ETV Bharat / state

ਰਾਜੋਆਣਾ ਦੀ ਫਾਂਸੀ ਮਾਫੀ 'ਤੇ ਮੋਹਰ ਨਾ ਲੱਗਣ ਉੱਤੇ ਪਰਿਵਾਰ ਅੰਦਰ ਮਲਾਲ

author img

By

Published : Dec 24, 2022, 4:27 PM IST

Updated : Dec 24, 2022, 8:36 PM IST

ਬਲਵੰਤ ਰਾਜੋਆਣਾ (Balwant Singh Rajoana) ਨੂੰ ਜੇਲ੍ਹ ਵਿੱਚ 27 ਸਾਲ ਪੂਰੇ ਹੋਣ ਤੋਂ ਬਾਅਦ ਵੀ ਰਾਸ਼ਟਰਪਤੀ ਨੇ ਰਾਜੋਆਣਾ ਦੀ ਫਾਂਸੀ ਮਾਫੀ 'ਤੇ 11 ਸਾਲ ਤੋਂ ਮੋਹਰ ਨਹੀਂ ਲਗਾਈ। ਜਿਸ ਤੋਂ ਬਾਅਦ ਅੱਜ ਸ਼ਨੀਵਾਰ ਨੂੰ ਬਲਵੰਤ ਰਾਜੋਆਣਾ ਦੀ ਭੈਣ (Balwant Singh Rajoana family) ਕਮਲਦੀਪ ਕੌਰ ਨੇ ਈਟੀਵੀ ਭਾਰਤ ਨਾਲ ਵਿਸ਼ੇਸ ਗੱਲਬਾਤ ਦੌਰਾਨ ਸਰਕਾਰਾਂ ਤੇ ਅਦਾਲਤਾਂ ਪ੍ਰਤੀ ਮਲਾਲ ਪ੍ਰਗਟ ਕੀਤਾ।

Balwant Singh Rajoana family
Balwant Singh Rajoana family

ਰਾਜੋਆਣਾ ਦੀ ਫਾਂਸੀ ਮਾਫੀ 'ਤੇ ਮੋਹਰ ਨਾ ਲੱਗਣ ਉੱਤੇ ਪਰਿਵਾਰ ਅੰਦਰ ਮਲਾਲ

ਲੁਧਿਆਣਾ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿਚ ਫਾਂਸੀ ਦੀ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਨੂੰ ਜੇਲ੍ਹ ਦੇ ਵਿੱਚ 27 ਸਾਲ ਦਾ ਸਮਾਂ ਹੋ ਚੁੱਕਾ ਹੈ। ਪਰ ਅਜੇ ਤੱਕ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਫ਼ੀ ਮਾਮਲੇ ਵਿੱਚ ਨਾ ਹੀ ਅਦਾਲਤਾਂ ਤੇ ਨਾ ਹੀ ਸਰਕਾਰਾਂ ਕੋਈ ਫੈਸਲਾ ਕਰ ਪਈਆਂ ਹਨ। ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਵੱਲੋਂ 3 ਨਵੰਬਰ ਨੂੰ ਰਾਜੋਆਣਾ ਦੀ ਫਾਂਸੀ ਮਾਫੀ ਉੱਤੇ ਆਖਰੀ ਫੈਸਲਾ ਸੁਣਾਉਣਾ ਸੀ। ਪਰ ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਉੱਤੇ ਆਪਣਾ ਅੰਤਿਮ ਫ਼ੈਸਲਾ ਨਹੀਂ ਸੁਣਾਇਆ। ਜਿਸ ਕਰਕੇ ਬਲਵੰਤ ਸਿੰਘ ਰਾਜੋਆਣਾ ਦੇ ਪਰਿਵਾਰ ਨੂੰ ਸਰਕਾਰਾਂ ਦੇ ਨਾਲ ਅਦਾਲਤਾਂ ਤੋਂ ਮਲਾਲ ਹੈ।

'ਦਿੱਲੀ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਇਨਸਾਫ਼ ਨਹੀਂ ਕੀਤਾ':- ਰਾਜੋਆਣਾ ਦੀ ਫਾਂਸੀ ਮਾਫੀ ਬਾਰੇ ਈ.ਟੀ.ਵੀ ਭਾਰਤ ਪੰਜਾਬ ਨਾਲ ਵਿਸ਼ੇਸ ਗੱਲਬਾਤ ਕਰਦਿਆ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਦਿੱਲੀ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਕਿਹਾ 16 ਸਾਲ ਤੋਂ ਬਲਵੰਤ ਰਾਜੋਆਣਾ ਜੇਲ੍ਹ ਦੇ ਵਿੱਚ ਚੱਕੀ ਚਲਾਉਣ ਦਾ ਕੰਮ ਕਰਦਾ ਹੈ। ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਪਰ ਹਾਲੇ ਤੱਕ ਇਸ ਮਾਮਲੇ ਵਿੱਚ ਸਰਕਾਰਾਂ ਅਤੇ ਅਦਾਲਤਾਂ ਨੇ ਕੋਈ ਜਵਾਬ ਨਹੀਂ ਦਿੱਤਾ।

ਸੁਪਰੀਮ ਕੋਰਟ 'ਚ ਮਾਮਲਾ:- ਦਰਅਸਲ ਜਦੋਂ ਰਾਜੋਆਣਾ ਨੂੰ ਸਜ਼ਾ ਸੁਣਾਈ ਗਈ ਤਾਂ ਰਾਜੋਆਣਾ ਨੇ ਕੋਈ ਵਕੀਲ ਨਹੀਂ ਕੀਤਾ ਗਿਆ ਸੀ। 31 ਮਾਰਚ 2012 ਨੂੰ ਉਸ ਨੂੰ ਫਾਂਸੀ ਦਿੱਤੀ ਜਾਣੀ ਸੀ। ਪਰ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਸ ਵੇਲੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟ੍ਰਪਤੀ ਅਤੇ ਕੇਂਦਰੀ ਗ੍ਰਹਿ ਮੰਤਰੀ ਕੋਲ ਅਪੀਲ ਕੀਤੀ। ਇਸ ਅਪੀਲ ਉੱਤੇ ਜਲਦ ਤੋਂ ਜਲਦ ਸੁਣਵਾਈ ਲਈ ਰਾਜੋਆਣਾ ਵੱਲੋਂ 2016 ਅਤੇ 2018 ਵਿੱਚ ਜੇਲ੍ਹ ਅੰਦਰ ਹੀ ਭੁੱਖ ਹੜਤਾਲ ਵੀ ਕੀਤੀ ਗਈ।

ਜਿਸ ਤੋਂ ਬਾਅਦ ਰਾਜੋਆਣਾ ਦੇ ਪਰਿਵਾਰ ਵੱਲੋਂ 2020 ਵਿੱਚ ਮੁੜ ਤੋਂ ਇਕ ਪਟੀਸ਼ਨ ਪਾਕੇ ਇਸ ਸਬੰਧੀ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੀ ਫਾਂਸੀ ਮੁਆਫੀ ਉੱਤੇ ਕੀ ਫੈਸਲਾ ਹੋਇਆ ਹੈ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਵਿੱਚ ਦਖਲ ਦਿੱਤਾ ਅਤੇ ਸਰਕਾਰ ਨੂੰ ਇਸ ਸਬੰਧੀ ਨਿਰਧਾਰਿਤ ਸਮੇਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ। ਆਖਿਰ ਕਰ ਸੁਪਰੀਮ ਕੋਰਟ ਨੇ ਇਸ ਮਾਮਲੇ ਉੱਤੇ 3 ਜੱਜਾਂ ਦੀ ਬੈਂਚ ਨੇ ਅੰਤਿਮ ਫੈਸਲਾ ਸੁਣਾਉਣ ਲਈ 3 ਨਵੰਬਰ 2022 ਦਾ ਦਿਨ ਮੁਕੱਰਰ ਕੀਤਾ। ਪਰ ਉਸ ਦਿਨ ਵੀ ਸੁਪਰੀਮ ਕੋਰਟ ਵੱਲੋਂ ਇਸ ਉੱਤੇ ਅੰਤਮ ਫ਼ੈਸਲਾ ਨਹੀਂ ਸੁਣਾਇਆ ਗਿਆ।



1995 ਵਿੱਚ ਤੱਤਕਾਲੀ ਮੁੱਖ ਮੰਤਰੀ ਦਾ ਕਤਲ :- 31 ਅਗਸਤ 1995 ਨੂੰ ਪੰਜਾਬ ਸੈਕਟਰੀਏਟ ਦੇ ਵਿੱਚ ਇੱਕ ਬੰਬ ਧਮਾਕੇ ਵਿੱਚ ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਹਮਲੇ ਵਿੱਚ ਦਿਲਾਵਰ ਸਿੰਘ ਨੇ ਹਿਊਮਨ ਬੰਬ ਬਣ ਕੇ ਹਮਲਾ ਕੀਤਾ ਸੀ, ਦਿਲਾਵਰ ਸਿੰਘ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਅਤੇ ਉਸ ਨੂੰ ਮਨੁੱਖੀ ਬੰਬ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਬਲਵੰਤ ਰਾਜੋਆਣਾ ਨੂੰ ਦੂਜੀ ਆਪਸ਼ਨ ਰੱਖਿਆ ਗਿਆ ਸੀ। ਜਿਸ ਵਿੱਚ ਜੇਕਰ ਦਿਲਾਵਰ ਸਿੰਘ ਫੇਲ੍ਹ ਹੋ ਜਾਂਦਾ ਤਾਂ ਰਾਜੋਆਣਾ ਨੇ ਮਨੁੱਖੀ ਬੰਬ ਬਣਨਾ ਸੀ। 31 ਜੁਲਾਈ 2007 ਵਿੱਚ ਸੀ.ਵੀ.ਆਈ ਦੀ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਜਗਤਾਰ ਸਿੰਘ ਅਤੇ ਬਲਵੰਤ ਸਿੰਘ ਨੂੰ ਸਜ਼ਾ ਏ ਮੌਤ ਦੀ ਸਜ਼ਾ ਦਿੱਤੀ ਗਈ ਸੀ ਜਦੋਂ ਕੇ ਤਿੰਨ ਦੋਸ਼ੀ ਗੁਰਮੀਤ ਸਿੰਘ, ਲਖਵਿੰਦਰ ਅਤੇ ਸ਼ਮਸ਼ੇਰ ਨੂੰ ਉਮਰਕੈਦ ਦੀ ਸਜ਼ਾ ਨਾਲ ਹੀ ਨਸੀਬ ਸਿੰਘ ਨੂੰ 10 ਸਾਲ ਦੀ ਸਜ਼ਾ ਮਿਲੀ ਸੀ।

ਰਾਜੋਆਣਾ ਦੇ ਪਰਿਵਾਰ ਦੀ ਅਪੀਲ :- ਰਾਜੋਆਣਾ ਦੀ ਭੈਣ ਕਮਲਦੀਪ ਕੌਰ ਲੁਧਿਆਣਾ ਦੇ ਵਿੱਚ ਰਹਿੰਦੀ ਹੈ ਅਤੇ ਉਸ ਵੱਲੋਂ ਰਾਜੋਆਣਾ ਦੀ ਸਜ਼ਾ ਨੂੰ ਲੈ ਕੇ ਸਵਾਲ ਵੀ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਹੈ। ਜਦੋਂ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਵਿਚ ਰੱਖਣ ਦਾ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੋਣਾ ਚਾਹੀਦਾ ਹੈ। ਪਰ ਦਿੱਲੀ ਵੱਲੋਂ ਹਮੇਸ਼ਾਂ ਹੀ ਸਿੱਖ ਕੌਮ ਦੇ ਨਾਲ ਇਨਸਾਫ਼ ਨਹੀਂ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਵੀ ਉਹ ਜੇਲ੍ਹ ਵਿੱਚ ਬੰਦ ਹੈ।

ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ ਸਾਲ 2019 ਦੇ ਵਿੱਚ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਵਾਅਦਾ ਕੀਤਾ ਸੀ ਕਿ ਉਹ ਬੰਦੀ ਸਿੰਘ ਕੈਦੀਆਂ ਨੂੰ ਰਿਹਾਅ ਕਰ ਦੇਣਗੇ। ਪਰ ਇਸਦੇ ਬਾਵਜੂਦ ਤਿੰਨ ਸਾਲ ਬੀਤ ਗਏ ਹਨ, ਪਰ ਹਾਲੇ ਤੱਕ ਇਸ ਉੱਤੇ ਨਾ ਤਾਂ ਕਿਸੇ ਸਰਕਾਰ ਵੱਲੋਂ ਕੋਈ ਫ਼ੈਸਲਾ ਲਿਆ ਗਿਆ ਅਤੇ ਨਾ ਹੀ ਕੋਰਟ ਨੇ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ ਵਿੱਚ ਕਾਫੀ ਬਿਮਾਰ ਹਨ। ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਕੋਈ ਐਵੇ ਨਹੀਂ ਰਹਿ ਸਕਦਾ। ਇਸ ਨੂੰ ਲੈਕੇ ਸਾਰੀ ਹੀ ਸਿੱਖ ਜਥੇਬੰਦੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋਕੇ ਯਤਨ ਕਰਨਾ ਚਾਹੀਦਾ ਹੈ।



ਇਹ ਵੀ ਪੜੋ:- ਪੰਜਾਬ ਦੇ ਸਕੂਲਾਂ 'ਚ ਮੈਗਾ PTM: ਸਰਕਾਰੀ ਸਕੂਲ 'ਚ CM ਭਗਵੰਤ ਮਾਨ ਤੇ ਮਨੀਸ਼ ਸਿਸੋਦੀਆ, ਬੱਚਿਆਂ ਤੇ ਮਾਪਿਆਂ ਨਾਲ ਕੀਤੀ ਮੁਲਾਕਾਤ

Last Updated : Dec 24, 2022, 8:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.