ETV Bharat / state

Heroin Recovered: ਤਰਨਤਾਰਨ ਵਿੱਚ ਪੁਲਿਸ ਤੇ ਫੌਜ ਦੇ ਸਾਂਂਝੇ ਆਪ੍ਰੇਸ਼ਨ ਦੌਰਾਨ 3.7 ਕਿਲੋ ਹੈਰੋਇਨ ਕੀਤੀ ਬਰਾਮਦ

author img

By

Published : Jul 24, 2023, 12:26 PM IST

ਤਰਨਤਾਰਨ ਪੁੁਲਿਸ ਤੇ ਬੀਐਸਐਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਬੀਤੀ ਰਾਤ ਤਰਨਤਾਰਨ ਦੇ ਸਰਹੱਦੀ ਪਿੰਜ ਰਾਜੋਕੇ ਦੇ ਖੇਤਾਂ ਵਿੱਚੋਂ ਪੈਕ ਕੀਤੀ ਹੋਈ 3.7 ਕਿਲੋ ਹੈਰੋਇਨ ਬਰਾਮਦ ਹੋਈ ਹੈ। ਕੁਝ ਦਿਨ ਪਹਿਲਾਂ ਫੌਜ ਨੇ ਇਸੇ ਥਾਂ ਤੋਂ ਡਰੋਨ ਵੀ ਬਰਾਮਦ ਕੀਤਾ ਸੀ।

3.7 kg of heroin recovered during the joint operation of police and army in Tarn Taran
ਤਰਨਤਾਰਨ ਵਿੱਚ ਪੁਲਿਸ ਤੇ ਫੌਜ ਦੇ ਸਾਂਂਝੇ ਆਪ੍ਰੇਸ਼ਨ ਦੌਰਾਨ 3.7 ਕਿਲੋ ਹੈਰੋਇਨ ਬਰਾਮਦ

ਤਰਨਤਾਰਨ ਵਿੱਚ ਪੁਲਿਸ ਤੇ ਫੌਜ ਦੇ ਸਾਂਂਝੇ ਆਪ੍ਰੇਸ਼ਨ ਦੌਰਾਨ 3.7 ਕਿਲੋ ਹੈਰੋਇਨ ਬਰਾਮਦ

ਚੰਡੀਗੜ੍ਹ ਡੈਸਕ/ਤਰਨਤਾਰਨ: ਪਾਕਿਸਤਾਨ ਵੱਲੋਂ ਆਏ ਦਿਨ ਸਰਹੱਦਾਂ ਰਾਹੀਂ ਡਰੋਨਾਂ ਦੀ ਸਹਾਇਤਾਂ ਨਾਲ ਹਥਿਆਰ ਤੇ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਆਪਣੀਆਂ ਇਨ੍ਹਾਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਪਰ ਭਾਰਤ ਦੀਆਂ ਸਰਹੱਦਾਂ ਉਤੇ ਫੌਜ ਦੇ ਸਖਤ ਪਹਿਰੇ ਵਿੱਚ ਪਾਕਿਸਤਾਨ ਵੱਲੋਂ ਭੇਜੀਆਂ ਜਾਂਦੀ ਨਸ਼ੇ ਦੀ ਖੇਪ ਜਾਂ ਹਥਿਆਰਾਂ ਦੀ ਖੇਪ ਬਰਾਮਦ ਕਰ ਲਈ ਜਾਂਦੀ ਹੈ। ਫਿਰ ਵੀ ਕਿਤੇ ਨਾ ਕਿਤੇ ਇਹ ਡਰੋਨ ਕਈ ਵਾਰ ਖੇਤਾਂ ਵਿੱਚ ਜਾਂ ਕਿਸੇ ਸੁੰਨਸਾਨ ਥਾਵਾਂ ਉਤੇ ਡਿੱਗ ਜਾਂਦੇ ਹਨ। ਇਸੇ ਤਰ੍ਹਾਂ ਹੀ ਫੌਜ ਨੂੰ ਸਰਹੱਦੀ ਪਿੰਡ ਰਾਜੋਕੇ ਤੋਂ ਲਿਫਾਫੇ ਵਿੱਚ ਪੈਕ ਕੀਤੀ ਹੋਈ 3.7 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਪੁਲਿਸ ਤੇ ਫੌਜ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਬਰਾਮਦ ਹੋਈ ਹੈਰੋਇਨ : ਜਾਣਕਾਰੀ ਅਨੁਸਾਰ ਬੀਤੀ ਰਾਤ ਪੰਜਾਬ ਪੁਲਿਸ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਰਹੱਦੀ ਖੇਤਰ ਵਿੱਚ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ ਸੀ। ਇਸ ਗਸ਼ਤ ਦੌਰਾਨ ਪਿੰਡ ਰਾਜੋਕੇ ਤੋਂ ਫੌਜ ਨੂੰ ਇਕ ਲਿਫਾਫੇ ਵਿੱਚ ਪੈਕ ਕੀਤੀ ਹੋਈ ਸਮੱਗਰੀ ਪ੍ਰਾਪਤ ਹੋਈ। ਇਸ ਦੀ ਜਦੋਂ ਜਾਂਚ ਕੀਤੀ ਗਈ ਤਾਂ ਵਿਚੋਂ ਹੈਰੋਇਨ ਬਰਾਮਦ ਹੋਈ। ਜਦੋਂ ਇਸ ਦਾ ਤੋਲ ਕੀਤਾ ਗਿਆ ਤਾਂ ਇਹ ਹੈਰੋਇਨ 3 ਕਿਲੋ 770 ਗ੍ਰਾਮ ਸੀ।

9 ਤਰੀਕ ਨੂੰ ਮਹਿਸੂਸ ਹੋਈ ਸੀ ਡਰੋਨ ਦੀ ਹਲਚਲ : ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਕਾਸਤਾਨ ਆਪਣੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆਉਂਦਾ, ਪਰ ਸਾਡੀ ਫੌਜ ਤੇ ਸਾਡੀ ਪੁਲਿਸ ਹਰ ਸਮੇਂ ਸਰਹੱਦ ਉਤੇ ਚੌਕਸ ਤੇ ਸਰਗਰਮ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਸਾਨੂੰ ਹੈਰੋਇਨ ਬਰਾਮਦ ਹੋਈ ਹੈ। ਸੰਭਾਵਨਾ ਹੈ ਕਿ ਇਹ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ 9 ਤਰੀਕ ਨੂੰ ਰਾਜੋਕੇ ਪਿੰਡ ਵਿੱਚ ਡਰੋਨ ਦੀ ਹਲਚਲ ਦੇਖੀ ਗਈ ਸੀ ਤੇ ਡਰੋਨ 11 ਤਰੀਕ ਨੂੰ ਬਰਾਮਦ ਕਰ ਲਿਆ ਗਿਆ ਸੀ। ਸ਼ੱਕ ਹੈ ਕਿ ਉਸੇ ਡਰੋਨ ਰਾਹੀਂ ਇਹ ਹੈਰੋਇਨ ਭੇਜੀ ਗਈ ਹੈ।


ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਗਏ ਸਮਾਨ ਨੂੰ ਪੀਐਸ ਖਾਲੜਾ ਵਿਖੇ ਜਮਾਂ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਪੀਐਸ ਖਾਲੜਾ ਵੱਲੋਂ ਮਿਤੀ 23/07/2023 ਨੂੰ ਐਫਆਈਆਰ ਵੀ ਦਰਜ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.