ETV Bharat / state

ਪੰਜਾਬ ਪੁਲਿਸ ਵੱਲੋਂ ਸ਼ਹੀਦਾਂ ਦੀ ਯਾਦ 'ਚ ਕਰਵਾਈ ਗਈ ਮਿੰਨੀ ਮੈਰਾਥਨ ਦੌੜ

author img

By

Published : Oct 19, 2019, 7:52 PM IST

ਸ੍ਰੀ ਮੁਕਤਸਰ ਸਾਹਿਬ 'ਚ ਪੰਜਾਬ ਪੁਲਿਸ ਵੱਲੋਂ ਸ਼ਹੀਦ ਹੋਏ ਮੁਲਾਜ਼ਮਾਂ ਦੀ ਯਾਦ ਵਿੱਚ ਸਮਰਿਪਤ ਮਿੰਨੀ ਮੈਰਾਥਨ ਦੌੜ ਕਰਵਾਈ ਗਈ ਜਿਸ ਵਿੱਚ ਜੇਤੂ ਮੁਲਾਜ਼ਮਾਂ ਨੂੰ ਇਨਾਮ ਵੀ ਦਿੱਤੇ ਗਏ।

ਫੋਟੋ

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸਮਰਪਿਤ ਮਿੰਨੀ ਮੈਰਾਥਨ ਦੌੜ ਕਰਵਾਈ ਗਈ, ਜੋ ਗੁਰੂ ਗੋਬਿੰਦ ਸਟੇਡੀਅਮ ਤੋਂ ਸ਼ੁਰੂ ਹੋ ਕੇ ਕੋਟਕਪੁਰਾ ਬਠਿੰਡਾ ਬਾਇਪਾਸ 'ਤੇ ਖ਼ਤਮ ਕੀਤੀ ਗਈ। ਇਸ ਵਿੱਚ ਸ਼ਹਿਰ ਭਰ ਦੇ ਛੋਟੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਤੇ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਮੈਰਾਥਨ ਦੌੜ ਨੂੰ ਐਸ.ਐਸ.ਪੀ ਮੁਕਤਸਰ ਰਾਜ ਬਚਨ ਸਿੰਘ ਸੰਧੂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਦੋੜ ਦੀ ਹਰ ਕੈਟਾਗਰੀ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਵਾਲੇ ਜੇਤੂਆਂ ਨੂੰ ਇਨਾਮ ਦੇ ਰੂਪ ਵਿੱਚ ਨਕਦ ਰਾਸ਼ੀ, ਮੈਡਲ ਅਤੇ ਨਾਲ ਹੀ ਪ੍ਰਸ਼ੰਸਾ ਪੱਤਰ ਦਿੱਤੇ ਗਏ।

ਵੀਡੀਓ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਐਸ.ਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਦੀ ਜੋ ਮਿੰਨੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਸੀ।ਇਹ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅਕਤੂਬਰ ਮਹੀਨੇ ਵਿੱਚ ਪੰਜਾਬ ਪੁਲਿਸ ਵੱਲੋਂ ਮਨਾਇਆ ਜਾਂਦਾ ਹੈ ਇਹ ਮੈਰਾਥਨ ਦੌੜ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੈ। ਵੱਖ ਵੱਖ ਉਮਰ ਵਰਗ ਦੇ ਲੋਕਾਂ ਨੇ ਇਸ ਦੌੜ ਵਿੱਚ ਹਿੱਸਾ ਲਿਆ।

ਸੱਤਪਾਲ ਸਿੰਘ ਨੇ ਦੱਸਿਆ ਕਿ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਪੁਲਿਸ ਵੱਲੋਂ ਇਸ ਸਬੰਧੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਨਾਲ ਬੱਚਿਆਂ ਵਿਚ ਖੇਡਾਂ ਖੇਡਣ ਦੀ ਇੱਛਾ ਨੂੰ ਜਗਾਇਆ ਜਾਂਦਾ ਹੈ ਤੇ ਖੇਡਾਂ ਖੇਡਣ ਨਾਲ ਅਸੀਂ ਮਾਨਸਿਕ ਤੇ ਸ਼ਰੀਰਕ ਤੌਰ 'ਤੇ ਤੰਦਰੁਸਤ ਰਹਿੰਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇੱਕ ਹਾਕੀ ਦੀ ਅਕੈਡਮੀ ਵੀ ਖੋਲ੍ਹੀ ਹੋਈ ਹੈ ਜਿਸ ਵਿੱਚ ਛੋਟੀ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 14 ਸਾਲ ਤੋਂ ਘੱਟ ਹੈ ਉਨ੍ਹਾਂ ਨੂੰ ਹਾਕੀ ਸਿਖਾ ਰਹੇ ਹਨ।

ਖਿਡਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੈਰਾਥਨ ਦੌੜਾਂ ਹਰ ਸਾਲ ਹੋਣੀਆ ਚਾਹੀਦੀਆਂ ਹਨ ਜਿਸ ਨਾਲ ਨੌਜਵਾਨ ਤੇ ਆਉਣ ਵਾਲੀਆਂ ਪੀੜੀਆਂ ਨਸ਼ੇ ਤੋਂ ਦੂਰ ਰਹਿ ਸਕਣ।

Intro:ਅੱਜ ਸ੍ਰੀ ਮੁਕਤਸਰ ਸਾਹਿਬ ਵਿਚ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੇ ਤੋਂ ਸ਼ੁਰੂ ਕਰਕੇ ਕੋਟਕਪੂਰਾ ਬਠਿੰਡਾ ਬਾਈਪਾਸ ਹੁੰਦੀ ਹੋਈ ਇੱਕ ਮਿੰਨੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਐਸਐਸਪੀ ਮੁਕਤਸਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਦੌੜ ਦੇ ਵਿੱਚ ਸ਼ਹਿਰ ਭਰ ਦੇ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਅਤੇ ਪੁਲਸ ਮੁਲਾਜ਼ਮਾਂ ਨੇ ਇਸ ਦੌੜ ਦੇ ਵਿੱਚ ਹਿੱਸਾ ਲਿਆ ਗਿਆ


Body:ਅੱਜ ਪੰਜਾਬ ਪੁਲਿਸ ਵੱਲੋਂ ਸ੍ਰੀ ਮੁਕਤਸਰ ਹੁੰਦੀ ਹੋਈ ਵਾਪਸ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਆ ਕੇ ਖ਼ਤਮ ਹੋਈ ਇਸ ਮੈਰਾਥਨ ਦੌੜ ਨੂੰ ਐਸਐਸਪੀ ਮੁਕਤਸਰ ਰਾਜ ਬਚਨ ਸਿੰਘ ਸੰਧੂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਹਰ ਇੱਕ ਕੈਟਾਗਰੀ ਵਿਚ ਪਹਿਲੇ ਦੂਜੇ ਤੀਜੇ ਨੰਬਰ ਤੇ ਆਉਣ ਵਾਲੇ ਜੇਤੂਆਂ ਨੂੰ ਇਨਾਮ ਦੇ ਰੂਪ ਵਿੱਚ ਨਕਦ ਰਾਸ਼ੀ ਮੈਡਲ ਅਤੇ ਨਾਲ ਹੀ ਨਾਲ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਦੀ ਜੋ ਮਿੰਨੀ ਮੈਰਾਥਨ ਦੌੜ ਹੈ ਇਹ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅਕਤੂਬਰ ਮਹੀਨੇ ਵਿੱਚ ਪੰਜਾਬ ਪੁਲੀਸ ਵੱਲੋਂ ਮਨਾਇਆ ਜਾਂਦਾ ਹੈ ਇਹ ਮੈਰਾਥਨ ਦੌੜ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਇੱਕ ਸ਼ਰਧਾਂਜਲੀ ਹੈ ਇਸ ਲਈ ਸਾਨੂੰ ਬਹੁਤ ਵੱਡਾ ਹੁੰਗਾਰਾ ਸ਼ਹਿਰ ਭਰ ਵਿੱਚੋਂ ਮਿਲਿਆ ਹੈ ਜਿਸ ਵਿੱਚ ਬਹੁਤ ਸਾਰੇ ਵੱਖ ਵੱਖ ਉਮਰ ਦੇ ਲੋਕਾਂ ਨੇ ਇਸ ਦੌੜ ਵਿੱਚ ਭਾਗ ਲਿਆ ਤੇ ਸਾਨੂੰ ਬਹੁਤ ਹੀ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ ਹੈ ਇਸ ਮੈਰਾਥਨ ਦੌੜ ਦੇ ਵਿੱਚ ਛੋਟੇ ਤੋਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਬਜ਼ੁਰਗਾਂ ਨੇ ਵੀ ਭਾਗ ਲਿਆ ਹੈ ਬਾਈਟ - ਰਾਜ ਬਚਨ ਸਿੰਘ ਸੰਧੂ SSP ਮੁਕਤਸਰ ਛੋਟੇ ਬੱਚਿਆਂ ਨੂੰ ਹਾਕੀ ਸ਼ਿਕਾਰ ਰਹੇ ਹਾਕੀ ਦੇ ਕੋਚ ਅਤੇ ਰਿਟਾਇਰਡ ਕਮਾਂਡੈਂਟ ਸੱਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਸ਼ਹੀਦਾਂ ਨੂੰ ਯਾਦ ਕਰਕੇ ਇਹ ਮੈਰਾਥਨ ਦੌੜ ਕਰਵਾਈ ਗਈ ਹੈ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਉਨ੍ਹਾਂ ਦੱਸਿਆ ਕਿ ਉਹ ਰਿਟਾਇਰਡ ਕਮਾਂਡੇੰਟ ਹੋਣ ਦੇ ਨਾਤੇ ਉਨ੍ਹਾਂ ਨੇ ਇੱਕ ਹਾਕੀ ਦੀ ਅਕੈਡਮੀ ਵੀ ਖੋਲ੍ਹੀ ਹੋਈ ਹੈ ਜਿਸ ਵਿੱਚ ਛੋਟੀ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ ਚੌਦਾਂ ਸਾਲ ਤੋਂ ਘੱਟ ਹੈ ਉਨ੍ਹਾਂ ਨੂੰ ਹਾਕੀ ਸਿਖਾ ਰਹੇ ਨੇ ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਉਨ੍ਹਾਂ ਕੋਲ ਹਾਕੀ ਦੀ ਕੋਚਿੰਗ ਲੈ ਰਹੇ ਨੇ ਉਨ੍ਹਾਂ ਨੇ ਵੀ ਇਸ ਮੈਰਾਥਨ ਦੌੜ ਦੇ ਵਿੱਚ ਹਿੱਸਾ ਲਿਆ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੇ ਬੱਚੇ ਪੰਜ ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਵਾਪਸ ਇਸੇ ਸਟੇਡੀਅਮ ਵਿੱਚ ਵਾਪਸ ਜ਼ਰੂਰ ਆਉਣਗੇ ਬਾਈਟ - ਸੱਤਪਾਲ ਸਿੰਘ ਰਿਟਾਇਰਡ ਕਮਾਂਡੈਂਟ ਇਸ ਮੌਕੇ ਸੀਨੀਅਰ ਸਿਟੀਜ਼ਨ ਵਜੋਂ ਇਸ ਮੈਰਾਥਨ ਵਿੱਚ ਭਾਗ ਲੈਣ ਪਹੁੰਚੇ ਦਲੀਪ ਸਿੰਘ ਸੱਚਦੇਵਾ ਨੇ ਦੱਸਿਆ ਕਿ ਉਹ ਹਰ ਰੋਜ਼ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਕਰੀਬ ਇਕ ਤੋਂ ਡੇਢ ਘੰਟੇ ਤੱਕ ਰਾਣੀ ਕਰਦੇ ਹਨ ਤੇ ਉਨ੍ਹਾਂ ਦੇ ਨਾਲ ਵੀਹ ਤੋਂ ਪੱਚੀ ਮੈਂਬਰ ਹੋਰ ਵੀ ਨੇ ਜੋ ਹਰ ਰੋਜ਼ ਹੀ ਉਨ੍ਹਾਂ ਦੇ ਨਾਲ ਰਨਿੰਗ ਕਰਦੇ ਨੇ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਹਰ ਰੋਜ਼ ਰਾਨੀ ਕਰਨਾਲ ਉਨ੍ਹਾਂ ਦੇ ਮੈਂਬਰਾਂ ਨੂੰ ਬਹੁਤ ਸਾਰੇ ਫਾਇਦੇ ਹੋਏ ਨੇ ਉਨ੍ਹਾਂ ਦੱਸਿਆ ਕਿ ਇੱਕ ਲੜਕਾ ਹੈ ਜਿਸ ਦੀ ਕਿ ਤਿੰਨ ਸੌ ਸੱਠ ਤੋਂ ਉਪਰ ਸੁਗੰਧੀ ਸੀ ਲੇਕਿਨ ਕਰੀਬ ਇੱਕ ਮਹੀਨਾ ਰਨਿੰਗ ਕਰਨ ਨਾਲ ਉਸ ਲੜਕੇ ਦੀ ਸ਼ੂਗਰ ਸੌ ਤੋਂ ਵੀ ਥੱਲੇ ਆ ਗਈ ਹੈ ਅਤੇ ਉਹ ਹਰ ਰੋਜ਼ ਰਨਿੰਗ ਕਰਕੇ ਆਪਣੇ ਆਪ ਨੂੰ ਫਿੱਟ ਰੱਖਦਾ ਹੈ ਦੌੜ ਲਗਾਉਣ ਦੇ ਬਹੁਤ ਸਾਰੇ ਫਾਇਦੇ ਹਨ ਜਿਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਤਾਂ ਹੁਣ ਤੋਂ ਹੀ ਰਨਿੰਗ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਬਾਈਟ - ਦਲਿਪ ਸਿੰਘ ਸਚਦੇਵ ਸਿਨੀਅਰ ਸਿਟੀਜ਼ਨ ਇਸ ਮੌਕੇ ਪਹਿਲੇ ਨੰਬਰ ਤੇ ਆਏ ਇਕਬਾਲ ਸਿੰਘ ਮਹਾਂਬੱਧਰ ਨੇ ਦੱਸਿਆ ਕਿ ਉਹ ਕਰੀਬ ਪਿਛਲੇ ਡੇਢ ਸਾਲ ਤੋਂ ਰਨਿੰਗ ਕਰਦਾ ਆ ਰਿਹਾ ਹੈ ਤੇ ਪਾਲ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੈਰਾਥਨ ਦੌੜਾਂ ਲਗਾਤਾਰ ਹੋਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਤੇ ਅਤੇ ਆਉਣ ਵਾਲੀ ਪੀੜ੍ਹੀ ਨਸ਼ੇ ਤੋਂ ਦੁਰ ਹੋ ਸਕੇ ਬਾਈਟ - ਇਕਬਾਲ ਸਿੰਘ ਜੇਤੂ


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.