ETV Bharat / state

ਸੀਲ ਕੀਤੇ 15 ਪਿੰਡਾਂ ਦੇ ਲੋਕਾਂ ਨਾਲ ਰਾਬਤੇ ਲਈ 48 ਏਐਨਐਮਜ਼ ਤਾਇਨਾਤ

author img

By

Published : Mar 29, 2020, 7:48 PM IST

ਡਿਪਟੀ ਕਮਿਸ਼ਨਰ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ 'ਚ 15 ਸੀਲ ਕੀਤੇ ਗਏ ਪਿੰਡਾਂ ਦੇ ਲੋਕਾਂ ਦੀ ਸਿਹਤ ਸਮੀਖਿਆ ਨੂੰ ਲਾਜ਼ਮੀ ਬਣਾਉਣ ਲਈ ਸਿਹਤ ਅਧਿਕਾਰੀਆਂ ਅਤੇ ਐਸ ਡੀ ਐਮ ਬੰਗਾ ਨਾਲ ਮੀਟਿੰਗ ਕੀਤੀ।

ਫ਼ੋਟੋ
ਫ਼ੋਟੋ

ਨਵਾਂਸ਼ਹਿਰ: ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਐਤਵਾਰ ਨੂੰ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ 'ਚ ਬੰਗਾ ਤੇ ਨਵਾਂਸ਼ਹਿਰ ਸਬ-ਡਵੀਜ਼ਨਾਂ ਦੇ ਕੋਰੋਨਾ ਵਾਇਰਸ ਕਾਰਨ 15 ਪਿੰਡਾਂ ਨੂੰ ਸੀਲ ਕਰ ਦਿੱਤਾ ਹੈ। ਸੀਲ ਕੀਤੇ 15 ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਦੇ ਮੁਲਾਂਕਣ ਲਈ ਐਸ.ਡੀ.ਐਮ ਬੰਗਾ ਗੌਤਮ ਜੈਨ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ ਤੇ ਐਸ ਐਮ ਓ ਡਾ. ਰੂਬੀ ਤੇ ਰੈਪਿਡ ਰਿਸਪਾਂਸ ਟੀਮਾਂ ਦੇ ਮੁਖੀ ਨੇ ਡਾਕਟਰਾਂ ਨਾਲ ਮੀਟਿੰਗ ਕੀਤੀ।

ਫ਼ੋਟੋ
ਫ਼ੋਟੋ

ਬਬਲਾਨੀ ਨੇ ਦੱਸਿਆ ਕਿ ਇਨ੍ਹਾਂ 15 ਪਿੰਡਾਂ ਦੇ ਲੋਕਾਂ ਦੀ ਸਿਹਤ ਦਾ ਪਤਾ ਲਾਉਣ ਲਈ ਸਿਹਤ ਵਿਭਾਗ ਵੱਲੋਂ 48 ਏ.ਐਨ.ਐਮਜ਼ ਨੂੰ ਰੋਜ਼ਾਨਾ ਲੋਕਾਂ ਨਾਲ ਪਿੰਡਾਂ ’ਚ ਜਾ ਕੇ ਰਾਬਤਾ ਕਰਨ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੁੱਜੋਂ, ਪਠਲਾਵਾ ਤੇ ਮਹਿਲ ਗਹਿਲਾਂ ਤੋਂ ਇਲਾਵਾ ਬਾਕੀ ਬਚਦੇ ਪਿੰਡਾਂ ’ਚ ਫ਼ਾਰਮਾਸਿਸਟ/ਸਟਾਫ਼ ਨਰਸ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕਾਂ ਦੀ ਸਿਹਤ ਜਾਂਚ ਅਤੇ ਲੋੜੀਂਦੀ ਦਵਾਈ ਮੁਹੱਈਆ ਕਰਵਾਉਣ ਲਈ ਤਾਇਨਾਤ ਰਹਿਣਗੇ।

ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ 15 ਪਿੰਡਾਂ ’ਚ ਲਾਈਆਂ ਗਈਆਂ 48 ਏ.ਐਨ ਐਮਜ਼ ਦੀ ਇੱਕੋ-ਇੱਕ ਡਿਊਟੀ ਰੋਜ਼ਾਨਾ ਹਰੇਕ ਘਰ ਨਾਲ ਸੰਪਰਕ ਕਰ ਕੇ ਉਨ੍ਹਾਂ ਦੀ ਖੈਰ-ਸੁੱਖ ਪੁੱਛਣਾ ਤੇ ਜਾਂਚ ਕਰਨਾ ਹੋਵੇਗਾ ਤਾਂ ਜੋ ਕਿਸੇ ਵਿਅਕਤੀ ’ਚ ਕੋਵਿਡ-19 ਦੇ ਲੱਛਣ ਉਭਰਣ ’ਤੇ ਤੁਰੰਤ ਉਸ ਨੂੰ ਸੰਭਾਲਿਆ ਜਾ ਸਕੇ।

ਇਹ ਵੀ ਪੜ੍ਹੋ:ਕੋਰੋਨਾ ਵਾਇਰਸ ਨੂੰ ਲੈ ਕੇ ਮੀਡੀਆ ਬੁਲੇਟਿਨ ਜਾਰੀ, ਅੱਜ ਨਹੀਂ ਆਇਆ ਕੋਈ ਵੀ ਮਾਮਲਾ

ਉਨ੍ਹਾਂ ਨੇ ਇਨ੍ਹਾਂ ਏ.ਐਨ.ਐਮਜ਼ ਨੂੰ ਆਪੋ-ਆਪਣੀ ਆਰ.ਆਰ.ਟੀ ਟੀਮ ਨਾਲ ਸੰਪਰਕ ’ਚ ਰਹਿਣ ਤੇ ਮਰੀਜ਼ਾਂ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਰਹਿਣ ਦੀ ਹਦਾਇਤ ਦਿੱਤੀ। ਉਨ੍ਹਾਂ ਨੇ ਐਸ.ਐਮ.ਓ ਸੁੱਜੋਂ ਤੇ ਐਸ.ਐਮ.ਓ ਮੁਜੱਫ਼ਰਪੁਰ ਨੂੰ ਆਪੋ ਆਪਣੇ ਹੈਲਥ ਬਲਾਕਾਂ ਨਾਲ ਸਬੰਧਤ ਇਨ੍ਹਾਂ 15 ਪਿੰਡਾਂ ਦੇ ਲੋਕਾਂ ਦੀ ਸਿਹਤ ’ਤੇ ਆਪਣੇ ਸਟਾਫ਼ ਰਾਹੀਂ ਰੋਜ਼ਾਨਾ ਨਜ਼ਰ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਗਠਿਤ ਟੀਮਾਂ ਨੂੰ ਹਦਾਇਤ ਦਿੱਤੀ ਕਿ ਜਿਹੜੇ ਵਿਦੇਸ਼ ਤੋਂ ਆਏ ਵਿਅਕਤੀ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਭਾਲ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.