ ਕਾਰਨ ਧੀ ਬਲਵਿੰਦਰ ਕੌਰ ਦੇ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਦੌਰਾਨ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਸਮਾਜ ਸੇਵੀਆਂ (Surinder Kaur an elderly woman from Kang village) ਤੋਂ ਆਪਣੀ ਧੀ ਬਲਵਿੰਦਰ ਕੌਰ ਦੇ ਇਲਾਜ ਲਈ ਮਦਦ ਲਈ ਗੁਹਾਰ ਲਗਾਈ ਹੈ।

Surinder Kaur an elderly woman from Kang village
Surinder Kaur an elderly woman from Kang village

ਬਜ਼ੁਰਗ ਔਰਤ ਨੇ ਆਪਣੀ ਧੀ ਦੇ ਇਲਾਜ ਲਈ ਸਮਾਜ ਸੇਵੀਆਂ ਨੂੰ ਲਗਾਈ ਮਦਦ ਲਈ ਗੁਹਾਰ

ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਕੰਗ ਵਿਖੇ ਇੱਕ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਜੋ ਕਿ ਗਰੀਬੀ ਕਾਰਨ ਧੀ ਬਲਵਿੰਦਰ ਕੌਰ ਦੇ ਇਲਾਜ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਦੌਰਾਨ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਸਮਾਜ ਸੇਵੀਆਂ ਤੋਂ ਆਪਣੀ ਧੀ ਬਲਵਿੰਦਰ ਕੌਰ ਦੇ ਇਲਾਜ ਲਈ ਮਦਦ ਲਈ (Surinder Kaur an elderly woman from Kang village) ਗੁਹਾਰ ਲਗਾਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੀ ਹੋਏ ਪੀੜਤ ਬਜ਼ੁਰਗ ਔਰਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਬਲਵਿੰਦਰ ਕੌਰ ਜੋ ਪਿੰਡ ਕੰਗ ਵਿਖੇ ਵਿਆਹੀ ਹੋਈ ਹੈ। ਜੋ ਕਿ ਆਪਣੇ ਘਰ ਵਿੱਚ ਬਹੁਤ ਸੁੱਖੀ ਵੱਸ ਪਈ ਰਹੀ ਸੀ। ਪਰ ਅਚਾਨਕ ਉਸ ਦੇ ਪਤੀ ਦੇ ਦਿਮਾਗ ਵਿਚ ਨੁਕਸ ਪੈ ਗਿਆ। ਜਿਸ ਦਾ ਇਲਾਜ ਕਰਵਾਉਂਦੇ-ਕਰਵਾਉਂਦੇ, ਇਨ੍ਹਾਂ ਦੇ ਘਰ ਦਾ ਸਭ ਕੁਝ ਵਿਕ ਗਿਆ ਅਤੇ ਹੁਣ ਉਸ ਦੀ ਧੀ ਬਲਵਿੰਦਰ ਕੌਰ ਆਪ ਮੰਜੇ ਉੱਤੇ ਪੈ ਗਈ। ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਡਾਕਟਰਾਂ ਨੇ ਬਲਵਿੰਦਰ ਕੌਰ ਦੇ ਗਲੇ ਵਿੱਚ ਕੋਈ ਨੁਕਸ ਦੱਸਿਆ ਹੈ। ਜਿਸ ਦਾ ਅਪਰੇਸ਼ਨ ਹੋਣਾ ਜ਼ਰੂਰੀ ਹੈ ਨਹੀਂ ਤਾਂ ਉਸ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।

ਇਸ ਤੋਂ ਅੱਗੇ ਬਜ਼ੁਰਗ ਨੇ ਦੱਸਿਆ ਕਿ ਉਸ ਦੀ ਲੜਕੀ ਬਲਵਿੰਦਰ ਕੌਰ ਕਈ ਦਿਨਾਂ ਤੋਂ ਕੁੱਝ ਵੀ ਨਹੀਂ ਖਾ ਪੀ ਰਹੀ। ਜਿਸ ਕਰਕੇ ਉਸ ਦੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਹਨ। ਪੀੜਤ ਬਜ਼ੁਰਗ ਔਰਤ ਸੁਰਿੰਦਰ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਸਮਾਜਸੇਵੀਆਂ ਤੋਂ ਗੁਹਾਰ ਲਾਈ ਹੈ ਕਿ ਬਲਵਿੰਦਰ ਕੌਰ ਦਾ ਇਲਾਜ ਕਰਵਾ ਦਿੱਤਾ ਜਾਵੇ। ਇਸ ਤੋਂ ਬਾਅਦ ਉਸ ਦੇ ਆਪਣੇ ਬੱਚੇ ਦਾ ਸਹੀ ਤਰੀਕੇ ਨਾਲ ਪਾਲਣ-ਪੋਸ਼ਣ ਕਰ ਸਕੇ, ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਹੈ। ਜੇ ਕੋਈ ਦਾਨੀਂ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਮੋਬਾਇਲ ਨੰਬਰ 8288950118 ਉੱਤੇ ਸੰਪਰਕ ਕਰ ਸਕਦਾ ਹੈ।


ਇਹ ਵੀ ਪੜੋ:- ਰਾਜੋਆਣਾ ਦੀ ਫਾਂਸੀ ਮਾਫੀ 'ਤੇ ਮੋਹਰ ਨਾ ਲੱਗਣ ਉੱਤੇ ਪਰਿਵਾਰ ਅੰਦਰ ਮਲਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.