ETV Bharat / state

Year Ender- Look Back 2022: ਜੁਰਮ ਦੀਆਂ ਅਜਿਹੀਆਂ ਵਾਰਦਾਤਾਂ ਜਿਹਨਾਂ ਨਾਲ ਕੰਬਿਆ ਪੰਜਾਬ

author img

By

Published : Dec 22, 2022, 5:18 PM IST

ਸਾਲ 2022 ਅੰਦਰ ਪੰਜਾਬ ਵਿਚ ਸੱਤਾ ਪਰਿਵਰਤਨ ਹੋਇਆ। ਆਮ ਆਦਮੀ ਪਾਰਟੀ ਨੇ ਜਿਥੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਉਥੇ ਹੀ ਪੰਜਾਬ ਵਿਚ ਕਤਲ, ਲੁੱਟ ਖੋਹ ਅਤੇ ਫਿਰੌਤੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੇ ਸਾਰਾ ਪੰਜਾਬ ਕੰਬਣ ਲਾ ਦਿੱਤਾ। ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਲਗਾਤਾਰ ਡਾਂਵਾਂਡੋਲ ਹੁੰਦੀ ਰਹੀ ਅਤੇ ਕਾਨੂੰਨ ਵਿਵਸਥਾ ਉੱਤੇ ਲਗਾਤਾਰ ਸਵਾਲ (Questions on law and order) ਉੱਠਦੇ ਰਹੇ। ਆਓ ਜਾਣਦੇ ਆਂ ਸਾਲ 2022 (Look Back 2022) ਵਿਚ ਜੁਰਮ ਦੀਆਂ ਉਹਨਾਂ ਵਾਰਦਾਤਾਂ ਬਾਰੇ ਜਿਹਨਾਂ ਨੇ ਸਾਰਾ ਪੰਜਾਬ ਹਿਲਾ ਕੇ ਰੱਖ ਦਿੱਤਾ।

Punjab shook with crime incidents in the year 2022
Year Ender- ਸਾਲ 2022, ਜੁਰਮ ਦੀਆਂ ਅਜਿਹੀਆਂ ਵਾਰਦਾਤਾਂ ਜਿਹਨਾਂ ਨਾਲ ਕੰਬਿਆ ਪੰਜਾਬ

ਚੰਡੀਗੜ੍ਹ: ਸਾਲ 2022 ਦੀ ਜੇਕਰ ਗੱਲ ਕਰੀਏ ਤਾਂ ਇਸ ਸਾਲ ਪੰਜਾਬ ਦੇ ਲੋਕਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਕੇ ਤਖ਼ਤਾ ਪਲਟਦਿਆਂ ਰਿਵਾਇਤੀ ਪਾਰਟੀਆਂ ਨੂੰ ਝਟਕਾ ਦਿੱਤਾ ਅਤੇ ਪੰਜਬ ਦੀ ਡੋਰ ਆਮ ਆਦਮੀ ਪਾਰਟੀ ਸਰਕਾਰ ਦੇ ਹੱਥ ਫੜ੍ਹਾਈ। ਜਿੱਥੇ ਪੰਜਾਬ ਸਰਕਾਰ ਨੇ ਸੱਤਾ ਵਿੱਚ ਉਤਰਦਿਆਂ ਹੀ ਕੁੱਝ ਵਾਅਦੇ ਪੂਰੇ ਕੀਤੇ ਉੱਥੇ ਹੀ ਕਾਨੂੰਨ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਫੇਲ੍ਹ ਹੁੰਦੀ ਵਿਖਾਈ ਦਿੱਤੀ ਹੈ। ਆਓ ਝਾਤ (Look Back 2022) ਪਾਈਏ 2022 ਵਿੱਚ ਕਾਨੂੰਨ ਦੇ ਫੈਲੀਅਰ ਕਰਕੇ ਵਾਪਰੀਆਂ (Faller of Law in 2022) ਅਹਿਮ ਘਟਨਾਵਾਂ ਉੱਤੇ।

ਸਿੱਧੂ ਮੂਸੇਵਾਲਾ ਕਤਲ : 29 ਮਈ 2022 ਨੂੰ ਪੰਜਾਬੀ ਗਾਇਕ ਅਤੇ ਕਾਂਗਰਸੀ ਲੀਡਰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੇਸ਼ ਵਿਦੇਸ਼ ਵਿਚ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਇਹ ਸਭ ਤੋਂ ਦੁਖਦਾਈ ਘਟਨਾ ਸੀ। ਸਿੱਧੂ ਮੂਸੇਵਾਲਾ ਕਤਲ ਉੱਤੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਸੀ। ਕਿਉਂਕਿ ਕਤਲ ਤੋਂ 1 ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੀ ਗਈ ਸੀ।

ਸਰਕਾਰ ਨੂੰ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਮੂਸੇਵਾਲਾ ਕਤਲ ਕੇਸ (Musewala murder case) ਦੀ ਜ਼ਿੰਮੇਦਾਰੀ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਇਸ ਕੇਸ ਵਿਚ ਤਿਹਾੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ। ਪੋਸਟਮਾਰਟਮ ਰਿਪੋਰਟ ਵਿਚ ਦੱਸਿਆ ਗਿਆ ਕਿ ਸਿੱਧੂ ਮੂਸੇਵਾਲਾ ਨੂੰ 30 ਗੋਲੀਆਂ ਲੱਗੀਆਂ ਸਨ।ਮੂਸੇਵਾਲਾ ਕਤਲ ਤੇ ਪੂਰਾ ਪੰਜਾਬ ਗੁੱਸੇ ਨਾਲ ਉਬਲਿਆ।ਸਰਕਾਰ ਨੇ ਕੇਸ ਦੀ ਗੰਭੀਰਤਾ ਨੂੰ ਸਮਝਦਿਆਂ ਤਤਕਾਲੀ ਡੀਜੀਪੀ ਵੀਕੇ ਭਾਵੜਾ ਨੂੰ ਡੈਪੂਟੇਸ਼ਨ ਉੱ ਤੇ ਭੇਜ ਦਿੱਤਾ ਸੀ। (Look Back 2022)


ਦੋ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੇ ਕਤਲ: 14 ਮਾਰਚ 2022 ਜਲੰਧਰ ਦੇ ਪਿੰਡ ਮੱਲ੍ਹੀਆਂ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Murder of Kabaddi player Sandeep Nangal Ambian) ਦਾ ਚੱਲਦੇ ਮੈਚ ਵਿਚ ਗੋਲੀਆਂ ਮਾਰ ਕੇ 5 ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਦੀ ਸੀ ਜਦੋਂ ਪੰਜਾਬ ਵਿਚ ਨਵੀਂ ਚੁਣੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਵੀ ਨਹੀਂ ਹੋਇਆ ਸੀ। ਪੁਲਿਸ ਨੇ ਇਸ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਪ੍ਰੈਲ ਮਹੀਨੇ ਵਿਚ ਪਟਿਆਲਾ ਦੇ ਪਿੰਡ ਦੌਣ ਕਲਾਂ ਵਿਚ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਦਾ ਕਤਲ ਹੋਇਆ। ਪੁਲਿਸ ਨੇ ਇਸ ਕਤਲ ਦੇ ਕਾਰਨਾਂ ਦਾ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਇਹ ਕਤਲ ਨਿੱਜੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ। ਇਹਨਾਂ ਦੋਵਾਂ ਘਟਨਾਵਾਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।





ਸੁਧੀਰ ਸੂਰੀ ਅਤੇ ਡੇਰਾ ਪ੍ਰੇਮੀ ਦਾ ਕਤਲ: 4 ਨਵੰਬਰ 2022 ਨੂੰ ਸ਼ਿਵ ਸੈਨਾ ਆਗੂ ਸੁਧੀਰ ਸੂਰੀ (Murder of Shiv Sena leader Sudhir Suri) ਦਾ ਸੁਰੱਖਿਆ ਛੱਤਰੀ ਹੇਠ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਇਸ ਘਟਨਾ ਤੋਂ ਬਾਅਦ ਵੀ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਦੀ ਡਾਂਵਾਂਡੋਲ ਸਥਿਤੀ 'ਤੇ ਪੰਜਾਬੀਆਂ ਵਿਚ ਡਰ ਪੈਦਾ ਹੋ ਗਿਆ ਸੀ।ਕਿਉਂਕਿ ਲਗਾਤਾਰ ਪੰਜਾਬ ਵਿਚ ਖੂਨ ਖਰਾਬੇ ਦੀਆਂ ਘਟਨਾਵਾਂ ਸਾਹਮਣੇ ਆ ਆਉਂਦੀਆਂ ਰਹੀਆਂ। ਇਨ੍ਹਾਂ ਹੀ ਨਹੀਂ ਫਰੀਦਕੋਟ ਵਿਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਟਾਰੀਆ ਦਾ ਵੀ ਪੁਲਿਸ ਸੁਰੱਖਿਆ ਦੇ ਹੁੰਦਿਆਂ ਫਰੀਦਕੋਟ ਵਿਚ ਕਤਲ ਕੀਤਾ ਗਿਆ ਸੀ। ਹਾਲਾਂਕਿ ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਗਿਆ ਪਰ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਸਵਾਲਾਂ ਦੇ ਘੇਰੇ ਵਿਚ ਜ਼ਰੂਰ ਰਹੀ।



ਪੰਜਾਬ ਪੁਲਿਸ ਦੇ ਅਦਾਰਿਆਂ ਉੱਤੇ ਆਰਪੀਜੀ ਅਟੈਕ: ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਅਜਿਹੀ ਡਾਵਾਂਡੋਲ ਰਹੀ ਕਿ ਪੰਜਾਬ ਪੁਲਿਸ ਵੀ ਅਸੁਰੱਖਿਅਤ ਮਹਿਸੂਸ ਕਰਨ ਲੱਗੀ।9 ਮਈ 2022 ਨੂੰ ਮੁਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈਡਕੁਆਰਟਰ ਉੱਤੇ ਰਾਤ ਨੂੰ ਰਾਕੇਟ ਲਾਂਚਰ ਨਾਲ (Attack on Punjab Police Intelligence Headquarters) ਹਮਲਾ ਕੀਤਾ ਗਿਆ। ਪੰਜਾਬ ਪੁਲਿਸ ਵੀ ਇਸ ਹਮਲੇ ਤੋਂ ਬਾਅਦ ਹੱਕੀ ਬੱਕੀ (Look Back 2022) ਰਹਿ ਗਈ। ਇਸ ਮਾਮਲੇ ਵਿਚ 7 ਗ੍ਰਿਫ਼ਤਾਰੀਆਂ ਹੋਈਆਂ ਜਿਹਨਾਂ ਵਿਚੋਂ ਇਕ ਨਾਬਾਲਿਗ ਸੀ। 7 ਮਹੀਨੇ ਬਾਅਦ 10 ਦਸੰਬਰ 2022 ਨੂੰ ਤਰਨਤਾਰਨ ਦੇ ਸਰਹਾਲੀ ਥਾਣੇ ਉੱਤੇ ਠੀਕ ਇਸੇ ਤਰ੍ਹਾਂ ਹੀ ਆਰਪੀਜੀ ਅਟੈਕ ਹੋਇਆ। ਇਹਨਾਂ ਹਮਲਿਆਂ ਦੇ ਦੋਸ਼ੀਆਂ ਨੂੰ ਪੁਲਿਸ ਨੇ ਫੜਨ ਦਾ ਦਾਅਵਾ ਜ਼ਰੂਰ ਕੀਤਾ ਪਰ ਇਹ ਘਟਨਾਵਾਂ ਪੰਜਾਬ ਵਿਚ ਵਿਗੜੇ ਅਮਨ ਕਾਨੂੰਨ ਉੱਤੇ ਸਵਾਲ ਜ਼ਰੂਰ ਕਰ ਗਈਆਂ।



230 ਤੋਂ ਜ਼ਿਆਦਾ ਸਰਹੱਦ ਪਾਰੋਂ ਆਏ ਡਰੋਨ: ਸਾਲ 2022 ਵਿਚ ਸਰਹੱਦ ਪਾਰੋਂ 230 ਤੋਂ ਜ਼ਿਆਦਾ ਵਾਰ ਡਰੋਨ ਆਏ, ਜੀ ਹਾਂ ਬੀਐਸਐਫ ਨੇ ਇਹ ਅੰਕੜਾ ਖੁਦ ਸਾਂਝਾ ਕੀਤਾ ਕਿ ਸਾਲ 2022 ਦੌਰਾਨ ਸਰਹੱਦ ਪਾਰੋਂ ਡਰੋਨ ਗਤੀਵਿਧੀਆਂ 81 ਪ੍ਰਤੀਸ਼ਤ ਵਧੀਆਂ।ਇਹ ਕੋਈ ਛੋਟਾ ਅੰਕੜਾਂ ਨਹੀਂ ਜੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਹੁਣ ਵੀ ਸਾਲ ਦੇ ਅਖੀਰ ਤੱਕ ਸਰਹੱਦ ਪਾਰ ਤੋਂ ਆਉਣ ਵਾਲੀਆਂ ਡਰੋਨ ਗਤੀਵਿਧੀਆਂ ਘੱਟ ਨਹੀਂ ਹੋਈਆਂ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੂਜੀ ਚਾਰਜਸ਼ੀਟ ਦਾਖਿਲ, ਚਾਰਜਸ਼ੀਟ ਵਿੱਚ ਕੁੱਲ 7 ਮੁਲਜ਼ਮਾਂ ਦਾ ਨਾਂਅ



6 ਮਹੀਨਿਆਂ ਵਿੱਚ ਫਿਰੌਤੀ ਦੀਆਂ 58 ਕਾਲਾਂ, 3 ਕਤਲ : ਸਿੱਧੂ ਮੂਸੇਵਾਲਾ ਕਤਲ (Musewala murder case) ਤੋਂ ਬਾਅਦ ਤਾਂ ਪੰਜਾਬ ਵਿਚ ਇੰਝ ਜਿਵੇਂ ਗੈਂਗਸਟਰ ਬੇਖੌਫ ਹੀ ਹੋ ਗਏ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ 6 ਮਹੀਨਿਆਂ ਦੌਰਾਨ ਪੰਜਾਬ ਵਿਚ ਵੱਡੇ ਰਸੂਖਦਾਰ ਲੋਕਾਂ ਨੂੰ 58 ਫਿਰੌਤੀ ਦੀਆਂ ਕਾਲਾਂ ਆਈਆਂ। ਜਿਹਨਾਂ ਵਿਚ ਫਿਰੌਤੀ ਨਾ ਦੇਣ ਕਾਰਨ 3 ਲੋਕਾਂ ਦਾ ਕਤਲ ਕਰ ਦਿੱਤਾ ਗਿਆ। ਜਿਹਨਾਂ ਵਿਚੋਂ 2 ਕੱਪੜਾ ਵਪਾਰੀ ਸਨ।6 ਮਹੀਨਿਆਂ ਦੇ ਵਿਚ 58 ਫਿਰੌਤੀ ਦੀਆਂ ਕਾਲਾਂ ਕੋਈ ਛੋਟਾ ਅੰਕੜਾ ਨਹੀਂ ਹੈ।


ETV Bharat Logo

Copyright © 2024 Ushodaya Enterprises Pvt. Ltd., All Rights Reserved.