ETV Bharat / state

ਘਰ 'ਚ ਵੜ ਕੇ ਨੌਜਵਾਨ ਦਾ ਕਤਲ, ਸੀਸੀਟੀਵੀ ਕੈਮਰਿਆਂ ਰਾਹੀਂ ਮੁਲਜ਼ਮਾਂ ਦੀ ਭਾਲ ਜਾਰੀ

author img

By

Published : May 2, 2023, 6:37 PM IST

ਘਰ 'ਚ ਵੜ ਕੇ ਨੌਜਵਾਨ ਦਾ ਕਤਲ
ਘਰ 'ਚ ਵੜ ਕੇ ਨੌਜਵਾਨ ਦਾ ਕਤਲ

ਸੰਗਰੂਰ ਦੇ ਹਲਕਾ ਧੂਰੀ 'ਚ ਘਰ ਵਿੱਚ ਵੜ ਕੇ ਨੌਜਵਾਨ ਦਾ ਕਤਲ ਹੋ ਗਿਆ। ਪੁਲਿਸ ਕਤਲ ਦੀ ਜਾਂਚ ਕਰ ਰਹੀ ਹੈ ਪਿੰਡ 'ਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀ ਮੁਲਜ਼ਮ ਨੂੰ ਲੱਭਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ...

ਘਰ 'ਚ ਵੜ ਕੇ ਨੌਜਵਾਨ ਦਾ ਕਤਲ

ਸੰਗਰੂਰ: ਪੰਜਾਬ ਦੀ ਕਾਨੂੰਨੀ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਲੋਕ ਇਕ-ਦੂਜੇ ਦੇ ਗੋਲੀ ਚਲਾਉਣ ਲੱਗੇ ਜਵਾਨ ਵੀ ਨਹੀਂ ਕਤਰਾ ਰਹੇ ਆਹ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਦਾ ਜਿੱਥੇ ਘਰ ਵਿਚ ਬੈਠੇ ਨੌਜਵਾਨਾਂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਜਿਨ੍ਹਾਂ ਵਿੱਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਇਹਨਾਂ ਵਿਅਕਤੀਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।

ਮ੍ਰਿਤਕ ਦੇ ਪਿਤਾ ਨੇ ਕਿਹਾ : ਜਿੱਥੇ ਡਾਕਟਰਾਂ ਨੇ ਇਕ ਵਿਅਕਤੀ ਨੂੰ ਮ੍ਰਿਤਕ ਕਰਾਰ ਕੀਤਾ ਅਤੇ ਦੋ ਵਿਅਕਤੀਆਂ ਨੂੰ ਪਟਿਆਲੇ ਹਸਪਤਾਲ ਵਿਚ ਰੈਫਰ ਕਰ ਦਿੱਤਾ। ਉਥੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਘਰ ਵਿੱਚ ਬੈਠਾ ਸੀ ਸੰਗਤਾਂ ਵੀ ਨਹੀਂ ਲੱਗਿਆ ਕਿ ਕਿਉਂ ਨਾ ਇਹਨਾਂ ਉਤੇ ਹਮਲਾ ਕੀਤਾ ਮੈਨੂੰ ਤਾਂ ਹਸਪਤਾਲ ਵਿਚੋਂ ਫੋਨ ਆਇਆ। ਅਸੀਂ ਤੁਹਾਡੇ ਪੁੱਤਰ ਨੂੰ ਦਾਖਲ ਕਰ ਰਹੇ ਹਾਂ ਤੁਸੀਂ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਪਹੁੰਚ ਜਾਓ। ਮੈਂ ਇੱਥੇ ਆ ਗਿਆ ਇਥੇ ਆ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਸਾਡੇ ਬੱਚਿਆਂ ਦੇ ਨਾਲ ਆਹ ਕੁਝ ਹੋਇਆ ਹੈ।

ਸੀਸੀਟੀਵੀ ਕੈਮਰਿਆਂ ਰਾਹੀ ਤਲਾਸ਼ : ਦੂਸਰੇ ਪਾਸੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਇਨ੍ਹਾਂ 'ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ। ਜਿਸ ਵਿੱਚ ਇਹਨਾਂ ਦੇ ਕੁਝ ਸੱਟਾਂ ਵੀ ਲੱਗੀਆਂ ਹਨ ਅਤੇ ਇਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਵੀ ਹੋਈ ਹੈ। ਸਾਡੇ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸੀਂ ਪਿੰਡ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਫੜਨ ਵਿਚ ਲੱਗੇ ਹੋਏ ਹਾਂ। ਜਲਦੀ ਹੀ ਇਹਨਾਂ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਪੁਲਿਸ ਨੇ ਲੜਾਈ ਦੇ ਕਾਰਨਾਂ ਦਾ ਦੱਸਿਆ ਹੈ ਕਿ ਹਜੇ ਤੱਕ ਕੋਈ ਵੀ ਠੋਸ ਥੁਥਕਾਰਨਾ ਦਾ ਤਾਂ ਨਹੀਂ ਪਤਾ ਲੱਗ ਸਕਿਆ।

ਜ਼ਮੀਨ ਦੇ ਰੌਲੇ ਦਾ ਝਗੜਾ: ਕਿ ਕੌਣ ਵਿਅਕਤੀ ਸੀ ਕਿ ਇਨ੍ਹਾਂ ਨੇ ਇਨ੍ਹਾਂ ਉਤੇ ਹਮਲਾ ਕੀਤਾ ਸੁਣਨ ਵਿਚ ਆਇਆ ਹੈ ਕਿ ਇਨ੍ਹਾਂ ਦਾ ਦੋ ਦਿਨ ਪਹਿਲਾਂ ਜ਼ਮੀਨ ਦੇ ਰੌਲੇ ਨੂੰ ਲੈ ਕੇ ਕਿਸੇ ਨਾਲ ਲੜਾਈ ਝਗੜਾ ਹੋਇਆ ਸੀ ਹੋ ਸਕਦਾ ਹੈ ਕਿ ਇਹ ਹਮਲਾ ਉਹਨਾਂ ਵਿਅਕਤੀਆਂ ਨੇ ਹੀ ਕੀਤਾ ਹੋਵੇ। ਜਿਨ੍ਹਾਂ ਦੇ ਨਾਲ ਲੜਾਈ ਹੋਈ ਸੀ ਪਰ ਫਿਰ ਵੀ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਉਨ੍ਹਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:- Jammu Kashmir News: ਜੰਮੂ 'ਚ ਪੈਟਰੋਲ ਪੰਪ 'ਤੇ ਜ਼ਬਰਦਸਤ ਧਮਾਕਾ, ਲੋਕ ਦਹਿਸ਼ਤ 'ਚ

ETV Bharat Logo

Copyright © 2024 Ushodaya Enterprises Pvt. Ltd., All Rights Reserved.