ETV Bharat / state

ਪੁਲਿਸ ਨੇ 28 ਹਜ਼ਾਰ ਲੀਟਰ ਨਕਲੀ ਦੁੱਧ ਸਮੇਤ ਹੋਰ ਸਮਾਨ ਕੀਤਾ ਬਰਾਮਦ

author img

By

Published : Dec 22, 2022, 10:58 PM IST

ਥਾਣਾ ਲਹਿਰਾ ਵਿਖੇ ਦੀ ਪੁਲਿਸ ਨੇ ਨਕਲੀ ਦੁੱਧ (Lehragaga police has recovered spurious milk) ਤਿਆਰ ਕਰਨ ਵਾਲਿਆਂ ਆਰੋਪੀਆਂ ਪਾਸੋਂ 2 ਵਹੀਕਲ ਨਕਲੀ ਦੁੱਧ ਤਿਆਰ ਕਰਨ ਦਾ ਸਮਾਨ, 8 ਤੋਂ 10 ਕੁਇੰਟਲ ਕੱਚਾ ਮਟੀਰੀਅਲ, ਰਿਫਾਇਡ, ਕੈਮੀਕਲ ਪਾਊਡਰ, 28000 ਤਿਆਰ ਕੀਤਾ ਦੁੱਧ ਬਰਾਮਦ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

Lehragaga police has recovered spurious milk
Lehragaga police has recovered spurious milk

ਪੁਲਿਸ ਨੇ 28 ਹਜ਼ਾਰ ਲੀਟਰ ਨਕਲੀ ਦੁੱਧ ਸਮੇਤ ਹੋਰ ਸਮਾਨ ਕੀਤਾ ਬਰਾਮਦ

ਸੰਗਰੂਰ: ਸੰਗਰੂਰ ਦੇ ਸ਼ਹਿਰ ਲਹਿਰਾਗਾਗਾ ਵਿਚ ਨਕਲੀ ਦੁੱਧ ਦੇ ਧੜੱਲੇਦਾਰ ਨਾਲ ਚੱਲ ਰਹੇ ਕਾਰੋਬਾਰ ਸਬੰਧੀ ਖ਼ਬਰਾਂ ਬੇਸ਼ੱਕ ਬਹੁਤ ਦੇਰ ਪਹਿਲਾਂ ਤੋਂ ਲੱਗਦੀਆਂ ਆ ਰਹੀਆਂ ਹਨ। ਇਸੇ ਤਹਿਤ ਹੀ ਥਾਣਾ ਲਹਿਰਾ ਵਿਖੇ ਦੀ ਪੁਲਿਸ ਨੇ ਨਕਲੀ ਦੁੱਧ ਤਿਆਰ (Lehragaga police has recovered spurious milk) ਕਰਨ ਵਾਲਿਆਂ ਆਰੋਪੀਆਂ ਪਾਸੋਂ 2 ਵਹੀਕਲ ਨਕਲੀ ਦੁੱਧ ਤਿਆਰ ਕਰਨ ਦਾ ਸਮਾਨ, 8 ਤੋਂ 10 ਕੁਇੰਟਲ ਕੱਚਾ ਮਟੀਰੀਅਲ, ਰਿਫਾਇਡ, ਕੈਮੀਕਲ ਪਾਊਡਰ, 28000 ਤਿਆਰ ਕੀਤਾ ਦੁੱਧ ਬਰਾਮਦ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਵੀ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਤੇ ਸ਼ਿਕੰਜਾ ਪੂਰੀ ਤਰ੍ਹਾਂ ਕਸਿਆ ਜਾਵੇਗਾ।

ਜਿਸ ਦੇ ਚੱਲਦਿਆਂ ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ ਅਤੇ ਥਾਣਾ ਸਦਰ ਮੁਖੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ, ਚੌਕੀ ਇੰਚਾਰਜ ਲਹਿਰਾ ਕਸ਼ਮੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਚੈਕਅਪ ਸਬੰਧੀ ਸਥਾਨਕ ਸਟੇਡੀਅਮ ਲਹਿਰਾ ਨੇੜੇ ਮੌਜੂਦ ਸਨ। ਉਸ ਸਮੇਂ ਮੁਖਵਰ ਵੱਲੋਂ ਇਤਲਾਹ ਮਿਲੀ, ਕਿ ਰਾਜੀਵ ਕੁਮਾਰ ਰਿੰਕੂ ਪੁੱਤਰ ਸੁਰਿੰਦਰ ਕੁਮਾਰ ਵਾਸੀ ਲਹਿਰਾਗਾਗਾ ਜੋ ਦੁੱਧ ਵੇਚਣ ਦਾ ਕੰਮ ਕਰਦਾ ਹੈ।


ਜਿਸ ਨੇ ਜਾਖਲ ਰੋਡ ਨੇੜੇ ਨਹਿਰ ਰਜੀਵ ਮਿਲਕ ਦੇ ਨਾਮ ਉਤੇ ਦੁੱਧ ਪਲਾਂਟ ਲਾਇਆ ਹੋਇਆ ਹੈ। ਜਿਸ ਨੇ ਆਪਣੇ ਨਾਲ ਰਾਮ ਕੁਮਾਰ ਪੁੱਤਰ ਮੇਵਾ ਲਾਲ ਵਾਸੀ ਝਾਮਪੁਰ, ਸੁਰੇਸ਼ ਕੁਮਾਰ ਪੁੱਤਰ ਰਾਮ ਚੰਦਰ ਬਾਬਾ ਬਿਨਕਾ ਯੂਪੀ ਨੂੰ ਬਤੌਰ ਸਹਾਇਕ ਰੱਖਿਆ ਹੋਇਆ ਹੈ। ਜਿਨ੍ਹਾਂ ਨੂੰ ਇਹ ਮੁਨਾਫ਼ੇ ਵਿਚੋਂ ਹਿੱਸਾ ਦਿੰਦਾ ਹੈ। ਇਹ ਵਿਅਕਤੀ ਪਿੰਡਾਂ ਵਿੱਚ ਥੋੜ੍ਹਾ-ਬਹੁਤਾ ਖਰੀਦ ਕੇ ਉਸ ਦੀ ਆੜ ਤਰਲ, ਕੈਮੀਕਲ,ਰਿਫਾਇੰਡ ਤੇ ਕੈਮੀਕਲ ਨਾਲ ਨਕਲੀ ਦੁੱਧ ਤਿਆਰ ਕਰਕੇ ਲੋਕਾਂ ਨੂੰ ਅਸਲੀ ਦੁੱਧ ਦੱਸ ਕੇ ਧੋਖੇ ਵਿਚ ਰੱਖ ਕੇ ਵੇਚਣ ਦਾ ਗ਼ੈਰਕਾਨੂੰਨੀ ਧੰਦਾ ਕਰਦੇ ਆ ਰਹੇ ਹਨ। ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ।

ਜੋ ਅੱਜ ਵੀ ਮਹਿੰਦਰਾ ਪਿਕਅੱਪ ਵਿਚ ਭਾਰੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਕੇ ਭੇਜਣ ਲਈ ਪਿਕਅੱਪ ਵਿਚ ਲੋਡ ਕੀਤਾ ਹੋਇਆ ਹੈ ਅਤੇ ਹੋਰ ਨਕਲੀ ਦੁੱਧ ਤਿਆਰ ਕਰ ਰਹੇ ਹਨ। ਜਦੋਂ ਇਹ ਨਕਲੀ ਦੁੱਧ ਨੂੰ ਹੋਰ ਸ਼ਹਿਰਾਂ ਵਿਚ ਸਪਲਾਈ ਕੀਤਾ ਜਾਣਾ ਸੀ। ਜਿਸ ਉੱਤੇ ਥਾਣਾ ਲਹਿਰਾ ਵਿਖੇ ਰੁੱਕਾ ਭੇਜਦਿਆਂ ਮੁਕੱਦਮਾ ਦਰਜ ਕਰਵਾਇਆ ਗਿਆ ਅਤੇ ਆਰੋਪੀਆਂ ਪਾਸੋਂ 2 ਵਹੀਕਲ ਨਕਲੀ ਦੁੱਧ ਤਿਆਰ ਕਰਨ ਦਾ ਸਮਾਨ, 8 ਤੋਂ 10 ਕੁਇੰਟਲ ਕੱਚਾ ਮਟੀਰੀਅਲ, ਰਿਫਾਇਡ, ਕੈਮੀਕਲ ਪਾਊਡਰ, 28000 ਤਿਆਰ ਕੀਤਾ ਦੁੱਧ ਬਰਾਮਦ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਵੀ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਤੇ ਸ਼ਿਕੰਜਾ ਪੂਰੀ ਤਰ੍ਹਾਂ ਕਸਿਆ ਜਾਵੇਗਾ।


ਇਹ ਵੀ ਪੜੋ:- Year Ender- Look Back 2022: ਜੁਰਮ ਦੀਆਂ ਅਜਿਹੀਆਂ ਵਾਰਦਾਤਾਂ ਜਿਹਨਾਂ ਨਾਲ ਕੰਬਿਆ ਪੰਜਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.