ETV Bharat / state

ਸਰਕਾਰੀ ਸਕੂਲ ਦਾ ਰਸਤਾ ਬਣਿਆ ਨਹਿਰ !, ਵਿਦਿਆਰਥੀ ਹੋ ਰਹੇ ਨੇ ਪਰੇਸ਼ਾਨ

author img

By

Published : Jul 23, 2022, 12:00 PM IST

ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭੂਰਾ ਕਰੀਮਪੁਰਾ ਦੇ ਸਰਕਾਰੀ ਐਲੀਮੈਂਟਰੀ ਮਿਡਲ ਸਮਾਰਟ ਸਕੂਲ ਦੇ ਰਸਤੇ ਵਿੱਚ 4 ਤੋਂ 5 ਫੁੱਟ ਪਾਣੀ ਭਰ ਗਿਆ ਹੈ।

ਸਕੂਲ ‘ਚ ਭਰੀ 5-5 ਫੁੱਟ ਪਾਣੀ
ਸਕੂਲ ‘ਚ ਭਰੀ 5-5 ਫੁੱਟ ਪਾਣੀ

ਤਰਨਤਾਰਨ: ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ (Continuous rains in Punjab) ਕਾਰਨ ਲੋਕਾਂ ਲਈ ਮੁਸਿਬਤ ਬਣਿਆ ਹੋਇਆ ਹੈ। ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭੂਰਾ ਕਰੀਮਪੁਰਾ (Bhura Karimpura is a village under Halka Khemkaran) ਦੇ ਸਰਕਾਰੀ ਐਲੀਮੈਂਟਰੀ ਮਿਡਲ ਸਮਾਰਟ ਸਕੂਲ (Government Elementary Middle Smart School) ਨੂੰ ਜਾਣ ਵਾਲੇ ਰਸਤੇ ਵਿੱਚ ਬਰਸਾਤਾਂ ਦੇ ਸਮੇਂ ਤਕਰੀਬਨ 4 -5 ਫੁੱਟ ਪਾਣੀ ਖੜ੍ਹ ਜਾਂਦਾ ਹੈ। ਜਿਸ ਨਾਲ ਸਕੂਲ ਜਾਣ ਵਾਲੇ ਬੱਚੇ, ਅਧਿਆਪਕ ਅਤੇ ਉੱਥੇ ਮਿਡ ਡੇ ਮੀਲ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕਾਫੀ ਤਕਲੀਫ ਦਾ ਸਾਹਮਣਾ ਕਰਨਾਂ ਪੈਦਾਂ ਹੈ।

ਇਹ ਸਾਰੇ ਕੰਧਾ ਟੱਪ ਕੇ ਸਕੂਲ (school) ਆਉਂਣ ਲਈ ਮਜ਼ਬੂਰ ਹਨ। ਦਰਅਸਲ ਸਕੂਲ ਦੇ ਨਜਦੀਕ ਇੱਕ ਛੱਪੜ ਹੈ, ਜਦੋਂ ਵੀ ਹਰ ਸਾਲ ਮੀਹ ਪੈਦੇਂ ਹਨ, ਤਾਂ ਛੱਪੜ ਵਿੱਚ ਪਾਣੀ ਦਾ ਚੜਾਅ ਜਿਆਦਾ ਹੋਣ ਕਾਰਨ ਪਾਣੀ ਸਕੂਲ ਦੇ ਦਰਵਾਜੇ ਅੱਗੇ ਅਤੇ ਸਕੂਲ ਦੇ ਅੰਦਰ ਆ ਜਾਂਦਾ ਹੈ ਤੇ ਤਕਰੀਬਨ 10 -15 ਦਿਨ ਰਸਤਾ ਸਾਫ਼ ਨਹੀਂ ਹੁੰਦਾ। ਇਸ ਮੌਕੇ ਸਕੂਲ ਵਿੱਚ ਪੁੱਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਦਲਬੀਰ ਸਿੰਘ ਭੂਰਾ ਨੇ ਇਸ ਸਾਰੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।

ਸਕੂਲ ‘ਚ ਭਰੀ 5-5 ਫੁੱਟ ਪਾਣੀ

ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਨਾਮ ਤਾਂ ਦੇ ਦਿੱਤਾ ਹੈ, ਪਰ ਅਸਲੀਅਤ ਕੁਝ ਹੋਰ ਬਿਆਨ ਕਰਦੀ ਹੈ। ਉਨ੍ਹਾਂ ਕਿ ਸਾਡਾ ਇਲਾਕਾਂ ਪਹਿਲਾਂ ਹੀ ਬਾਰਡਰ ਨਾਲ ਲੱਗਦਾ ਹੋਣ ਕਰਕੇ ਸਿੱਖਿਆ ਦੇ ਖੇਤਰ ਵਿੱਚ ਪਛੜਿਆ ਹੋਇਆ ਹੈ। ਕਿੳਂਕਿ ਸਾਨੂੰ ਇੱਥੋ ਦੇ ਸਕੂਲਾਂ ਵਿੱਚ ਚੰਗੀਆਂ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਆਂ। ਇਸ ਮੌਕੇ ਆਗੂਆਂ ਨੇ ਸਿੱਖਿਆ ਵਿਭਾਗ (Department of Education) ਅਤੇ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਕਿ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ, ਤਾਂ ਜੋ ਕਿਸੇ ਵਿਦਿਆਰਥੀ ਨੂੰ ਵੀ ਸਕੂਲ ਆਉਣ ਵਿੱਚ ਤਕਲੀਫ ਦਾ ਸਾਹਮਣਾ ਨਾਂ ਕਰਨਾਂ ਪਵੇ।

ਉਧਰ ਇਸ ਸਬੰਧੀ ਜਦ ਸਕੂਲ ਦੇ ਅਧਿਆਪਕ ਪਰਮਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਇਹ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ, ਜੋ ਸਕੂਲ ਨੂੰ ਜਾਂਦਾ ਰਸਤਾ ਉਸ ਨੂੰ ਪੱਕਿਆਂ ਕੀਤਾ ਜਾਵੇ, ਪਰ ਕੋਈ ਵੀ ਨਾ ਤਾਂ ਪੰਚਾਇਤਾਂ ਅਧਿਕਾਰੀ ਅਤੇ ਨਾ ਕੋਈ ਸਰਕਾਰੀ ਅਧਿਕਾਰੀ ਇਸ ਵੱਲ ਧਿਆਨ ਕਰਦਾ।

ਇਹ ਵੀ ਪੜ੍ਹੋ: ਸੜਕ ’ਤੇ ਆਇਆ ਟਾਈਗਰ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.