ETV Bharat / state

ਸਿਹਤ ਸਹੂਲਤਾਂ ਤੋਂ ਵਾਂਝੇ ਹਨ ਖੇਮਕਰਨ ਦੇ ਲੋਕ

author img

By

Published : Aug 8, 2022, 5:40 PM IST

ਸਰਹੱਦੀ ਕਸਬਾ ਖੇਮਕਰਨ ਦਾ ਸਰਕਾਰੀ ਹਸਪਤਾਲ (Government Hospital of border town Khemkaran) ਜੋ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਪਿੰਡ ਵਾਸੀਆਂ ਦੀ ਮੰਨੀਏ ਤਾਂ ਇਸ ਹਸਪਤਾਲ ਵਿੱਚ ਨਾ ਕੋਈ ਡਾਕਟਰ (doctor) ਮਿਲਦਾ ਹੈ ਅਤੇ ਨਾ ਹੀ ਦਵਾਈਆਂ, ਜਿਸ ਕਰਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ‘ਤੇ ਸਵਾਲ ਚੁੱਕਦੇ ਹਨ।

ਸਿਹਤ ਸਹੂਲਤਾਂ ਤੋਂ ਵਾਂਝੇ ਹਨ ਖੇਮਕਰਨ ਦੇ ਲੋਕ
ਸਿਹਤ ਸਹੂਲਤਾਂ ਤੋਂ ਵਾਂਝੇ ਹਨ ਖੇਮਕਰਨ ਦੇ ਲੋਕ

ਤਰਨਤਾਰਨ: ਭਾਰਤ-ਪਾਕ ਸੀਮਾ (Indo-Pak border) ਦੇ ਨਾਲ ਲੱਗਦੇ ਸਰਹੱਦੀ ਕਸਬਾ ਖੇਮਕਰਨ ਦਾ ਸਰਕਾਰੀ ਹਸਪਤਾਲ (Government Hospital of border town Khemkaran) ਜੋ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਪਿੰਡ ਵਾਸੀਆਂ ਦੀ ਮੰਨੀਏ ਤਾਂ ਇਸ ਹਸਪਤਾਲ ਵਿੱਚ ਨਾ ਕੋਈ ਡਾਕਟਰ (doctor) ਮਿਲਦਾ ਹੈ ਅਤੇ ਨਾ ਹੀ ਦਵਾਈਆਂ, ਜਿਸ ਕਰਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ‘ਤੇ ਸਵਾਲ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਨੂੰ 15 ਅਗਸਤ ਨੂੰ ਖੁੱਲ੍ਹਣ ਜਾ ਰਹੇ ਮੁਹੱਲਾ ਕਲੀਨਕਾਂ (Mohalla clinics) ਵਿੱਚ ਸ਼ਾਮਿਲ ਕਰ ਦਿੱਤਾ ਜਾਵੇ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਜਾਵੇ।

ਸਿਹਤ ਸਹੂਲਤਾਂ ਤੋਂ ਵਾਂਝੇ ਹਨ ਖੇਮਕਰਨ ਦੇ ਲੋਕ

ਇਸ ਬਾਰੇ ਕਾਮਰੇਡ ਅਨੂਪ ਸਿੰਘ (Comrade Anoop Singh) ਨੇ ਆਪਣੇ ਸਾਥੀਆਂ ਸਮੇਤ ਹਸਪਤਾਲ ਪੁੱਜ ਕੇ ਦੱਸਿਆ ਕਿ 13-14 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਇਸ ਹਸਪਤਾਲ ਵਿੱਚ ਨਾ ਦਿਨ ਵੇਲੇ ਨਾ ਰਾਤ ਵੇਲੇ ਡਾਕਟਰ ਮਿਲਦਾ ਹੈ। ਜਿਸ ਚੱਲਦੇ ਲੋਕਾਂ ਨੂੰ ਇਲਾਜ ਲਈ ਅੰਮ੍ਰਿਤਸਰ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਬੈਡ, ਬਿਲਡਿੰਗ ਮੌਜੂਦ ਹੈ, ਲੋੜ ਹੈ ਤਾਂ ਸਿਰਫ ਡਾਕਟਰਾਂ ਦੀ, ਉਨ੍ਹਾਂ ਕਿਹਾ ਕਿ ਜੇਕਰ 20 ਡਾਕਟਰਾਂ ਦੀ ਜਰੂਰਤ ਵਾਲੇ ਇਸ ਹਸਪਤਾਲ ਨੂੰ 2-4 ਡਾਕਟਰ ਹੀ ਮਿਲ ਜਾਣ, ਤਾਂ ਲੋਕਾਂ ਨੂੰ ਕੁਝ ਰਾਹਤ ਮਿਲ ਜਾਵੇ।

ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਨੂੰ ਅਪੀਲ ਕੀਤੀ ਹੈ, ਕਿ ਲੋਕਾਂ ਨੇ ਭਗਤ ਸਿੰਘ ਦੀ ਸੋਚ 5ਤੇ ਪਹਿਰਾ ਦੇਣ ਵਾਲਾ ਮੁੱਖ ਮੰਤਰੀ (Chief Minister Bhagwant Maan) ਚੁਣਿਆ ਹੈ, ਹੁਣ ਮੁੱਖ ਮੰਤਰੀ ਉਨ੍ਹਾਂ ਦੀ ਸੋਚ ਵਾਲੇ ਲੋਕ ਹਿੱਤ ਦੇ ਕੰਮ ਕਰਨ, ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਜੇਕਰ ਨਸ਼ਾ 80% ਸੀ ਤਾਂ ਹੁਣ 100% ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਲੈਣ ਲਈ ਲੋਕ ਲਾਈਨਾਂ ਵਿੱਚ ਖੜਦੇ ਹਨ, ਪਰ ਨਸ਼ਾ ਘਰ ਵਿੱਚ ਡਲਿਵਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵਲ ਧਿਆਨ ਨਾ ਦਿੱਤਾ ਗਿਆ, ਤਾਂ ਉਹ ਸੰਘਰਸ਼ ਲਈ ਮਜ਼ਬੂਰ ਹੋਣਗੇ,
ਇਹ ਵੀ ਪੜ੍ਹੋ:ਬਿਹਾਰ ਦਾ ਕਿਸਾਨ ਬਣਿਆ ਖਰਬਪਤੀ, ਬੈਂਕ ਖਾਤੇ 'ਚ ਆਏ 6833 ਕਰੋੜ ਤੋਂ ਵੱਧ ਰੁਪਏ

ETV Bharat Logo

Copyright © 2024 Ushodaya Enterprises Pvt. Ltd., All Rights Reserved.