ETV Bharat / state

ਮਲੇਰਕੋਟਲਾ ਵਿਖੇ ਮੋਹਰਮ ਦੌਰਾਨ ਕੱਢਿਆ ਮਾਤਮੀ ਜਲੂਸ

author img

By

Published : Sep 11, 2019, 10:05 AM IST

ਮਲੇਰਕੋਟਲਾ ਵਿਖੇ ਮੋਹਰਮ ਦੌਰਾਨ ਕੱਢਿਆ ਮਾਤਮੀ ਜਲੂਸ

ਮਲੇਰਕੋਟਲਾ ਵਿਖੇ ਮੋਹਰਮ ਦੇ ਤਿਉਹਾਰ ਮੌਕੇ ਮੁਸਲਿਮ ਸ਼ੀਆ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੇ ਸਰੀਰ ਉੱਤੇ ਤਲਵਾਰਾਂ ਚਲਾ ਕੇ ਸੋਗ ਪ੍ਰਗਟ ਕੀਤਾ ਗਿਆ ਅਤੇ ਆਪਣੇ ਨਬੀ ਦੀ ਕੁਰਬਾਨੀ ਯਾਦ ਰੱਖਦਿਆਂ ਸੋਗ ਮਨਾਇਆ ਗਿਆ।

ਮਲੇਰਕੋਟਲਾ : ਦੇਸ਼-ਦੁਨੀਆਂ ਦੇ ਨਾਲ-ਨਾਲ ਪੰਜਾਬ ਦੇ ਬਹੁਗਿਣਤੀ ਆਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਵਿਖੇ ਵੀ ਸ਼ੀਆ ਭਾਈਚਾਰੇ ਵੱਲੋਂ ਮੋਹਰਮ ਦਿਵਸ ਮਨਾਇਆ ਗਿਆ। ਦੱਸ ਦਈਏ ਕਿ ਇਸ ਦਿਨ ਸ਼ੀਆ ਮੁਸਲਿਮ ਭਾਈਚਾਰੇ ਵੱਲੋਂ ਜਿਥੇ ਮਾਤਮੀ ਜਲੂਸ ਕੱਢੇ ਜਾਂਦੇ ਹਨ, ਉੱਥੇ ਹੀ ਕਈ ਤਰ੍ਹਾਂ ਦੀਆਂ ਮਜਲਸਾਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਆਪਣੇ ਸਰੀਰ 'ਤੇ ਤਸੀਹੇ ਵੀ ਦਿੱਤੇ ਜਾਂਦੇ ਹਨ।

ਸ਼ੀਆ ਭਾਈਚਾਰੇ ਵੱਲੋਂ ਅੱਜ ਦੇ ਦਿਹਾੜੇ ਨੂੰ ਮਾਤਮੀ ਤੌਰ 'ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਬੀ ਵੱਲੋਂ ਆਪਣੇ ਦੋਹਤੇ ਨੂੰ 72 ਸਾਥੀਆਂ ਸਮੇਤ ਕਰਬਲਾ ਵਿੱਚ ਕੁਰਬਾਨ ਕੀਤਾ ਗਿਆ ਸੀ, ਜੇ ਉਸ ਸਮੇਂ ਅਸੀਂ ਉਨ੍ਹਾਂ ਨਾਲ ਹੁੰਦੇ ਤਾਂ ਉਨ੍ਹਾਂ ਨੂੰ ਅੱਜ ਇਹ ਕੁਰਬਾਨੀ ਦੇਣ ਤੋਂ ਬਚਾ ਲੈਂਦਾ ਅਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ।

ਵੇਖੋ ਵੀਡੀਓ।

ਉਸੇ ਦਿਨ ਨੂੰ ਸਮਰਪਿਤ ਅੱਜ ਦਾ ਇਹ ਦਿਹਾੜਾ ਸੋਗ ਵਜੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਪੰਜਾਬ ਹੀ ਨਹੀਂ ਬਲਕਿ ਪੰਜਾਬ ਦੇ ਨਾਲ ਲੱਗਦੇ ਰਾਜਾਂ ਤੋਂ ਵੀ ਵੱਡੀ ਗਿਣਤੀ ਵਿੱਚ ਮੁਸਲਿਮ ਸ਼ੀਆ ਭਾਈਚਾਰੇ ਦੇ ਲੋਕ ਪਹੁੰਚਦੇ ਹਨ।

ਦੱਸ ਦਈਏ ਕਿ ਮਲੇਰਕੋਟਲਾ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਸ਼ੀਆ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਕਈ ਦਿਨ ਮਾਤਮੀ ਪ੍ਰੋਗਰਾਮ ਕਰਦੇ ਹਨ, ਜਿਸ ਵਿੱਚ ਸੋਗ ਵਜੋਂ ਦੁੱਖ ਮਨਾਇਆ ਜਾਂਦਾ ਹੈ ਅਤੇ ਆਪਣੇ ਨਬੀ ਦੇ ਦੋਹਤੇ ਦੀ ਕੁਰਬਾਨੀ ਨੂੰ ਯਾਦ ਕਰਕੇ ਹੰਝੂ ਵਹਾਏ ਜਾਂਦੇ ਹਨ।

ਇਹ ਵੀ ਪੜ੍ਹੋ : 'ਹਰਸਿਮਰਤ ਬਾਦਲ ਦੇ ਬਿਆਨ ਗ਼ੈਰ ਸੰਜੀਦਾ ' ਤੇ ਭੜਕਾਊ'

ਅੱਜ ਦੇ ਦਿਨ ਮੁਸਲਿਮ ਸ਼ੀਆ ਭਾਈਚਾਰੇ ਵੱਲੋਂ ਪੰਜਾਬ ਸਰਕਾਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਸੂਬੇ ਦੇ ਨਾਲ ਲੱਗਦੇ ਰਾਜਾਂ ਵਿੱਚ ਅੱਜ ਦੇ ਦਿਨ ਛੁੱਟੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਉਨ੍ਹਾਂ ਪੰਜਾਬ ਸਰਕਾਰ ਤੋਂ ਹਰ ਸਾਲ ਇਸ ਦਿਹਾੜੇ ਦੀ ਛੁੱਟੀ ਦੀ ਅਪੀਲ ਕੀਤੀ ਹੈ।

Intro:ਦੇਸ਼ ਦੁਨੀਆਂ ਦੇ ਨਾਲ ਨਾਲ ਪੰਜਾਬ ਦੇ ਬਹੁਗਿਣਤੀ ਆਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਵਿਖੇ ਵੀ ਸ਼ੀਆ ਭਾਈਚਾਰੇ ਵੱਲੋਂ ਮਾਰਨ ਦਿਵਸ ਮਨਾਇਆ ਗਿਆ ਦੱਸੀਏ ਕਿ ਇਸ ਦਿਨ ਸ਼ੀਆ ਮੁਸਲਿਮ ਭਾਈਚਾਰੇ ਵੱਲੋਂ ਜਿੱਥੇ ਮਾਤਮੀ ਜਲੂਸ ਕੱਢੇ ਜਾਂਦੇ ਹਨ ਉਥੇ ਹੀ ਕਈ ਤਰ੍ਹਾਂ ਦੀਆਂ ਮਜਲਸਾਂ ਵੀ ਕੀਤੀਆਂ ਜਾਂਦੀਆਂ ਨੇ ਅਤੇ ਆਪਣੇ ਸਰੀਰ ਤੇ ਤਸੀਹੇ ਵੀ ਦਿੱਤੇ ਜਾਂਦੇ ਨੇ


Body:ਸ਼ੀਆ ਭਾਈਚਾਰੇ ਵੱਲੋਂ ਅੱਜ ਦੇ ਦਿਹਾੜੇ ਨੂੰ ਜਿੱਥੇ ਮਾਤਮੀ ਤੌਰ ਤੇ ਮਨਾਇਆ ਜਾਂਦਾ ਹੈ ਉਥੇ ਹੀ ਸੋਗ ਵਜੋਂ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਉਨ੍ਹਾਂ ਦੇ ਨਵੀਂ ਦੇ ਦੋਹਤੇ ਕਰਬਲਾ ਦੇ ਵਿੱਚ ੭੨ ਸਾਥੀਆਂ ਸਮੇਤ ਕੁਰਬਾਨ ਕੀਤੇ ਗਏ ਨੇ ਕਰਬਲਾ ਦੇ ਵਿੱਚ ਪਰ ਜੇਕਰ ਸ਼ਾਇਦ ਉਸ ਸਮੇਂ ਅਸੀਂ ਜ਼ਿੰਦਾ ਹੁੰਦੇ ਅਤੇ ਸਮੇਂ ਨਾਲ ਹੁੰਦੇ ਤਾਂ ਉਨ੍ਹਾਂ ਨੂੰ ਇਹ ਕੁਰਬਾਨੀ ਦੇਣ ਤੋਂ ਬਚਾ ਲੈਂਦੇ ਅਤੇ ਆਪਣੇ ਆਪ ਨੂੰ ਕੁਰਬਾਨ ਕਰ ਲੈਂਦੇ ਉਸ ਦਿਨ ਨੂੰ ਸਮਰਪਿਤ ਅੱਜ ਦਾ ਇਹ ਦਿਹਾੜਾ ਸੋ ਵਜੋਂ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਪੰਜਾਬ ਹੀ ਨਹੀਂ ਬਲਕਿ ਪੰਜਾਬ ਦੇ ਨਾਲ ਲੱਗਦੇ ਰਾਜਾਂ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਸ਼ੀਆ ਭਾਈਚਾਰੇ ਲੋਕ ਪਹੁੰਚਦੇ ਨੇ


Conclusion:ਦੱਸ ਦੇ ਕਿ ਮਲੇਰ ਕੁੱਲਾ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਸ਼ੀਆ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਕਈ ਦਿਨ ਮਾਤਮੀ ਪ੍ਰੋਗਰਾਮ ਕਰਦੇ ਨੇ ਜਿਸ ਦੇ ਵਿੱਚ ਸੋ ਵਜੋਂ ਦੁੱਖ ਮਨਾਇਆ ਜਾਂਦਾ ਹੈ ਅਤੇ ਆਪਣੇ ਨਵੀਂ ਦੇ ਦੋਹਤੇ ਦੀ ਕੁਰਬਾਨੀ ਨੂੰ ਯਾਦ ਕਰਕੇ ਆਸ਼ੂ ਵਹਾਏ ਜਾਂਦੇ ਨੇ
ਅੱਜ ਦਿਨ ਮੁਸਲਿਮ ਸ਼ੀਆ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਸੂਬੇ ਦੇ ਨਾਲ ਲੱਗਦੇ ਰਾਜਾਂ ਦੇ ਵਿੱਚ ਅੱਜ ਦੇ ਦਿਨ ਛੁੱਟੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਉਨ੍ਹਾਂ ਪੰਜਾਬ ਸਰਕਾਰ ਤੋਂ ਹਰ ਸਾਲ ਇਸ ਦਿਹਾੜੇ ਦੀ ਛੁੱਟੀ ਦੀ ਅਪੀਲ ਕੀਤੀ ਹੈ
ETV Bharat Logo

Copyright © 2024 Ushodaya Enterprises Pvt. Ltd., All Rights Reserved.