ETV Bharat / state

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੂਜੀ ਚਾਰਜਸ਼ੀਟ ਦਾਖਿਲ, ਚਾਰਜਸ਼ੀਟ ਵਿੱਚ ਕੁੱਲ 7 ਮੁਲਜ਼ਮਾਂ ਦਾ ਨਾਂਅ

author img

By

Published : Dec 22, 2022, 2:29 PM IST

Updated : Dec 22, 2022, 3:17 PM IST

Second charge sheet filed in Sidhu Moosewala murder
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੂਜੀ ਚਾਰਜਸ਼ੀਟ ਦਾਖਿਲ, ਚਾਰਜਸ਼ੀਟ ਵਿੱਚ ਕੁੱਲ 7 ਮੁਲਜ਼ਮਾਂ ਦਾ ਨਾਂਅ

ਸਿੱਧੂ ਮੂਸੇਵਾਲਾ ਕਤਲ ਕੇਸ (Sidhu Moosewala murder case) ਵਿੱਚ ਪੁਲਿਸ ਨੇ ਦੂਜੀ ਚਾਰਜਸ਼ੀਟ ਦਾਖਿਲ (police filed a second charge sheet) ਕੀਤੀ ਹੈ। ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋ ਸਪਲੀਮੈਟਰੀ ਚਲਾਨ ਪੇਸ਼ ਕਰਦੇ ਹੋਏ 7 ਮੁਲਜ਼ਮਾਂ ਦੀਪਕ ਮੂੰਡੀ,ਬਿੱਟੂ,ਰਜਿੰਦਰ ਜੋਕਰ,ਕਪਿਲ ਪੰਡਿਤ,ਮਨਪ੍ਰੀਤ ਤੂਫਾਨ ,ਮਨੀ ਰਾਈਆ ਜਗਤਾਰ ਸਿੰਘ ਮੂਸਾ ਖਿਲਾਫ ਚਲਾਨ ਪੇਸ਼ ਕੀਤਾ ਹੈ। ਦੱਸ ਦਈਏ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ 31 ਮੁਲਜ਼ਮਾਂ ਖਿਲਾਫ ਪਹਿਲੀ ਚਾਰਜ ਸ਼ੀਟ ਦਾਖਲ ਕੀਤੀ ਸੀ।

ਮਾਨਸਾ: ਬਹੁਚਰਚਿਤ ਸਿੱਧੂ ਮੂਸੇਵਾਲਾ ਕਤਲ ਕੇਸ (Sidhu Moosewala murder case) ਵਿੱਚ ਮਾਨਸਾ ਪੁਲਿਸ ਨੇ ਇੱਕ ਵਾਰ ਫਿਰ ਕਾਰਵਾਈ ਕਰਦਿਆਂ ਹੁਣ ਦੂਜੀ ਚਲਾਨ ਸ਼ੀਟ ਪੇਸ਼ ਕੀਤੀ। ਇਸ ਚਾਰਜਸ਼ੀਟ ਵਿੱਚ ਪੁਲਿਸ ਨੇ ਕੁੱਲ 7 ਮੁਲਜ਼ਮਾਂ ਦੇ ਨਾਂਅ ਦਰਜ ਕੀਤੇ ਹਨ।

ਚਾਰਜ ਸ਼ੀਟ ਵਿੱਚ ਮੁਲਜ਼ਮ ਦੀਪਕ ਮੂੰਡੀ,ਬਿੱਟੂ,ਰਜਿੰਦਰ ਜੋਕਰ,ਕਪਿਲ ਪੰਡਿਤ,ਮਨਪ੍ਰੀਤ ਤੂਫਾਨ ,ਮਨੀ ਰਾਈਆ ਜਗਤਾਰ ਸਿੰਘ ਮੂਸਾ ਦਾ ਨਾਂਅ (police filed a second charge sheet) ਸ਼ਾਮਿਲ ਹੈ। ਇਸ ਤੋਂ ਇਲਾਵਾ ਮੁਲਜ਼ਮ ਦੀਪਕ ਟੀਨੂੰ ਨੂੰ ਫਰਾਰ ਕਰਵਾਉਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਦੁਆਰਾ ਸਾਬਕਾ ਸੀ ਆਈ ਏ ਇੰਚਾਰਜ ਪ੍ਰਿਤਪਾਲ ਸਿੰਘ ਸਮੇਤ 11 ਵਿਅਕਤੀਆ ਖਿਲਾਫ ਮਾਨਸਾ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ।

ਪਹਿਲੀ ਚਾਰਜਸ਼ੀਟ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਅਦਾਲਤ ਵਿੱਚ ਪਹਿਲੀ ਚਾਰਜਸ਼ੀਟ ਅੰਦਰ 31 ਮੁਲਜ਼ਮਾਂ ਖ਼ਿਲਾਫ਼ (Sidhu Moosewala murder case) ਚਲਾਨ ਪੇਸ਼ ਕੀਤਾ ਸੀ। ਦੱਸ ਦਈਏ ਕਿ ਮਾਨਸਾ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ 34 ਵਿਅਕਤੀਆਂ ਦੇ ਨਾਂ ਲਏ ਗਏ ਸਨ ਪਰ ਬਾਅਦ ਵਿੱਚ ਚਲਾਨ ਸ਼ੀਟ ਵਿੱਚ 31 ਮੁਲਜ਼ਮਾਂ ਦਾ ਨਾਂਅ ਦਰਜ ਕੀਤਾ ਗਿਆ ਸੀ । ਪੁਲਿਸ ਨੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਮੇਤ ਇੱਕ ਦਰਜਨ ਦੇ ਕਰੀਬ ਮੁਕੱਦਮੇ ਨਾਮਜ਼ਦ ਕੀਤੇ ਸਨ।

ਇਹ ਵੀ ਪੜ੍ਹੋ: ਸਿਹਤ ਮੰਤਰੀ ਦਾ ਦਾਅਵਾ- ਕੋਰੋਨਾ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੀਆਂ ਤਿਆਰੀਆਂ ਪੂਰੀਆਂ

ਇਨ੍ਹਾਂ ਦਾ ਨਾਂ ਕੀਤਾ ਗਿਆ ਸੀ ਸ਼ਾਮਲ: ਇਸ ਚਾਰਜਸ਼ੀਟ ਵਿੱਚ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦਾ ਨਾਮ ਵੀ (Sidhu Moosewala murder case) ਸ਼ਾਮਲ ਸੀ ਇਸ ਤੋਂ ਇਲਾਵਾ ਸੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ਼ ਕੁਲਦੀਪ, ਅੰਮ੍ਰਿਤਸਰ 'ਚ ਮੁਕਾਬਲੇ 'ਚ ਮਾਰੇ ਗਏ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦੇ ਨਾਂ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਗੈਂਗਸਟਰਾਂ ਮਨਪ੍ਰੀਤ ਭਾਊ, ਮਨਪ੍ਰੀਤ ਮੰਨਾ, ਸਾਰਜ ਮਿੰਟੂ, ਮਨਮੋਹਨ ਮੋਹਨਾ, ਸਚਿਨ ਭਿਵਾਨੀ ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ,ਦੇ ਨਾਂ ਸ਼ਾਮਲ ਕੀਤੇ ਗਏ ਹਨ।

Last Updated :Dec 22, 2022, 3:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.