ETV Bharat / state

Punjab flood: ਤਰਨਤਾਰਨ 'ਚ ਟੁੱਟੇ ਬੰਨ੍ਹ ਨੂੰ ਲੋਕਾਂ ਨੇ ਜੈਕਾਰਿਆਂ ਦੀ ਗੂੰਜ 'ਚ ਪੂਰਿਆ, 900 ਫੁੱਟ ਦੇ ਕਰੀਬ ਬੰਨ੍ਹ ਨੂੰ ਪਿਆ ਸੀ ਪਾੜ

author img

By ETV Bharat Punjabi Team

Published : Aug 28, 2023, 12:25 PM IST

ਤਰਨਤਾਰਨ ਵਿੱਚ ਹਰੀਕੇ ਹੈੱਡ ਦੇ ਲਹਿੰਦੇ ਪਾਸੇ ਪੈਂਦੇ ਧੁੱਸੀ ਬੰਨ੍ਹ ਅੰਦਰ ਪਏ ਕਰੀਬ 900 ਫੁੱਟ ਦੇ ਪਾੜ ਨੂੰ ਲੋਕਾਂ ਨੇ ਜੱਦੋ-ਜਹਿਦ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿੱਚ ਪੂਰ ਦਿੱਤਾ। ਸੰਪਰਦਾਇ ਕਾਰ ਸੇਵਾ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਸੰਗਤ ਦਾ ਹਰ ਕਦਮ ਉੱਤੇ ਸਾਥ ਦਿੱਤਾ ਗਿਆ। (900 feet breach in Dhusi Dam)

People filled the gap in the dam in Tarn Taran
Punjab flood: ਤਰਨਤਾਰਨ 'ਚ ਟੁੱਟੇ ਬੰਨ੍ਹ ਨੂੰ ਲੋਕਾਂ ਨੇ ਜੈਕਾਰਿਆਂ ਦੀ ਗੂੰਜ 'ਚ ਪੂਰਿਆ, 900 ਦੇ ਫੁੱਟ ਕਰੀਬ ਬੰਨ੍ਹ ਨੂੰ ਪਿਆ ਸੀ ਪਾੜ

900 ਦੇ ਫੁੱਟ ਕਰੀਬ ਬੰਨ੍ਹ ਨੂੰ ਪਿਆ ਪਾੜ ਪੂਰਿਆ

ਤਰਨਤਾਰਨ: ਹਰੀਕੇ ਹੈੱਡ ਦੇ ਲਹਿੰਦੇ ਪਾਸੇ ਪਿੰਡ ਘੜੁੰਮ ਕੁੱਤੀ ਵਾਲਾ ਸਭਰਾਂ ਦੇ ਧੁੱਸੀ ਬੰਨ੍ਹ ਨੂੰ ਬੰਨ੍ਹਣ ਵਿੱਚ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਅਤੇ ਸੰਗਤਾਂ ਕਾਮਯਾਬ ਹੋ ਗਈਆਂ ਹਨ। ਬਾਬਾ ਸੁੱਖਾ ਸਿੰਘ ਜੀ ਅਤੇ ਸੰਗਤਾਂ ਵੱਲੋਂ ਜੈਕਾਰਿਆ ਦੀ ਗੂੰਜ ਵਿੱਚ ਇਹ ਸੇਵਾਂ ਫਤਿਹ ਕੀਤੀ ਗਈ। ਸਾਰੀ ਰਾਤ ਸੰਤ ਬਾਬਾ ਸੁੱਖਾ ਸਿੰਘ ਜੀ ਆਪਣੇ ਹੱਥੀਂ ਸੇਵਾ ਕਰਦੇ ਹੋਏ ਨਜ਼ਰ ਆਏ।

ਸੰਗਤ ਨੇ ਮਾਰਿਆ ਦਰਿਆ ਨੂੰ ਬੰਨ੍ਹ: ਟੁੱਟੇ ਹੋਏ ਬੰਨ੍ਹ ਨੂੰ ਬੰਨਣ ਲਈ ਸੰਗਤਾਂ ਵਿੱਚ ਵੀ ਉਤਸ਼ਾਹ ਸੀ ਅਤੇ ਦੂਰ-ਦੂਰ ਤੋਂ ਸੰਗਤਾਂ ਇਸ ਬੰਨ੍ਹ ਨੂੰ ਬੰਨਣ ਲਈ ਮਿੱਟੀ ਦੀਆਂ ਟਰਾਲੀਆਂ ਲੈਕੇ ਆ ਰਹੀਆਂ ਸਨ ਤਾਂ ਜੋ ਇਸ ਬੰਨ ਨੂੰ ਬੰਨਿਆਂ ਜਾ ਸਕੇ। ਇਸ ਉਪਰੰਤ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ 19 ਅਗਸਤ ਸ਼ਨੀਵਾਰ ਨੂੰ 900 ਫੁੱਟ ਦੇ ਕਰੀਬ ਇਹ ਬੰਨ੍ਹ ਟੁੱਟ ਗਿਆ ਸੀ, ਜਿਸ ਤੋਂ ਬਾਅਦ ਵੱਡੇ ਪੱਧਰ ਉੱਤੇ ਸਤਲੁਜ ਦਰਿਆ ਦਾ ਪਾਣੀ ਹੇਠਲੇ ਪਿੰਡਾਂ ਨੂੰ ਜਾਣ ਲੱਗਾ। ਜਿਸ ਕਾਰਨ ਵੱਡੇ ਪੱਧਰ ਉੱਤੇ ਲੋਕਾਂ ਦਾ ਨੁਕਸਾਨ ਹੋ ਰਿਹਾ ਸੀ। ਇਸ ਨੁਕਸਾਨ ਨੂੰ ਵੇਖਦੇ ਹੋਏ ਸੰਗਤਾਂ ਦੇ ਸਹਿਯੋਗ ਨਾਲ ਇਸ ਬੰਨ੍ਹ ਦੀ ਸੇਵਾ 19 ਅਗਸਤ ਸ਼ਨੀਵਾਰ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਅਤੇ ਅੱਜ ਇਸ ਬੰਨ੍ਹ ਨੂੰ ਸੰਗਤਾਂ ਦੇ ਆਏ ਹਾੜ੍ਹ ਨੇ ਪੂਰ ਕੇ ਵਿਖਾ ਦਿੱਤਾ ਹੈ। ਉਹਨਾਂ ਨੇ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਮਾਲਵੇ ਤੋਂ ਸੰਗਤ ਦਾ ਸਹਿਯੋਗ: ਸੰਪਰਦਾਇ ਕਾਰ ਸੇਵਾ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਅੱਗੇ ਦੱਸਿਆ ਕਿ ਸੇਵਾ ਦੌਰਾਨ ਪੰਜਾਬ ਦੇ ਲੋਕਾਂ ਦਾ ਆਪਸੀ ਭਾਈਚਾਰਾ ਵੀ ਵੇਖਣ ਨੂੰ ਮਿਲਿਆ ਕਿਉਂਕਿ ਸਥਾਨਕ ਲੋਕ ਵਿਪਤਾ ਵਿੱਚ ਪਏ ਲਗਾਤਾਰ ਹੰਭਲਾ ਮਾਰ ਰਹੇ ਸਨ ਪਰ ਦੂਰ-ਦਰਾਡਿਓਂ ਉਨ੍ਹਾਂ ਦੀ ਮਦਦ ਲਈ ਹੋਰ ਸੰਗਤ ਵੀ ਪਹੁੰਚੀ। ਇਲਾਕੇ ਵਿੱਚ ਹੜ੍ਹ ਕਾਰਣ ਫਸਲ ਅਤੇ ਚਾਰੇ ਦੀ ਤਬਾਹੀ ਹੋ ਗਈ ਸੀ ਅਤੇ ਮਾਲਵੇ ਤੋਂ ਸੰਗਤਾਂ ਰਾਸ਼ਣ ਦੇ ਨਾਲ-ਨਾਲ ਹਰਾ ਚਾਰਾ ਲੈਕੇ ਪਹੁੰਚੀਆਂ। ਇਸ ਤੋਂ ਇਲਾਵਾ ਇਲਾਜ ਲਈ ਮੁਫਤ ਮੈਡੀਕਲ ਕੈਂਪ ਵੀ ਲਗਾਏ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.