ETV Bharat / state

ਮਾਨਸਿਕ ਰੋਗੀ ਨੇ ਕੋਰਟ 'ਚ ਜੱਜ 'ਤੇ ਤਾਣੀ ਬੰਦੂਕ, ਨਿਕਲੀ ਖਿਡੌਣਾ

author img

By

Published : May 10, 2022, 4:42 PM IST

Updated : May 11, 2022, 3:27 PM IST

ਫਿਲੌਰ ਕੋਰਟ ਵਿੱਚ ਅੱਜ ਉਸ ਵਕਤ ਸਨਸਨੀ ਫ਼ੈਲ ਗਈ, ਜਦੋਂ ਇੱਕ ਮਾਨਸਿਕ ਰੋਗੀ ਨੇ ਕੋਰਟ ਵਿੱਚ ਆ ਕੇ ਜੱਜ ਦੇ ਉੱਤੇ ਨਕਲੀ ਪਿਸਟਲ ਤਾਣ ਦਿੱਤੀ।

ਮਾਨਸਿਕ ਰੋਗੀ ਨੇ ਕੋਰਟ 'ਚ ਜੱਜ 'ਤੇ ਤਾਣੀ ਬੰਦੂਕ, ਨਿਕਲੀ ਖਿਡੌਣਾ
ਮਾਨਸਿਕ ਰੋਗੀ ਨੇ ਕੋਰਟ 'ਚ ਜੱਜ 'ਤੇ ਤਾਣੀ ਨਕਲੀ ਪਿਸਟਲ

ਜਲੰਧਰ: ਪੰਜਾਬ ਵਿੱਚ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਤਾਂ ਤੁਸੀ ਅਕਸਰ ਹੀ ਸੁਣਦੇ ਰਹਿੰਦੇ ਹੋਵੋਗੇ, ਪਰ ਪੰਜਾਬ ਦੇ ਜਲੰਧਰ ਜ਼ਿਲ੍ਹੇ 'ਚ ਪਿਸਟਲ ਤਾਣਨ ਦਾ ਇੱਕ ਹਾਸੇ ਵਾਲਾ ਮਾਮਲਾ ਪਹਿਲੀ ਵਾਰ ਦੇਖਣ ਨੂੰ ਮਿਲਿਆ। ਜਿਸ ਦੌਰਾਨ ਫਿਲੌਰ ਦੇ ਕੋਰਟ ਵਿੱਚ ਅੱਜ ਉਸ ਵਕਤ ਸਨਸਨੀ ਫ਼ੈਲ ਗਈ, ਜਦੋਂ ਇੱਕ ਮਾਨਸਿਕ ਰੋਗੀ ਨੇ ਕੋਰਟ ਵਿੱਚ ਆਕੇ ਜੱਜ ਦੇ ਉੱਤੇ ਨਕਲੀ ਪਿਸਟਲ ਤਾਨ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਡੀ.ਐਸ.ਪੀ ਕੈਲਾਸ਼ ਚੰਦਰ ਨੇ ਦੱਸਿਆ ਕੀ ਨਜ਼ਦੀਕੀ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਹੀਰਾ ਸਿੰਘ ਪੁੱਤਰ ਭਜਨ ਸਿੰਘ ਫਿਲੌਰ ਕੋਰਟ ਵਿੱਚ ਪਹੁੰਚਿਆ ਤੇ ਉਸਨੇ ਜੱਜ ਦੇ ਸਾਹਮਣੇ ਪਿਸਟਲ ਰੱਖ ਕਰ ਬੋਲਿਆ ਕਿ ਉਹ ਸੁਧਰ ਗਿਆ ਹੈ, ਉਸ ਉੱਤੇ ਚੱਲ ਰਹੇ ਕੇਸ ਨੂੰ ਖ਼ਾਰਜ ਕੀਤਾ ਜਾਵੇ ਜਾਂ ਉਹ ਆਪਣੇ ਆਪ ਨੂੰ ਜਾਂ ਜੱਜ ਸਾਹਿਬ ਨੂੰ ਗੋਲੀ ਮਾਰ ਦੇਵੇਗਾ।

ਮਾਨਸਿਕ ਰੋਗੀ ਨੇ ਕੋਰਟ 'ਚ ਜੱਜ 'ਤੇ ਤਾਣੀ ਬੰਦੂਕ, ਨਿਕਲੀ ਖਿਡੌਣਾ

ਜਿਸ ਤੋਂ ਬਾਅਦ ਕੋਰਟ ਵਿੱਚ ਤੈਨਾਤ ਪੁਲਿਸ ਦੇ ਲੋਕਾਂ ਨੇ ਉਸ ਉੱਤੇ ਕਾਬੂ ਪਾਇਆ ਤੇ ਪੁਲਿਸ ਦੀ ਜਾਨ ਵਿੱਚ ਜਾਨ ਤੱਦ ਆਈ ਜਦੋਂ ਵੇਖਿਆ ਦੀ ਉਸਦੇ ਕੋਲ ਜੋ ਪਿਸਟਲ ਨਕਲੀ ਹੈ। ਉੱਧਰ ਪੁਲਿਸ ਅੱਜ ਡੀ.ਜੀ.ਪੀ ਪੰਜਾਬ ਫਿਲੌਰ ਵਿੱਚ ਮੌਜੂਦ ਸਨ। ਉਹ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਵਿੱਚ ਇੱਕ ਪ੍ਰੋਗਰਾਮ ਵਿੱਚ ਭਾਗ ਲੈਣ ਆਏ ਸਨ, ਜਿਸ ਕਾਰਨ ਸਾਰੀ ਫ਼ੋਰਸ ਉੱਧਰ ਲੱਗੀ ਸੀ।

ਜਿਵੇਂ ਹੀ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਤੁਰੰਤ ਐਸ.ਐਚ.ਓ ਫਿਲੌਰ ਨਰਿੰਦਰ ਸਿੰਘ ਮੌਕੇ ਉੱਤੇ ਜਾ ਕੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਸ਼ੁਰੂ ਕੀਤੀ ਤੇ ਉਸ ਉੱਤੇ ਆਈ.ਪੀ.ਸੀ ਦੀ ਧਾਰਾ 353 / 186 / 228 / 506 ਅਤੇ ਆਰਮ ਐਕਟ ਦੀ ਅਧੀਨ ਮੁਕੱਦਮਾ ਦਰਜ਼ ਕਰ ਲਿਆ ਹੈ। ਆਰੋਪੀ ਵਿਆਹ ਸ਼ੁਦਾ ਹੈ ਅਤੇ ਉਸਦੀ ਪਤਨੀ ਉਸਦੀ ਹਰਕਤਾਂ ਕਾਰਨ ਉਸਦੇ ਛੱਡਕੇ ਚੱਲੀ ਗਈ।

ਇਹ ਵੀ ਪੜੋ: ਡਰੱਗ ਮਾਮਲੇ ’ਚ ਘਿਰੇ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ

Last Updated :May 11, 2022, 3:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.