ETV Bharat / state

Demonstration against G-20 summit: ਪੰਜਾਬ ਦੇ ਕਿਸਾਨਾਂ ਵੱਲੋਂ ਜੀ-20 ਸੰਮੇਲਨ ਦਾ ਵਿਰੋਧ, ਕਿਹਾ- ਕਾਰਪੋਰੇਟਾਂ ਦੇ ਹੱਥ ਕਿਸਾਨੀ ਦੇਣ 'ਤੇ ਤੁਲੀ ਕੇਂਦਰ ਸਰਕਾਰ

author img

By ETV Bharat Punjabi Team

Published : Sep 8, 2023, 12:53 PM IST

Farmers protested against the G-20 summit at Amritsar's Golden Gate
Demonstration against G-20 summit: ਅੰਮ੍ਰਿਤਸਰ ਦੇ ਗੋਲਡਨ ਗੇਟ 'ਤੇ ਜੀ-20 ਸੰਮੇਲਨ ਖ਼ਿਲਾਫ਼ ਕਿਸਨਾਂ ਦਾ ਪ੍ਰਦਰਸ਼ਨ,ਕਿਹਾ-ਕਾਰਪੋਰੇਟਾਂ ਦੇ ਹੱਥ ਕਿਸਾਨੀ ਦੇਣ 'ਤੇ ਤੁਲੀ ਕੇਂਦਰ ਸਰਕਾਰ

ਅੰਮ੍ਰਿਤਸਰ ਦੇ ਗੋਲਡ ਗੇਟ ਉੱਤੇ ਜੀ-20 ਸੰਮੇਲਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸੰਮੇਲਨ ਚ ਹਿੱਸਾ ਲੈ ਰਹੇ ਦੇਸ਼ ਆਰਥਿਕ ਸਾਧਨਾਂ ਉੱਤੇ ਕਬਜ਼ਾ ਕਰਦੇ ਨੇ ਇਸ ਕਾਰਣ ਉਹ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੇ। ( demonstration against the central government)

'ਕਾਰਪੋਰੇਟਾਂ ਦੇ ਹੱਥ ਕਿਸਾਨੀ ਦੇਣ 'ਤੇ ਤੁਲੀ ਕੇਂਦਰ ਸਰਕਾਰ'

ਅੰਮ੍ਰਿਤਸਰ: ਅੱਜ ਪੂਰੇ ਪੰਜਾਬ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ 13 ਜ਼ਿਲ੍ਹਿਆਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਦਰਸ਼ਨ ਕੀਤੇ (Farmers protested against the G 20 summit) ਜਾ ਰਹੇ ਹਨ। ਇਸ ਪ੍ਰਦਰਸ਼ਨ ਦਾ ਕਾਰਣ ਕਿਸਾਨ ਆਗੂ ਜੀ-20 ਸੰਮੇਲਨ ਨੂੰ ਦੱਸ ਰਹੇ ਨੇ ਜੋ ਅੱਜ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਨਜ਼ਰ ਪੰਜਾਬ ਸਮੇਤ ਪੂਰੇ ਦੇਸ਼ ਦੇ ਆਰਥਿਕ ਸਾਧਨਾਂ ਉੱਤੇ ਹੈ ਅਤੇ ਇਸ ਜੀ-20 ਸੰਮੇਲਨ ਵਿੱਚ ਹਿੱਸਾ ਲੈ ਰਹੇ ਲੋਕ ਆਰਥਿਕ ਸਾਧਨਾਂ ਉੱਤੇ ਕਬਜ਼ਾ ਕਰਨ ਵਿੱਚ ਮਾਹਿਰ ਨੇ।

ਆਰਥਿਕ ਸਾਧਨਾਂ ਉੱਤੇ ਕਬਜ਼ੇ ਦੀ ਮਾਰੂ ਰਣਨੀਤੀ: ਗੋਲਡ ਗੇਟ ਉੱਤੇ ਕਿਸਾਨਾਂ ਨੇ ਜਿੱਥੇ ਪੀਐੱਮ ਮੋਦੀ ਦਾ ਜੀ-20 ਸੰਮੇਲਨ ਕਰਵਾਉਣ ਲਈ ਪੁਤਲਾ ਫੂਕਿਆ ਉੱਥੇ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਇਸ ਸੰਮੇਲਨ ਰਾਹੀਂ ਦੇਸ਼ ਦੀ ਕੇਂਦਰ ਸਰਕਾਰ ਨਾਲ ਮਿਲ ਕੇ ਬਾਹਰੀ ਦੇਸ਼ਾਂ ਦੇ ਮੁਖੀ ਭਾਰਤ ਸਮੇਤ ਪੰਜਾਬ ਦੇ 80 ਫੀਸਦ ਉਤਪਾਦ, 75 ਫੀਸਦ ਵਪਾਰ ਅਤੇ 65 ਫੀਸਦ ਉਪਜਾਊ ਜ਼ਮੀਨ ਦੀ ਹਿੱਸੇਦਾਰੀ ਨੂੰ ਆਪਣੇ ਅਧੀਨ ਲੈਣਾ ਚਾਹੁੰਦੇ ਨੇ।

ਹਰ ਪੱਖ ਤੋਂ ਕਰਾਂਗੇ ਡਟਵਾਂ ਵਿਰੋਧ: ਵੱਖ-ਵੱਖ ਦੇਸ਼ਾਂ ਦੇ ਗਰੁੱਪਾਂ ਵੱਲੋਂ ਗਲੋਬਲਾਈਜ਼ੇਸ਼ਨ ਅਤੇ ਇੰਡਸਟਰੀਲਾਈਜ਼ੇਸ਼ਨ ਦੇ ਨਾਂਅ 'ਤੇ ਵੱਖ-ਵੱਖ ਦੇਸ਼ਾਂ ਵਿਚਲੇ ਸੂਬਿਆਂ ਅਤੇ ਆਮ ਲੋਕਾਂ ਦੇ ਹੱਕਾਂ ਦਾ ਘਾਣ ਕਰਕੇ ਕੁੱਝ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਸਭ ਕੁਝ ਦੇਣ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਬਿਲਕੁਲ ਗੈਰ ਇਖ਼ਲਾਕੀ ਹੈ। ਜਿਸ ਦਾ ਜਥੇਬੰਦੀਆਂ ਹਰ ਪੱਖ ਤੋਂ ਵਿਰੋਧ ਕਰਦੀਆਂ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅੱਗੇ ਕਿਹਾ ਕਿ ਬਾਹਰੀ ਮੁਲਕ ਪਹਿਲਾਂ ਹੀ ਲੋਕਾਂ ਦੇ ਵਸੀਲਿਆਂ ਉੱਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਗੁਲਾਮ ਬਣਾ ਚੁੱਕੇ ਨੇ ਪਰ ਪੰਜਾਬ ਵਿੱਚ ਉਹ ਅਜਿਹਾ ਨਹੀਂ ਹੋਣ ਦੇਣਗੇ।

ਦੱਸ ਦਈਏ ਭਾਰਤ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਕਈ ਸੂਬਿਆਂ ਦੇ ਮੁਖੀ ਵੀ ਭਾਰਤ ਪਹੁੰਚ ਚੁੱਕੇ ਹਨ। ਸੁਰੱਖਿਆ ਦੇ ਮੱਦੇਨਜ਼ਰ ਪੂਰੀ ਦਿੱਲੀ ਨੂੰ ਇੱਕ ਅਭੇਦ ਕਿਲੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਨਾਲ ਪੀਐੱਮ ਮੋਦੀ ਦੁਵੱਲੀਆਂ ਬੈਠਕਾਂ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.