ETV Bharat / state

ਮਲੇਰਕੋਟਲਾ 'ਚ ਮੋਹਰਮ ਮੌਕੇ ਮੁੜ ਵਿਖਾਈ ਦਿੱਤੀ ਭਾਈਚਾਰਕ ਸਾਂਝ ਦੀ ਮਿਸਾਲ

author img

By

Published : Sep 11, 2019, 11:49 AM IST

ਫ਼ੋਟੋ।

ਮੁਸਲਿਮ ਸ਼ੀਆ ਭਾਈਚਾਰੇ ਦਾ ਮਾਤਮੀ ਦਿਹਾੜਾ ਮੋਹਰਮ ਦੇਸ਼ ਅਤੇ ਦੁਨੀਆਂ ਭਰ ਵਿੱਚ ਮਨਾਇਆ ਗਿਆ। ਇਸ ਮੌਕੇ ਮਲੇਰਕੋਟਲਾ 'ਚ ਭਾਈਚਾਰਕ ਸਾਂਝ ਦੀ ਇੱਕ ਅਨੋਖੀ ਮਿਸਾਲ ਵੇਖਣ ਨੂੰ ਮਿਲੀ ਜਿੱਥੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਲਈ ਲੰਗਰ ਲਗਾਇਆ।

ਮਾਲੇਰਕੋਟਲਾ: ਮੁਸਲਿਮ ਸ਼ੀਆ ਭਾਈਚਾਰੇ ਦਾ ਮਾਤਮੀ ਦਿਹਾੜਾ ਮੋਹਰਮ ਵਜੋਂ ਦੇਸ਼ ਭਰ ਵਿੱਚ ਮਨਾਇਆ ਗਿਆ ਅਤੇ ਇਸੇ ਤਹਿਤ ਮਲੇਰਕੋਟਲਾ ਸ਼ਹਿਰ ਵਿੱਚ ਵੀ ਮਾਤਮੀ ਮਾਹੌਲ ਦੇ ਵਿੱਚ ਇਹ ਦਿਹਾੜਾ ਪੰਜਾਬ ਅਤੇ ਬਾਹਰੀ ਸੂਬਿਆਂ ਤੋਂ ਆਏ ਲੋਕਾਂ ਵੱਲੋਂ ਮਨਾਇਆ ਗਿਆ।

ਵੇਖੋ ਵੀਡੀਓ

ਦੱਸ ਦਈਏ ਕਿ ਮੁਸਲਿਮ ਸ਼ੀਆ ਭਾਈਚਾਰੇ ਦੇ ਇਸ ਮਾਤਮੀ ਦਿਹਾੜੇ ਨੂੰ ਲੈ ਕੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਦੇ ਲੋਕ ਹੁਣ ਲੁਧਿਆਣਾ ਆ ਕੇ ਰਹਿੰਦੇ ਹਨ ਅਤੇ ਕਾਫੀ ਸਾਲਾਂ ਤੋਂ ਉਹ ਹਰ ਸਾਲ ਮਲੇਰਕੋਟਲਾ ਆ ਕੇ ਇੱਥੇ ਇਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਲੰਗਰ ਦੀ ਸੇਵਾ ਨਿਭਾ ਰਹੇ ਹਨ।

ਇਸੇ ਤਹਿਤ ਮੋਹਰਮ ਮੌਕੇ ਇਨ੍ਹਾਂ ਸਿੱਖ ਪਰਿਵਾਰਾਂ ਵੱਲੋਂ ਮਲੇਰਕੋਟਲਾ ਪਹੁੰਚ ਕੇ ਇਨ੍ਹਾਂ ਮਾਤਮ ਕਰ ਰਹੇ ਸ਼ੀਆ ਭਾਈਚਾਰੇ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਗਈ। ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਆਪਣੇ ਵੱਡੇ-ਵਡੇਰਿਆਂ ਦੇ ਸਮੇਂ ਤੋਂ ਹੀ ਮਲੇਰਕੋਟਲਾ ਸ਼ਹਿਰ ਦੀ ਧਰਤੀ ਤੇ ਇਸ ਦਿਹਾੜੇ 'ਤੇ ਆ ਕੇ ਸੇਵਾ ਨਿਭਾਉਂਦੇ ਹਨ।

ਇਸ ਮੌਕੇ ਮੁਸਲਿਮ ਸ਼ੀਆ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਇਨ੍ਹਾਂ ਸਿੱਖ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਹਰ ਸਾਲ ਇਹ ਸ਼ੀਆ ਭਾਈਚਾਰਾ ਲੰਗਰ ਦਾ ਪ੍ਰਬੰਧ ਕਰਦਾ ਹੈ।

Intro:4ਮਾਲੇਰਕੋਟਲਾ ਸ਼ਹਿਰ ਜੋ ਆਪਸੀ ਗੰਗਾ ਜਮੁਨੀ ਤਹਿਜ਼ੀਬ ਨਾਲ ਜਾਣਿਆ ਜਾਂਦਾ ਹੈ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ਕਰਤਾ ਸ਼ਹਿਰ ਮਲੇਰਕੋਟਲਾ ਹੈ ਮੁਸਲਿਮ ਸ਼ੀਆ ਭਾਈਚਾਰੇ ਦਾ ਮਾਤਮੀ ਦਿਹਾੜਾ ਮੋਹਰਮ ਵਜੋਂ ਪੂਰੇ ਦੇਸ਼ ਦੁਨੀਆਂ ਦੇ ਵਿੱਚ ਮਨਾਇਆ ਗਿਆ ਅਤੇ ਮਲੇਰਕੋਟਲਾ ਸ਼ਹਿਰ ਦੇ ਵਿੱਚ ਵੀ ਮਾਤਮੀ ਮਾਹੌਲ ਦੇ ਵਿੱਚ ਇਹ ਦਿਹਾੜਾ ਪੰਜਾਬ ਅਤੇ ਪੰਜਾਬ ਦੇ ਬਾਹਰੋਂ ਰਾਜਿਆਂ ਤੋਂ ਆਏ ਲੋਕਾਂ ਵੱਲੋਂ ਮਨਾਇਆ ਗਿਆ


Body:ਮੁਸਲਿਮ ਸ਼ੀਆ ਭਾਈਚਾਰੇ ਦੇ ਇਸ ਮਾਤਮੀ ਦਿਹਾੜੇ ਨੂੰ ਲੈ ਕੇ ਪਾਕਿਸਤਾਨ ਦੇ ਅਤੇ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਜੋ ਅੱਜ ਕੱਲ ਲੁਧਿਆਣਾ ਰਹਿੰਦੇ ਨੇ ਕਾਫੀ ਸਾਲਾਂ ਤੋਂ ਮਲੇਰਕੋਟਲਾ ਆ ਕੇ ਇੱਥੇ ਇਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਲਈ ਲੰਗਰ ਦੀ ਸੇਵਾ ਨਿਭਾ ਰਹੇ ਤੇ ਅੱਜ ਵੀ ਇਨ੍ਹਾਂ ਸਿੱਖ ਪਰਿਵਾਰਾਂ ਵੱਲੋਂ ਮਲੇਰਕੋਟਲਾ ਪਹੁੰਚ ਕੇ ਇਨ੍ਹਾਂ ਮਾਤਮ ਕਰ ਰਹੇ ਸ਼ੀਆ ਭਾਈਚਾਰੇ ਦੇ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਗਈ ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਆਪਣੇ ਵੱਡਿਆਂ ਵਡੇਰਿਆਂ ਸਮੇਂ ਤੋਂ ਹੀ ਮਲੇਰਕੋਟਲਾ ਸ਼ਹਿਰ ਦੀ ਧਰਤੀ ਤੇ ਇਸ ਦਿਹਾੜੇ ਤੇ ਆ ਕੇ ਸੇਵਾ ਨਿਭਾਉਂਦੇ ਨੇ ਅਤੇ ਉਨ੍ਹਾਂ ਦੀ ਅਮਰ ਨੂੰ ਕਾਮਨਾਵਾਂ ਪੂਰੀ ਆਉਂਦੀਆਂ ਨੇ


Conclusion:ਇਸ ਮੌਕੇ ਮੁਸਲਿਮ ਸ਼ੀਆ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਇਨ੍ਹਾਂ ਸਿੱਖ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਹਰ ਸਾਲ ਇਹ ਸ਼ੀਆ ਭਾਈਚਾਰਾ ਦਰੀ ਅਜੇ ਲੰਗਰ ਦੇ ਪ੍ਰਬੰਧ ਕਰਦੇ ਦਿਖਾਈ ਦਿੰਦੇ ਨੇ
ਮਾਲੇਰਕੋਟਲਾ ਤੋਂ ਏਟੀਵੀ ਭਾਰਤ ਲਈ ਸੁੱਖਾ ਖਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.