ETV Bharat / state

Heroin recovered: ਸਰਹੱਦੀ ਜ਼ਿਲ੍ਹੇ ਤਰਨਤਾਰਨ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

author img

By ETV Bharat Punjabi Team

Published : Sep 1, 2023, 12:09 PM IST

ਤਰਨਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਵਿੱਚ ਇੱਕ ਸ਼ਖ਼ਸ ਨੇ ਆਪਣੇ ਘਰ ਅੰਦਰ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ ਤਾਂ ਪੁਲਿਸ ਨੂੰ ਫੋਨ ਕੀਤਾ। ਇਸ ਦੌਰਾਨ ਘਰ ਦੇ ਵਿਹੜੇ ਵਿੱਚੋਂ ਪੁਲਿਸ ਨੂੰ ਡਰੋਨ ਨਾਲ ਬੰਨ੍ਹ ਕੇ ਸੁੱਟੀ ਗਈ 2 ਕਿੱਲੋ 432 ਗ੍ਰਾਮ ਹੈਰੋਇਨ ਬਰਾਮਦ ਹੋਈ ਪਰ ਡਰੋਨ ਦਾ ਕੁੱਝ ਪਤਾ ਨਹੀਂ ਲੱਗਾ। (heroin recovered in tarn taran)

Police recovered heroin in Tarn Taran
Heroin recovered: ਸਰਹੱਦੀ ਜ਼ਿਲ੍ਹੇ ਤਰਨਤਾਰਨ ਤੋਂ ਮੁੜ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ, ਪੁਲਿਸ ਨੇ ਡਰੋਨ ਅਤੇ ਹੈਰੋਇਨ ਕੀਤੀ ਜ਼ਬਤ

ਪੁਲਿਸ ਨੇ ਹੈਰੋਇਨ ਕੀਤੀ ਜ਼ਬਤ

ਤਰਨਤਾਰਨ: ਸਰਹੱਦੀ ਇਲਾਕਿਆਂ ਵਿੱਚ ਪੰਜਾਬ ਦੀ ਜਵਾਨੀ ਨੂੰ ਨਸ਼ੇ ਨਾਲ ਗਲਤਾਨ ਕਰਨ ਦੀਆਂ ਗੁਆਢੀ ਮੁਲਕ ਦੀਆਂ ਕੋਝੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਹੁਣ ਮੁੜ ਤੋਂ ਨਾਪਾਕ ਡਰੋਨ ਰਾਹੀਂ ਹੈਰੋਇਨ ਦੀ ਸਪਲਾਈ ਤਰਨਤਾਰਨ ਦੇ ਪਿੰਡਾਂ ਵਿੱਚ (heroin recovered in tarn taran) ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕੋਸ਼ਿਸ਼ ਨੂੰ ਪਿੰਡ ਵਾਸੀ ਅਤੇ ਪੁਲਿਸ ਦੀ ਚੌਕਸੀ ਨੇ ਨਾਕਾਮ ਕਰ ਦਿੱਤਾ ਹੈ। ਪੁਲਿਸ ਮੁਤਾਬਿਕ ਉਹਨਾਂ ਨੂੰ ਬਿੱਟੂ ਸਿੰਘ ਪੁੱਤਰ ਜੰਥਾ ਸਿੰਘ ਵਾਸੀ ਮਹਿੰਦੀਪੁਰ ਵੱਲੋਂ ਸੂਚਨਾ ਦਿੱਤੀ ਗਈ ਕਿ ਉਸ ਨੇ ਡਰੋਨ ਦੀ ਮੂਵਮੈਟ ਦੇਖੀ ਹੈ ਅਤੇ ਡਰੋਨ ਨੇ ਪੈਕੇਟ ਸੁੱਟਿਆ ਹੈ ਜਿਸ ਵਿੱਚ ਹੈਰੋਇਨ ਹੋ ਸਕਦੀ ਹੈ ।

2 ਕਿੱਲੋ 432 ਗ੍ਰਾਮ ਹੈਰੋਇਨ ਬ੍ਰਾਮਦ: ਇਹ ਸੂਚਨਾ ਮਿਲਣ ਉੱਤੇ ਭਾਰਤ-ਪਾਕਿਸਤਾਨ ਕੌਮਾਂਤਰੀ ਬਾਰਡਰ ਦੇ ਏਰੀਆ ਅੰਦਰ ਮਿਤੀ 1.9.2023 ਦੀ ਦਰਮਿਆਨੀ ਰਾਤ ਨੂੰ ਪੁਲਿਸ ਦੀਆਂ ਪਾਰਟੀਆ ਬਣਾਈਆਂ ਗਈਆਂ ਅਤੇ ਬੀਐੱਸਐੱਫ ਦੀਆਂ ਟੀਮਾਂ ਨਾਲ ਮਿਲ ਕੇ ਬਿੱਟੂ ਸਿੰਘ ਦੇ ਘਰ ਪੁੰਹਚੇ। ਇਸ ਦੌਰਾਨ ਘਰ ਵਿੱਚੋਂ ਇੱਕ ਵੱਡਾ ਪੈਕੇਟ ਮਿਲਿਆ ਜੋ ਟੇਪ ਰੋਲ ਨਾਲ ਲਪੇਟਿਆ ਹੋਇਆ ਸੀ, ਜਿਸ ਵਿੱਚੋਂ ਹੈਰੋਇਨ ਬ੍ਰਾਮਦ ਹੋਈ। ਇਸ ਪੈਕੇਟ ਦਾ ਵਜ਼ਨ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਸ ਵਿੱਚੋਂ 2 ਕਿੱਲੋ 432 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜੋ ਇਹ ਰਿਕਵਰੀ ਹੋਈ ਹੈ ਉਹ ਹਿੰਦ-ਪਾਕਿ ਬਾਰਡਰ ਦੀਆ ਤਾਰਾਂ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ਉੱਤੇ ਭਾਰਤ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਹਿਲਾਂ ਵੀ ਡਰੋਨਾਂ ਦੀ ਮਦਦ ਨਾਲ ਤਸਕਰੀ: ਦੱਸ ਦਈਏ ਸਰਹੱਦੀ ਇਲਾਕੇ ਤਰਨਤਾਰਨ ਵਿੱਚ ਇਸ ਸਾਲ ਹੈਰੋਇਨ ਤਸਕਰੀ ਡਰੋਨ ਰਾਹੀਂ ਕਰਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਕੁੱਝ ਦਿਨ ਪਹਿਲਾਂ ਵੀ 3 ਕਿੱਲੋ ਤੋਂ ਜ਼ਿਆਦਾ ਹੈਰਇਨ ਬਰਾਮਦ ਹੋਈ ਸੀ। ਬਰਾਮਦਗੀ ਸਬੰਧੀ ਬੋਲਦਿਆਂ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਸੀ ਕਿ ਤਸਕਰੀ ਲਈ ਹੁਣ ਦੇਸ਼ ਦੇ ਦੁਸ਼ਮਣ ਸਰਹੱਦ ਪਾਰੋਂ ਦਿਨ-ਦਿਹਾੜੇ ਪੰਜਾਬ ਵਿੱਚ ਛੋਟੇ ਡਰੋਨਾਂ ਰਾਹੀਂ ਬੰਦ ਪੈਕਟਾਂ ਅੰਦਰ ਨਸ਼ੇ ਦੀ ਸਪਲਾਈ ਕਰਦੇ ਹਨ। ਬਰਾਮਦ ਕੀਤੇ ਗਏ ਡਰੋਨ ਨੂੰ ਵੀ ਐੱਸਐੱਸਪੀ ਵੱਲੋਂ ਮੀਡੀਆ ਸਾਹਮਣੇ ਜਨਤਕ ਕੀਤਾ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਅਸਲਾ ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਗਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.