ETV Bharat / state

DRONE RECOVERY IN TARN TARAN : ਤਰਨ ਤਾਰਨ ਦੇ ਪਿੰਡ ਵਾਨ ਤੋਂ ਡਰੋਨ ਨਾਲ ਬੱਧੀ ਹੈਰੋਇਨ ਬਰਾਮਦ, ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਕੀਤਾ ਸਾਂਝਾ ਓਪਰੇਸ਼ਨ

author img

By ETV Bharat Punjabi Team

Published : Oct 28, 2023, 12:36 PM IST

During the joint operation of BSF and Punjab Police in Tarn Taran, a drone was recovered along with narcotics
RECOVERY OF A DRONE : ਤਰਨ ਤਾਰਨ ਦੇ ਪਿੰਡ ਵਾਨ ਤੋਂ ਡਰੋਨ ਨਾਲ ਬੱਧੀ ਹੈਰੋਇਨ ਬਰਾਮਦ,ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਕੀਤਾ ਸਾਂਝਾ ਓਪਰੇਸ਼ਨ

DRONE RECOVERY: ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਪਿੰਡ ਵਾਨ ਤੋਂ ਬੀਐੱਸਐੱਫ ਪੰਜਾਬ ਫਰੰਟੀਅਰ (BSF Punjab Frontier) ਨੇ ਤਰਨ ਤਾਰਨ ਪੁਲਿਸ ਦੇ ਨਾਲ ਸਾਂਝੇ ਓਪਰੇਸ਼ਨ ਦੌਰਾਨ ਇੱਕ ਕਵਾਡਕਾਪਟਰ ਕਲਾਸਿਕ ਡਰੋਨ ਬਰਾਮਦ ਕੀਤਾ ਜਿਸ ਨਾਲ ਚਿਪਕਾ ਕੇ ਹੈਰੋਇਨ ਭੇਜੀ ਗਈ ਸੀ।

ਤਰਨ ਤਾਰਨ: ਅੱਜ ਤੜਕੇ ਸਵੇਰ ਦੇ ਸਮਾਂ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਵਿੱਚ ਤਾਇਨਾਤ ਬੀਐੱਸਐੱਫ ਪੰਜਾਬ ਫਰੰਟੀਅਰ ਨੇ ਇੱਕ ਡਰੋਨ ਦੀ ਮੌਜੂਦਗੀ ਸੰਬੰਧੀ ਵਿਸ਼ੇਸ਼ ਸੂਚਨਾ ਪ੍ਰਾਪਤ ਕੀਤੀ। ਇਸ ਤੋਂ ਮਗਰੋਂ ਬੀਐੱਸਐੱਫ ਨੇ ਜ਼ਿਲ੍ਹਾ ਪੁਲਿਸ ਦੀ ਟੀਮ ਨੂੰ ਨਾਲ ਲੈਕੇ ਪਿੰਡ ਵਾਨ ਵਿੱਚ ਬਾਹਰਵਾਰ ਇੱਕ ਸੰਯੁਕਤ ਤਲਾਸ਼ੀ ਮੁਹਿੰਮ (Joint search operation) ਚਲਾਈ ਗਈ। ਇਸ ਤਲਾਸ਼ੀ ਦੌਰਾਨ ਸਾਂਝੀਆਂ ਟੀਮਾਂ ਨੇ ਪਿੰਡ ਵਾਨ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਡਰੋਨ ਬਰਾਮਦ ਕੀਤਾ।

ਡਰੋਨ ਨਾਲ ਨੱਥੀ ਕੀਤੀ ਗਈ ਹੈਰੋਇਨ: ਬੀਐੱਸਐੱਫ ਪੰਜਾਬ ਫਰੰਟੀਅਰ (BSF Punjab Frontier) ਦੇ ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਸਵੇਰੇ 08:30 ਵਜੇ ਦੇ ਕਰੀਬ ਇਹ ਡਰੋਨ ਬਰਾਮਦ ਹੋਇਆ। ਇਸ ਡਰੋਨ ਦੇ ਨਾਲ 01 ਬੈਟਰੀ ਅਤੇ 01 ਪੈਕੇਟ ਵਿੱਚ ਬੰਨੀ 407 ਗ੍ਰਾਮ ਹੈਰੋਇਨ ਹੈਰੋਇਨ ਬਰਾਮਦ ਕੀਤੀ ਗਈ। ਬੀਐੱਸਐੱਫ ਮੁਤਾਬਿਕ ਡਰੋਨ ਨਾਲ ਇਹ ਹੈਰੋਇਨ ਨੂੰ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ, ਜਿਸ ਨੂੰ ਲਟਕਾਉਣ ਲਈ ਇੱਕ ਅੰਗੂਠੀ ਦੇ ਇਸਤੇਮਾਲ ਨਾਲ ਜੋੜਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਕਲਾਸਿਕ ਡਰੋਨ (Quadcopter Classic Drone) ਹੈ ਜਿਸ ਦੀ ਅਸੈਂਬਲਿੰਗ ਚੀਨ ਵਿੱਚ ਹੋਈ ਹੈ। ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸਮੱਗਲਰਾਂ ਦੀ ਇੱਕ ਹੋਰ ਕੋਸ਼ਿਸ਼ ਨੂੰ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ।

  • 𝐀𝐜𝐭𝐢𝐨𝐧 𝐀𝐠𝐚𝐢𝐧𝐬𝐭 𝐃𝐫𝐮𝐠𝐬

    On specific intelligence input, @BSF_Punjab & @PunjabPoliceInd launched a joint search operation & recovered 01 Pakistani #drone ( quadcopter, model- DJI Mavic 3 Classic) & 01 packet, suspected to contain #heroin (Approx weight- 407 gms)… pic.twitter.com/OUIEhQwuaP

    — BSF PUNJAB FRONTIER (@BSF_Punjab) October 28, 2023 " class="align-text-top noRightClick twitterSection" data=" ">

ਪਹਿਲਾਂ ਵੀ ਹੋਈ ਬਰਾਮਦਗੀ: ਦੱਸ ਦਈਏ ਸਰਹੱਦੀ ਜ਼ਿਲ੍ਹੇ ਵਿੱਚੋਂ ਡਰੋਨ ਬਰਾਮਦਗੀ ਦੀ ਇਹ ਕੋਈ ਪਹਿਲੀ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਦੀ 26 ਤਰੀਕ ਨੂੰ ਅੰਮ੍ਰਿਤਸਰ ਵਿਖੇ ਡਰੋਨ ਦੀ ਬਰਾਮਦਗੀ ਹੋਈ ਸੀ। ਬੀਐੱਸਐੱਫ ਪੰਜਾਬ ਫਰੰਟੀਅਰ (BSF Punjab Frontier) ਮੁਤਾਬਿਕ ਸੁਰੱਖਿਆ ਬਲਾਂ ਨੂੰ ਹਵਾ ਵਿੱਚ ਡਰੋਨ ਦੀ ਹਰਕਤ ਵਿਖਾਈ ਦਿੱਤੀ, ਜਿਸ ਤੋਂ ਮਗਰੋਂ ਡਰੋਨ ਉੱਤੇ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਡਰੋਨ ਲਾਪਤਾ ਹੋ ਗਿਆ ਅਤੇ ਜਦੋਂ ਅੰਮ੍ਰਿਤਸਰ ਪੁਲਿਸ ਨਾਲ ਮਿਲ ਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਪਿੰਡ ਧੌਨੇ ਖੁਰਦ ਦੇ ਖੇਤਾਂ ਵਿੱਚੋਂ ਇਹ ਹਾਈਟੈੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.