ETV Bharat / state

Protest Against G20 Summit : ਕਿਸਾਨ ਮਜ਼ਦੂਰ ਜਥੇਬੰਦੀ ਨੇ G-20 ਸੰਮੇਲਨ ਖਿਲਾਫ਼ ਕੀਤਾ ਅਰਥੀ ਫੂਕ ਮੁਜਾਹਰਾ

author img

By ETV Bharat Punjabi Team

Published : Sep 8, 2023, 4:02 PM IST

Kisan Mazdoor organized a protest against the G-20 Summit
Protest Against G20 Summit : ਕਿਸਾਨ ਮਜ਼ਦੂਰ ਜਥੇਬੰਦੀ ਨੇ G-20 ਸੰਮੇਲਨ ਖਿਲਾਫ਼ ਕੀਤਾ ਅਰਥੀ ਫੂਕ ਮੁਜਾਹਰਾ

ਤਰਨਤਾਰਨ ਦੇ ਖਡੂਰ ਸਾਹਿਬ ਵਿਖੇ ਕਿਸਾਨ ਮਜਦੂਰ ਜਥੇਬੰਦੀ ਨੇ ਜੀ-20 ਸੰਮੇਲਨ ਦੇ ਖਿਲਾਫ ਅਰਥੀ ਫੂਕ ਮੁਜਾਹਰਾ ਕੀਤਾ ਹੈ। ਇਸ ਤੋਂ ਇਲਾਵਾ ਜੰਡਿਆਲਾ ਗੁਰੂ ਵਿਖੇ ਵੀ ਕਿਸਾਨਾਂ ਨੇ ਵਿਰੋਧ ਕੀਤਾ ਹੈ।

ਖਡੂਰ ਸਾਹਿਬ ਵਿਖੇ ਜੀ-20 ਸੰਮੇਲਨ ਦਾ ਵਿਰੋਧ ਕਰਦੇ ਕਿਸਾਨ।

ਤਰਨਤਾਰਨ/ਅੰਮ੍ਰਿਤਸਰ : ਭਾਰਤ ਦੀ ਮੇਜ਼ਬਾਨੀ ਹੇਠ ਜੀ-20 ਦੇਸ਼ਾਂ ਦੇ ਸੰਮੇਲਨ ਤਹਿਤ (Protest Against G20 Summit) ਚੱਲ ਰਹੀਆਂ ਮੀਟਿੰਗਾਂ ਦੇ ਵਿਰੋਧ ਵਿੱਚ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਸ਼ਹੀਦ ਬਾਬਾ ਬਲਾਕਾ ਸਿੰਘ ਜੀ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਸੰਗਠਨ ਸਕੱਤਰ ਹਰਬਿੰਦਰਜੀਤ ਸਿੰਘ ਕੰਗ ਤੇ ਜੋਨ ਇੰਚਾਰਜ ਇਕਬਾਲ ਸਿੰਘ ਵੜਿੰਗ ਦੀ ਅਗਵਾਈ ਹੇਠ ਜੀ-20 ਸੰਮੇਲਨ ਖਿਲਾਫ ਖਡੂਰ ਸਾਹਿਬ ਦੇ ਬਜ਼ਾਰ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ।


ਕੁਦਰਤੀ ਸੋਮਿਆਂ ਉੱਤੇ ਕਬਜ਼ਾ : ਇਸ ਮੌਕੇ ਆਗੂਆਂ ਨੇ ਕਿਹਾ ਕਿ ਜੀ-20 ਦੇਸ਼ਾ ਦਾ ਗਰੁੱਪ ਕਾਰਪੋਰੇਟ ਪੱਖੀ ਅਤੇ ਗਰੀਬ ਅਤੇ ਮੱਧ ਵਰਗ ਵਿਰੋਧੀ ਨੀਤੀਆਂ ਤਹਿਤ ਕੰਮ ਕਰ ਰਿਹਾ ਹੈ ਅਤੇ (Farmers Labor Organization) ਆਰਥਿਕ ਵਿਕਾਸ ਅਤੇ ਸਥਿਰਤਾ ਦੇ ਨਾਂ ਹੇਠ ਵੱਡੇ ਦੇਸ਼ ਭਾਰਤ ਵਰਗੇ ਵਿਕਾਸ਼ੀਲ ਦੇਸ਼ਾਂ ਦੇ ਕੁਦਰਤੀ ਸੋਮਿਆਂ ਖਣਿਜ, ਪਾਣੀ, ਜੰਗਲ, ਜਮੀਨ, ਆਵਾਜਾਈ ਦੇ ਸਾਧਨ ਅਤੇ ਸਸਤੀ ਲੇਬਰ ਸਮੇਤ ਹੋਰ ਸੋਮਿਆਂ ਉੱਤੇ ਕਬਜ਼ਾ ਕਰਨ ਦੀਆਂ ਘਾੜਤਾਂ ਘੜ ਰਹੇ ਹਨ, ਜਿਸ ਦਾ ਕਿਸਾਨ ਮਜਦੂਰ ਜਥੇਬੰਦੀਆਂ ਪੁਰਜ਼ੋਰ ਵਿਰੋਧ ਕਰ ਰਹੀਆਂ ਹਨ।

ਲੋਕ ਹੋ ਰਹੇ ਪਰੇਸ਼ਾਨ : ਇਸ ਮੌਕੇ ਪ੍ਰੈਸ ਸਕੱਤਰ ਭੁਪਿੰਦਰ ਸਿੰਘ ਭਿੰਦਾ ਖਡੂਰ ਸਾਹਿਬ ਨੇ ਕਿਹਾ ਕਿ ਮੋਦੀ ਸਰਕਾਰ ਫਿਰਕਾਪ੍ਰਸਤੀ ਦਾ ਕੁਹਾੜਾ ਵਰਤ ਕੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਪਿੱਛਲੀਆਂ ਸਰਕਾਰਾਂ ਨਾਲੋਂ ਵੀ ਦੋ ਕਦਮ ਅੱਗੇ ਵੱਧ ਕੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਇਸ ਸਮਲੇਨ ਲਈ ਸੜਕਾਂ ਰੋਕ ਕੇ ਆਮ ਲੋਕਾਂ ਦੀ ਪਰੇਸ਼ਾਨੀ ਪ੍ਰਤੀ ਸਰਕਾਰ ਪੱਖੀ ਮੀਡੀਆ ਨਹੀਂ ਬੋਲ ਰਿਹਾ, ਜਦਕਿ ਹੱਕਾਂ ਖਾਤਿਰ ਲੜਨ ਵਾਲੇ (Farmers Labor Organization) ਲੋਕਾਂ ਨੂੰ ਬਦਨਾਮ ਕਰਨ ਵੇਲੇ ਪ੍ਰਚਾਰ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ 16 ਜਥੇਬੰਦੀਆਂ ਵੱਲੋਂ 28 ਸਤੰਬਰ ਤੋਂ ਰੇਲ ਰੋਕੋ ਅੰਦੋਲਨ ਦਾ ਪਹਿਲਾ ਪੜਾਵ ਸ਼ੁਰੂ ਕੀਤਾ ਜਾਵੇਗਾ।

ਜੰਡਿਆਲਾ ਗੁਰੂ ਵਿਖੇ ਵਿਰੋਧ ਕਰਦੇ ਹੋਏ ਕਿਸਾਨ।

ਜੰਡਿਆਲਾ ਗੁਰੂ ਵਿੱਚ ਕਿਸਾਨਾਂ ਵਲੋਂ ਅਰਥੀ ਫੂਕ ਮੁਜਾਹਰਾ: ਉੱਥੇ ਹੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਜੀ-20 ਸੰਮੇਲਨ ਦੇ ਵਿਰੋਧ ਵਿੱਚ ਦਾਣਾ ਮੰਡੀ ਗੇਟ ਜੰਡਿਆਲਾ ਗੁਰੂ ਵਿਖੇ ਜੀ 20 ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨ ਆਗੂ ਜਰਮਨਜੀਤ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਸਮੁੱਚੇ ਭਾਰਤ ਦੀਆਂ 16 ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਹੋ ਰਹੇ ਜੀ 20 ਸੰਮੇਲਨ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਤਹਿਤ ਜੰਡਿਆਲਾ ਗੁਰੂ ਵਿੱਚ ਵੀ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਲ ਦੁਨੀਆ ਦਾ 80% ਉਤਪਾਦ, 75% ਵਪਾਰ ਅਤੇ 65% ਜਮੀਨ ਦੀ ਹਿੱਸੇਦਾਰੀ ਵਾਲੇ ਦੇਸ਼ਾਂ ਦੇ ਗਰੁੱਪ ਵਲੋਂ ਗਲੋਬਲਾਈਜ਼ੇਸ਼ਨ ਅਤੇ ਇੰਡਸਟਰੀ ਲਾਈਜ਼ੇਸ਼ਨ ਦੇ ਵਿਕਾਸ ਦੇ ਨਾਂਅ 'ਤੇ ਵੱਖ-ਵੱਖ ਦੇਸ਼ਾਂ ਵਿਚਲੇ ਸਟੇਟਾਂ ਅਤੇ ਆਮ ਲੋਕਾਂ ਦੇ ਹੱਕਾਂ ਦਾ ਕਥਿਤ ਰੂਪ ਵਿੱਚ ਘਾਣ ਕਰਨ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਦੇਸ਼ ਦਾ ਸਭ ਕੁਝ ਦੇਣ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਬਿਲਕੁਲ ਗ਼ਲਤ ਹੋਣ ਜਾ ਰਿਹਾ ਹੈ। ਇਸ ਦਾ ਕਿਸਾਨ ਜਥੇਬੰਦੀਆਂ ਪੁਰਜ਼ੋਰ ਵਿਰੋਧ ਕਰਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.