ETV Bharat / state

ਸੜਕ ਦੀ ਖ਼ਸਤਾ ਹਾਲਤ ਤੋਂ ਤੰਗ ਲੋਕਾਂ ਨੇ ਨਾਭਾ ਰੋਡ ਕੀਤਾ ਜਾਮ

author img

By

Published : Apr 18, 2023, 2:28 PM IST

The BJP leaders blocked the Nabha road and raised slogans against the government
Blocked the Nabha road: ਖ਼ਸਤਾ ਹਾਲ ਤੋਂ ਤੰਗ ਲੋਕਾਂ ਨਾਲ ਖੜ੍ਹੇ ਭਾਜਪਾ ਆਗੂਆਂ ਨੇ ਨਾਭਾ ਰੋਡ ਜਾਮ ਕਰ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ ਤੋਂ ਨਾਭਾ ਨੂੰ ਜਾਣ ਵਾਲੀ ਮੁੱਖ ਸੜਕ ਦੀ ਬੇਹੱਦ ਖਸਤਾ ਹਾਲਤ ਨੂੰ ਲੈ ਕੇ ਬੀਤੇ ਸਥਾਨਕ ਦੁਕਾਨਦਾਰਾਂ ਨੇ ਚਿਹਰੇ ਤੇ ਲਿਫ਼ਾਫ਼ੇ ਪਾ ਕੇ ਸਰਕਾਰ ਖਿਲਾਫ ਸਰਕਾਰ ਰੋਸ ਪ੍ਰਦਰਸ਼ਨ ਕੀਤਾ ਸੀ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਸੜਕ ਦੀ ਖ਼ਸਤਾ ਹਾਲਤ ਤੋਂ ਤੰਗ ਲੋਕਾਂ ਨੇ ਨਾਭਾ ਰੋਡ ਕੀਤਾ ਜਾਮ

ਸੰਗਰੂਰ: ਜਦ ਵੀ ਸਰਕਾਰ ਸੱਤਾ ਵਿਚ ਕਾਬਜ਼ ਹੁੰਦੀ ਹੈ ਤਾਂ ਲੋਕਾਂ ਨੂੰ ਵਿਕਾਸ ਨਾਲ ਸਬੰਧ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ। ਪਰ ਇਹ ਵਾਅਦੇ ਕਿੰਨੇ ਕੁ ਸੱਚੇ ਕਿੰਨੇ ਝੂਠੇ ਇਸ ਦੀ ਸਚਾਈ ਜ਼ਮੀਨੀ ਪੱਧਰ ਉਤੇ ਹੀ ਪਤਾ ਲਗਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਵਿਚ ਧਰਨੇ ਲੱਗ ਰਹੇ ਹਨ। ਇਹ ਧਰਨਾ ਦੇਖਣ ਨੂੰ ਮਿਲਿਆ ਹੈ ਸੰਗਰੂਰ ਦੇ ਹਲਕਾ ਭਵਾਨੀਗੜ੍ਹ ਦੇ ਰੋਡ 'ਤੇ ਪਿਛਲੇ ਲੰਬੇ ਸਮੇਂ ਤੋ ਸੜਕ ਨਾ ਬਣਨ ਨੂੰ ਲੈ ਕੇ ਦੁਕਾਨਦਾਰਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਸਥਾਨਕ ਐਮਐਲਏ ਨੂੰ ਵੀ ਨਹੀਂ ਕੋਈ ਖਿਆਲ : ਬੀਜੇਪੀ ਦੇ ਜਿਲ੍ਹਾ ਪ੍ਰਧਾਨ ਰਣਦੀਪ ਦਿਓਲ ਵੱਲੋਂ ਦੁਕਾਨਦਾਰਾਂ ਨਾਲ ਮਿਲ ਕੇ ਇਸ ਰੋਡ ਉਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋ ਗਿਆ ਜਦੋਂ ਥੋੜਾ ਜਾ ਵੀ ਮੀਂਹ ਪੈਂਦਾ ਹੈ ਤਾਂ ਇਹ ਸੜਕ ਉੱਤੇ ਪਾਣੀ ਭਰ ਜਾਂਦਾ ਹੈ ਅਤੇ ਗਾਰਾ ਹੋ ਜਾਂਦਾ ਹੈ ਅਸੀਂ ਬਹੁਤ ਵਾਰ ਪ੍ਰਸ਼ਾਸ਼ਨ ਦੇ ਧਿਆਨ ਵਿਚ ਇਹ ਗੱਲ ਲਿਆ ਜੋ ਕਿ ਹਾਂ ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਸੀਂ ਇੱਥੋਂ ਦੇ ਐਮ ਐਲ ਏ ਨਰਿੰਦਰ ਕੌਰ ਭਰਾਜ ਦੇ ਧਿਆਨ ਵਿਚ ਵੀ ਇਹ ਗੱਲ ਲਿਆ ਚੁੱਕੇ ਹਾਂ ਪਰ ਫਿਰ ਵੀ ਇਸ ਦਾ ਕੋਈ ਹੱਲ ਨਹੀਂ ਹੋਇਆ।

ਸਰਕਾਰ ਸਾਨੂੰ ਕਹੇ ਤਾਂ ਅਸੀਂ ਸ਼ਹਿਰ ਛੱਡ ਦਈਏ : ਉਹਨਾਂ ਕਿਹਾ ਕਿ ਜਾਂ ਤਾਂ ਪ੍ਰਸ਼ਾਸਨ ਅਤੇ ਇਥੋਂ ਦੇ ਵਿਧਾਇਕ ਸਾਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਨੂੰ ਕਹਿ ਦੇਣ ਜਾਂ ਫਿਰ ਇਥੋਂ ਛੱਡ ਕੇ ਤੁਰ ਜਾਣ ਦਾ ਹੀ ਕਹਿ ਦੇਣ। ਸਾਡਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ ਪਰ ਸਰਕਾਰ ਨੂੰ ਫਰਜ ਨਹੀਂ ਪੈ ਰਿਹਾ। ਨੇਤਾ ਸਾਨੂ ਕਹਿਣ ਕਾਰੋਬਾਰ ਛੱਡ ਦਿਓ ਅਸੀਂ ਆਪਣੇ ਕਾਰੋਬਾਰ ਛੱਡ ਦੁਕਾਨਾਂ ਬੰਦ ਕਰ ਜਾਵਾਂਗੇ। ਕਿਉਂਕਿ ਜੇਕਰ ਅਸੀਂ ਦੁਕਾਨ ਖੋਲ੍ਹਦੇ ਹਾਂ ਤਾਂ ਇਹ ਸਾਰੀ ਮਿੱਟੀ ਸੜਕ ਤੋਂ ਉੱਡ ਸਾਡੇ ਦੁਕਾਨਾਂ ਦੇ ਅੰਦਰ ਚਲੀ ਜਾਂਦੀ ਹੈ ਜਿਸ ਨਾਲ ਸਾਡਾ ਕਾਫੀ ਨੁਕਸਾਨ ਹੋ ਰਿਹਾ ਹੈ ਸਾਡਾ ਸਮਾਂ ਖਰਾਬ ਹੋ ਜਾਂਦਾ ਹੈ ਅਤੇ ਜੋ ਗਾਹਕ ਸਾਡੇ ਕੋਲ ਆਉਂਦੇ ਹਨ। ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਗਾਹਕ ਸਾਡੇ ਦੁਕਾਨਾਂ 'ਤੇ ਆ ਨਹੀਂ ਰਹੇ। ਅਸੀਂ ਬਹੁਤ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਾਂ, ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਮਿੱਟੀ ਖਾ ਰਹੇ ਹਾਂ ਕਿਉਂਕਿ ਇਹ ਮਿੱਟੀ ਉੱਡ ਕੇ ਸਾਡੇ ਖਾਣੇ ਵਿੱਚ ਪੈਂਦੀ ਹੈ ਸਾਡੇ ਮੂੰਹ ਵਿਚ ਪੈਂਦੀ ਹੈ ਕੁਝ ਦਿਨ ਪਹਿਲਾਂ ਦੁਕਾਨਦਾਰਾਂ ਵੱਲੋਂ ਇਸ ਰੋਡ ਉੱਤੇ ਮੂੰਹ 'ਤੇ ਲਫਾਫੇ ਪਾ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਕੁੜੀ ਨੂੰ ਰੋਕਣ ਦਾ ਮਾਮਲਾ: ਰਾਸ਼ਟਰਵਾਦ ਦੇ ਨਾਂ ਉੱਤੇ ਹੋਏ ਹੰਗਾਮੇ ਦੀ ਅਸਲੀਅਤ ਆਈ ਸਾਹਮਣੇ, ਜਾਣੋ ਪੂਰਾ ਸੱਚ

ਸਹੂਲਤਾਂ ਦੇਣ ਦੇ ਵਾਅਦੇ: ਪਰ ਇਸ ਦੇ ਬਾਵਜੂਦ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਵਿਧਾਇਕ ਨਰਿੰਦਰ ਕੌਰ ਭਰਾਜ ਉੱਤੇ ਅਸਰ ਪਿਆ ਹੈ। ਅਸੀਂ ਪ੍ਰਸ਼ਾਸ਼ਨ ਅਤੇ ਇੱਥੋਂ ਦੇ ਵਿਧਾਇਕ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਇਸ ਸੜਕ ਦਾ ਕੋਈ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਾਡੇ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਅਜਿਹੀ ਮੰਗ ਹੁਣ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਦ ਵੀ ਸਰਕਾਰਾਂ ਆਉਂਦੀਆਂ ਹਨ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਦੇ ਵਾਅਦੇ ਕਰਦਿਆਂ ਹਨ ਪਾਰ ਬਾਅਦ ਵਿਚ ਲੋਕ ਮਹਿਜ਼ ਧਰਨੇ ਪ੍ਰਦਰਸ਼ਨ ਕਰਦੇ ਹੀ ਰਹੀ ਜਾਂਦੇ ਹਨ। ਖੈਰ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਸੰਗਰੂਰ ਦੇ ਲੋਕਾਂ ਨੂੰ ਰਾਹਤ ਮਿਲਦੀ ਹੈ ਕਿ ਨਹੀਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.