ETV Bharat / state

Pakistani Balloons in Tarn Taran: ਤਰਨ ਤਾਰਨ 'ਚ ਮਿਲਿਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ, ਪੁਲਿਸ ਨੇ ਜਾਂਚ ਕੀਤੀ ਸ਼ੁਰੂ

author img

By ETV Bharat Punjabi Team

Published : Aug 29, 2023, 10:50 AM IST

Updated : Aug 29, 2023, 12:14 PM IST

Pakistani Balloons in Tarn Taran: ਸਰਹੱਦੀ ਜ਼ਿਲ੍ਹੇ ਤਰਨ ਤਾਰਨ ਦੇ ਇੱਕ ਪਿੰਡ ਵਿੱਚ ਅਚਾਨਕ ਕਿਸਾਨ ਦੇ ਘਰ ਅਦੰਰ ਗੁਬਾਰਿਆਂ ਨਾਲ ਬੱਝਿਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਹਵਾ ਰਾਹੀਂ ਪਹੁੰਚ ਗਿਆ। ਇਸ ਝੰਡੇ ਉੱਤੇ ਅੰਗਰੇਜ਼ੀ ਅਤੇ ਉਰਦੂ ਦੇ ਸ਼ਬਦ ਲਿਖੇ ਗਏ ਸਨ। ਸੂਚਨਾ ਮਿਲਣ ਮਗਰੋਂ ਪੁਲਿਸ ਨੇ ਗੁਬਾਰਿਆਂ ਅਤੇ ਝੰਡੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

Balloons tied with the Pakistani flag were seized by the police in Tarn Taran
ਤਰਨ ਤਾਰਨ 'ਚ ਪਾਕਿਸਤਾਨੀ ਝੰਡੇ ਨਾਲ ਬੱਝੇ ਗੁਬਾਰੇ ਮਿਲੇ, ਮਾਣੋਚਾਹਲ ਪੁਲਿਸ ਨੇ ਲਏ ਕਬਜ਼ੇ 'ਚ, ਜਾਂਚ ਜਾਰੀ

ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਸਾਹਬਾਜ਼ਪੁਰ ਵਿੱਚ ਬੀਤੀ ਰਾਤ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਅਤੇ ਗੁਬਾਰੇ ਮਿਲਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਸੂਚਨਾ ਮਿਲਣ ਮਗਰੋਂ ਚੌਂਕੀ ਮਾਣੋਚਾਹਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਝੰਡੇ ਸਮੇਤ ਗੁਬਾਰਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਪੁੱਤਰ ਜਗੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਮਾਂ ਕਰੀਬ 9 ਵਜੇ ਦਾ ਸੀ ਜਦੋਂ ਗੁਬਾਰਿਆਂ ਨਾਲ ਬੱਝੇ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਅਸਮਾਨ ਵਿੱਚੋਂ ਉਨ੍ਹਾਂ ਦੇ ਘਰ ਡਿੱਗ ਗਏ।

ਪੁਲਿਸ ਨੇ ਗੁਬਾਰਿਆਂ ਨੂੰ ਲਿਆ ਕਬਜ਼ੇ ਵਿੱਚ: ਉਨ੍ਹਾਂ ਦੱਸਿਆ ਕਿ ਗੁਬਾਰਿਆਂ ਦਾ ਰੰਗ ਚਿੱਟਾ, ਹਰਾ 'ਤੇ ਲਾਲ ਸੀ। ਅਵਤਾਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ, ਜਿੰਨ੍ਹਾਂ ਨੇ ਝੰਡੇ 'ਤੇ ਗੁਬਾਰਿਆਂ ਸਬੰਧੀ ਪੁਲਿਸ ਚੌਂਕੀ ਮਾਣੋਚਾਹਲ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਗੁਬਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਸਮਾਨ ਰਾਹੀ ਆਏ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ 'ਤੇ ਅੰਗਰੇਜ਼ੀ ਵਿੱਚ ਪੀਟੀਆਈ 'ਤੇ ਉਰਦੂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸ਼ਬਦ ਲਿਖੇ ਹੋਏ ਹਨ।

ਹਵਾ ਦੀ ਦਿਸ਼ਾ ਮੁਤਾਬਿਕ ਪਹੁੰਚੇ ਭਾਰਤ: ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ ਅਤੇ ਗੁਬਾਰਿਆਂ ਨਾਲ ਕੋਈ ਵੀ ਹੋਰ ਇਤਰਾਜਯੋਗ ਵਸਤੂ ਨਹੀਂ ਮਿਲੀ ਹੈ। ਸੰਭਵ ਹੈ ਕਿ ਝੰਡੇ ਨਾਲ ਬੰਨ੍ਹ ਕੇ ਇਹ ਗੁਬਾਰੇ ਪਾਕਿਸਤਾਨ ਦੇ ਸਰਹੱਦੀ ਇਲਾਕੇ ਵਿੱਚ ਛੱਡ ਗਏ ਹੋਣ ਅਤੇ ਹਵਾ ਦੀ ਦਿਸ਼ਾ ਮੁਤਾਬਿਕ ਇਹ ਭਾਰਤ ਦੇ ਸਰਹੱਦੀ ਜ਼ਿਲ੍ਹੇ ਤਰਨ-ਤਾਰਨ ਵਿੱਚ ਪਹੁੰਚ ਗਏ। ਉਨ੍ਹਾਂ ਅੱਗੇ ਕਿਹਾ ਫਿਲਹਾਲ ਕੋਈ ਇਤਰਾਜ਼ਯੋਗ ਸ਼ਹਿ ਗੁਬਾਰਿਆਂ ਜਾਂ ਝੰਡੇ ਨਾਲ ਬੱਧੀ ਨਹੀਂ ਵਿਖਾਈ ਦਿੱਤੀ ਪਰ ਫਿਰ ਵੀ ਉਹ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਨ।

Last Updated : Aug 29, 2023, 12:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.