ETV Bharat / state

Sangrur News : ਭਵਾਨੀਗੜ੍ਹ ਦੀ ਲੜਕੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਇਆ ਨਾਂ, ਜਪਾਨ ਦੇ ਸਾਇੰਸ ਮੇਲੇ ਦਾ ਬਣੇਗੀ ਹਿੱਸਾ

author img

By ETV Bharat Punjabi Team

Published : Sep 19, 2023, 5:10 PM IST

ਜਿਲ੍ਹਾ ਸੰਗਰੂਰ ਦੇ ਹਲਕਾ ਭਵਾਨੀਗੜ੍ਹ ਦੀ ਵਿਦਿਆਰਥਣ ਜਸਮੀਤ ਕੌਰ ਨੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਾਪਾਨ ਸਾਇੰਸ ਐਂਡ ਟੈਕਨਾਲੋਜੀ ਏਜੰਸੀ ਦੇ ਸਾਕੁਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਦਾ ਹਿੱਸਾ ਬਣੇਗੀ।

Jasmeet Kaur of Sangrur will participate in the Science Fair of Japan
Sangrur News : ਭਵਾਨੀਗੜ੍ਹ ਦੀ ਲੜਕੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਚਮਕਾਇਆ ਨਾਂ, ਜਪਾਨ ਦੇ ਸਾਇੰਸ ਮੇਲੇ ਦਾ ਬਣੇਗੀ ਹਿੱਸਾ

ਵਿਦਿਆਰਥਣ ਜਸਮੀਤ ਕੌਰ ਜਾਣਕਾਰੀ ਦਿੰਦੀ ਹੋਈ।

ਸੰਗਰੂਰ : ਭਾਰਤ ਦੇ ਨੌਜਵਾਨਾਂ ਨੇ ਹਰ ਖੇਤਰ ਵਿੱਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਬੇਸ਼ੱਕ ਉਹ ਖੇਡਾਂ ਦਾ ਖੇਤਰ ਹੋਵੇ ਜਾਂ ਕੋਈ ਹੋਰ। ਹਰ ਖੇਤਰ ਵਿੱਚ ਭਾਰਤ ਦੇ ਨੌਜਵਾਨ ਮੁੰਡੇ ਕੁੜੀਆਂ ਮੋਹਰੀ ਰਹੇ ਹਨ, ਜਿਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਨੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਕਰਕੇ ਭਾਰਤੀ ਮੂਲ ਦੇ ਵਿਅਕਤੀ ਵਿਦੇਸ਼ਾਂ ਵਿੱਚ ਵੱਡੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ। ਕਈ ਵਾਰ ਵਿਦੇਸ਼ੀ ਸਰਕਾਰਾਂ ਨੇ ਭਾਰਤੀ ਨੌਜਵਾਨਾਂ ਨੂੰ ਆਪਣੇ ਖੇਤਰ ਵਿੱਚ ਕੰਮ ਕਰਨ ਦੇ ਲਈ ਜਾਂ ਫਿਰ ਪੜ੍ਹਨ ਦੇ ਲਈ ਆਫਰਾਂ ਵੀ ਕੀਤੀਆਂ ਹਨ।

ਪੰਜਾਬ ਦਾ ਚਮਕਾਇਆ ਨਾਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹਾ ਸੰਗਰੂਰ ਦੇ ਹਲਕਾ ਭਵਾਨੀਗੜ੍ਹ ਦੀ ਲੜਕੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਾਪਾਨ ਸਾਇੰਸ ਐਂਡ ਟੈਕਨਾਲੋਜੀ ਏਜੰਸੀ ਵੱਲੋਂ ਸਾਕੁਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਵਾਨੀਗੜ੍ਹ ਦੀ ਵਿਦਿਆਰਥਣ ਜਸਮੀਤ ਕੌਰ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਜਾ ਰਹੀ ਹੈ। ਵਿਦਿਆਰਥਣ ਦਾ ਸਰਕਾਰੀ ਸਕੂਲ ਇਸ ਬੱਚੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਪ੍ਰਿੰਸੀਪਲ ਸਮੇਤ ਅਧਿਆਪਕਾਂ ਨੇ ਬੱਚੀ ਨੂੰ ਲੱਡੂ ਖਿਲਾ ਕੇ ਮੂੰਹ ਮਿੱਠਾ ਕਰਵਾਇਆ ਹੈ।

ਸਕੂਲ ਸਟਾਫ ਦਾ ਕਹਿਣਾ ਹੈ ਕਿ ਇਸ ਬੱਚੀ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰੀ ਸਕੂਲ ਦੇ ਬੱਚੇ ਕਿਸੇ ਤੋਂ ਘੱਟ ਨਹੀਂ ਹਨ। ਇਹ ਲੜਕੀ ਲੱਖਾਂ ਹੋਰ ਕੁੜੀਆਂ ਲਈ ਰੋਲ ਮਾਡਲ ਬਣ ਰਹੀ ਹੈ। ਜਸਮੀਤ ਕੌਰ ਨੇ ਪੰਜਾਬ ਸਿੱਖਿਆ ਬੋਰਡ 10ਵੀਂ ਦੀ ਪ੍ਰੀਖਿਆ ਵਿੱਚ 99.08 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸੀ ਅਤੇ ਹੁਣ ਜਸਮੀਤ ਕੌਰ ਜਾਪਾਨ ਵਿੱਚ ਆਯੋਜਿਤ ਕੀਤੇ ਜਾ ਰਹੇ ਸਾਕੁਰਾ ਸਾਇੰਸ ਐਕਸਚੇਂਜ ਪ੍ਰੋਗਰਾਮ ਦਾ ਇੱਕ ਹਿੱਸਾ ਬਣਨ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਪੂਰੇ ਭਾਰਤ ਤੋਂ 60 ਵਿਦਿਆਰਥੀ ਭਾਗ ਲੈਣ ਜਾ ਰਹੇ ਹਨ, ਜਿਨ੍ਹਾਂ 'ਚੋਂ ਕੁੱਲ 6 ਵਿਦਿਆਰਥੀ ਪੰਜਾਬ ਦੇ ਹਨ, ਜਿਨ੍ਹਾਂ 'ਚੋਂ ਜਸਮੀਤ ਕੌਰ ਭਵਾਨੀਗੜ੍ਹ ਦਾ ਮਾਣ ਵਧਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.