ETV Bharat / state

ਨਸ਼ਾ ਤਸਕਰ ਨੇ ਕੀਤਾ ਪੁਲਿਸ 'ਤੇ ਹਮਲਾ

author img

By

Published : Oct 4, 2019, 6:05 AM IST

ਥਾਣਾ ਵਲਟੋਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਗਈ। ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ‘ਚ ਕਾਰਵਾਈ ਕਰਨ ਗਈ ਟੀਮ ‘ਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ

ਫ਼ੋਟੋ

ਤਰਨ ਤਾਰਨ: ਥਾਣਾ ਵਲਟੋਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਗਈ। ਏਐਸਆਈ ਸਤਨਾਮ ਸਿੰਘ ਦੀ ਅਗਵਾਈ ‘ਚ ਕਾਰਵਾਈ ਕਰਨ ਗਈ ਟੀਮ ‘ਤੇ ਨਸ਼ਾ ਤਸਕਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ‘ਚ ਪੁਲਿਸ ਦਾ ਇੱਕ ਮੁਲਾਜ਼ਮ ਵੀਰਾਜ ਸਿੰਘ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਵੀਡੀਓ

ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਐੱਸਐੱਚਓ ਹਰਚੰਦ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਵਲਟੋਹਾ ਦੇ ਗੁਰਸਾਹਿਬ ਸਿੰਘ ਨਸ਼ੇ ਦਾ ਕਾਰੋਬਾਰ ਕਰਦਾ ਹੈ। ਇਸ ਤੋਂ ਬਾਅਦ ਸਤਨਾਮ ਸਿੰਘ ਨੇ ਟੀਮ ਨਾਲ ਗੁਰਸਾਹਿਬ ਦੇ ਘਰ ਰੇਡ ਕੀਤੀ। ਇਸ ਦੌਰਾਨ ਗੁਰਸਾਹਿਬ ਭੱਜਣ ਲੱਗਿਆ ਤਾਂ ਪੁਲਿਸ ਨਾਲ ਉਸ ਦੀ ਤਕਰਾਰ ਹੋ ਗਈ। ਇਸ ਦੌਰਾਨ ਗੁਰਸਾਹਿਬ ਨੇ ਕੈਂਚੀ ਨਾਲ ਮੁਲਾਜ਼ਮ ਵੀਰਾਜ ਸਿੰਘ ‘ਤੇ ਹਮਲਾ ਕਰ ਦਿੱਤਾ ਜਿਸ ‘ਚ ਵੀਰਾਜ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋਂ: JNU ਵਿਦਿਆਰਥੀਆਂ ਨੇ ਈਟੀਵੀ ਭਾਰਤ ਦੇ ਪੱਤਰਕਾਰ ਉੱਤੇ ਕੀਤਾ ਹਮਲਾ

ਪੁਲਿਸ ਨੇ ਗੁਰਸਾਹਿਬ ਨੂੰ ਫੜ ਲਿਆ ਹੈ, ਜਿਸ ਨੇ ਆਪਣੇ ‘ਤੇ ਲੱਗੇ ਨਸ਼ੇ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸ ਨੇ ਪੁਲਿਸ ‘ਤੇ ਇਲਜ਼ਾਮ ਲਾਉਂਦੇ ਕਿਹਾ ਕਿ ਪੁਲਿਸ ਸਿਵਲ ਵਰਦੀ ‘ਚ ਉਸ ਦੇ ਘਰ ਆਏ ਤੇ ਉਸ ਨਾਲ ਕੁੱਟਮਾਰ ਕੀਤੀ। ਇਸ ਸਬੰਧੀ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:Body:ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਗਈ ਪੁਲਸ ਟੀਮ ਤੇ ਨਸ਼ਾ ਤਸਕਰਾਂ ਨੇ ਕੀਤਾ ਹਮਲਾ ਹਮਲੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖਮੀ
ਐਂਕਰ ਤਰਨ ਤਾਰਨ ਦੀ ਥਾਣਾ ਵਲਟੋਹਾ ਪੁਲੀਸ ਵੱਲੋਂ ਨਸ਼ਾ ਵੇਚਣ ਵਾਲੇ ਲੋਕਾਂ ਦੇ ਖਿਲਾਫ ਏਐੱਸਆਈ ਸਤਨਾਮ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਕਰਨ ਗਈ ਟੀਮ ਉੱਤੇ ਨਸ਼ਾ ਵੇਚਣ ਵਾਲਿਆਂ ਨੇ ਕੀਤਾ ਹਮਲਾ ਇਸ ਹਮਲੇ ਵਿਚ ਸਿਪਾਹੀ ਵੀਰਾਜ ਸਿੰਘ ਹੋਇਆ ਜ਼ਖਮੀ ਇਸ ਮਾਮਲੇ ਨੂੰ ਲੈ ਕੇ ਪੁਲੀਸ ਨੇ 5 ਲੋਕਾਂ ਖਿਲਾਫ ਕੀਤਾ ਮਾਮਲਾ ਦਰਜ ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਵਲਟੋਹਾ ਦੇ ਐਸਐਚਓ ਹਰਚੰਦ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਲਟੋਹਾ ਦੇ ਗੁਰਸਾਹਿਬ ਸਿੰਘ ਉਰਫ ਗੋਰਾ ਪੁੱਤਰ ਜੰਗਾ ਸਿੰਘ ਜੋ ਕਿ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਸਾਡੇ ਵਲੋਂ ਸਤਨਾਮ ਸਿੰਘ ਨੂੰ ਸਮੇਤ ਪੁਲੀਸ ਪਾਰਟੀ ਗੁਰਸਾਹਿਬ ਸਿੰਘ ਦੇ ਘਰ ਰੇਡ ਕਰਨ ਭੇਜਿਆ ਗਿਆ ਸੀ ਗੁਰਸਾਹਿਬ ਸਿੰਘ ਘਰ ਦੇ ਪਿੱਛੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਇਸ ਦੌਰਾਨ ਪੁਲਿਸ ਨਾਲ ਉਸ ਦਾ ਤਕਰਾਰ ਹੋ ਗਿਆ ਅਤੇ ਗੁਰਸਾਹਿਬ ਸਿੰਘ ਤੇ ਉਸ ਦੇ ਨਾਲ ਲੱਗਦੇ ਕੁਝ ਵਿਅਕਤੀਆਂ ਨੇ ਕੈਂਚੀ ਨਾਲ ਪੁਲੀਸ ਮੁਲਾਜ਼ਮ ਵੀਰਾਜ ਸਿੰਘ ਤੇ ਵਾਰ ਕਰ ਦਿੱਤਾ ਜਿਸ ਨਾਲ ਪੁਲਿਸ ਮੁਲਾਜ਼ਮ ਵੀਰਾਜ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਇਸ ਸਬੰਧੀ ਪੁਲਿਸ ਵੱਲੋਂ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

ਜਦ ਇਸ ਸਬੰਧੀ ਫੜੇ ਗਏ ਦੋਸ਼ੀ ਗੁਰਸਾਹਿਬ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਪੁਲੀਸ ਵਾਲੇ ਸਿਵਲ ਵਰਦੀ ਵਿੱਚ ਮੇਰੇ ਘਰ ਆਏ ਅਤੇ ਮੇਰੇ ਨਾਲ ਕੁੱਟਮਾਰ ਕਰਨ ਲੱਗ ਪਿਆ ਜਿਸ ਕਾਰਨ ਮੇਰਾ ਅਤੇ ਪੁਲਿਸ ਪਾਰਟੀ ਵਿੱਚ ਤਕਰਾਰ ਹੋ ਗਿਆ ਹੈ ਮੈਂ ਜਾਣ ਬੁੱਝ ਕੇ ਪੁਲਿਸ ਪਾਰਟੀ ਨਾਲ ਕੁੱਟਮਾਰ ਨਹੀਂ ਕੀਤੀ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮੈ ਕੋਈ ਵੀ ਨਸ਼ੇ ਦਾ ਕਾਰੋਬਾਰ ਨਹੀਂ ਕਰਦਾ ਅਤੇ ਨਾ ਹੀ ਮੇਰੇ ਤੋਂ ਕੋਈ ਪੁਲੀਸ ਨੇ ਨਸ਼ਾ ਬਰਾਮਦ ਕੀਤਾ ਹੈ ਪਰ ਫਿਰ ਵੀ ਪੁਲਿਸ ਨੇ ਮੇਰੇ ਅਤੇ ਮੇਰੇ ਪਰਿਵਾਰ ਤੇ ਝੂਠਾ ਮਾਮਲਾ ਦਰਜ ਕੀਤਾ ਹੈ
ਇਸ ਬਾਰੇ ਐੱਸਐਚਓ ਹਰਚੰਦ ਸਿੰਘ ਨੇ ਪੁਲੀਸ ਪਾਰਟੀ ਤੇ ਕੀਤੇ ਹਮਲੇ ਦੀ ਪੁਸ਼ਟੀ ਕਰਦੇ ਕਿਹਾ ਕਿ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਨਾਮਜ਼ਦ ਕਰ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ
ਬਾਈਟ,,1 ਫੜਿਆ ਗਿਆ ਦੋਸ਼ੀ ਗੁਰਸਾਹਿਬ ਸਿੰਘ ਗੋਰਾ,2 ਕਾਂਸਟੇਬਲ ਨਿਰਮਲ ਸਿੰਘ 3ਥਾਣਾ ਵਲਟੋਹਾ ਦੇ ਐੱਸਐੱਚਓ ਹਰਚੰਦ ਸਿੰਘ
ਰਿਪੋਰਟਰ ਨਰਿੰਦਰ ਸਿੰਘConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.