ETV Bharat / state

ਸੰਗਰੂਰ 'ਚ ਮਾਵਾਂ-ਧੀਆਂ E ਰਿਕਸ਼ਾ ਚਲਾ ਕੇ ਕਰ ਰਹੀਆਂ ਗੁਜ਼ਾਰਾ, ਲੋਕਾਂ ਲਈ ਬਣੀਆਂ ਮਿਸਾਲ

author img

By

Published : Aug 11, 2023, 1:41 PM IST

In Sangrur, mother and daughter drive rickshaws to support the household
ਸੰਗਰੂਰ ਦੇ ਸੁਨਾਮ 'ਚ ਮਾਵਾਂ-ਧੀਆਂ E ਰਿਕਸ਼ਾ ਚਲਾ ਕੇ ਕਰ ਰਹੀਆਂ ਨੇ ਗੁਜ਼ਾਰਾ, ਲੋਕਾਂ ਲਈ ਬਣੀਆਂ ਉਦਹਾਰਣ

ਸੰਗਰੂਰ ਦੇ ਸੁਨਾਮ ਵਿੱਚ ਘਰ ਦੇ ਹਾਲਾਤ ਖ਼ਰਾਬ ਹੋਣ ਤੋਂ ਬਾਅਦ ਮਾਂ ਅਤੇ ਧੀ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਚਲਾ ਰਹੀਆਂ ਨੇ। ਮਾਂ ਅਤੇ ਧੀ ਦੀ ਇਸ ਹਿੰਮਤ ਨੂੰ ਵੇਖ ਕੇ ਬਹੁਤ ਸਾਰੇ ਲੋਕ ਉਨ੍ਹਾਂ ਦੀ ਸ਼ਲਾਘਾ ਵੀ ਕਰ ਰਹੇ ਨੇ।

ਮਾਵਾਂ-ਧੀਆਂ E ਰਿਕਸ਼ਾ ਚਲਾ ਕੇ ਕਰ ਰਹੀਆਂ ਨੇ ਗੁਜ਼ਾਰਾ

ਸੰਗਰੂਰ: ਅੱਜ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਵਰਗ ਵਿੱਚ ਪਿੱਛੇ ਨਹੀਂ ਹਨ ਬੇਸ਼ੱਕ ਉਹ ਪੜ੍ਹਾਈ ਦੀ ਗੱਲ ਹੋਵੇ ਜਾਂ ਖੇਡਾਂ ਦੀ ਗੱਲ। ਹੁਣ ਕੰਮਕਾਰ ਦੀ ਗੱਲ ਕਰ ਲਈਏ ਕੁੜੀਆਂ ਮੁੰਡਿਆਂ ਨਾਲੋਂ ਅੱਗੇ ਚਲ ਰਹੀਆਂ ਹਨ ਕਈ ਵਾਰੀ ਕਿਸੇ ਦੇ ਘਰ ਦੇ ਹਾਲਾਤ ਇਹੋ ਜਿਹੇ ਬਣ ਜਾਂਦੇ ਹਨ ਕਿ ਘਰ ਦੀਆਂ ਮਹਿਲਾਵਾਂ ਨੂੰ ਕੰਮ ਕਰਨਾ ਪੈਂਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਤੋਂ ਜਿੱਥੇ ਦੀਆਂ ਮਾਂ ਪਰਮਜੀਤ ਕੌਰ ਅਤੇ ਧੀ ਮਮਤਾ ਰਾਣੀ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੀਆਂ ਹਨ।

ਮਾਂ-ਧੀ ਚਲਾ ਰਹੀਆਂ ਨੇ ਰਿਕਸ਼ਾ: ਮੀਡੀਆ ਨਾਲ ਗੱਲ ਕਰਦੇ ਹੋਏ ਪਰਮਜੀਤ ਕੌਰ ਨੇ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸੀ ਅਤੇ ਪਤੀ ਵੀ ਬਿਮਾਰੀ ਦੇ ਨਾਲ ਜੂਝ ਰਹੇ ਸਨ। ਜਿਸ ਕਰਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬੜਾ ਮੁਸ਼ਕਿਲ ਦੇ ਨਾਲ ਚੱਲ ਰਿਹਾ ਸੀ। ਘਰ ਦੇ ਹਾਲਾਤਾਂ ਨੂੰ ਵੇਖਦਿਆਂ ਉਨ੍ਹਾਂ ਨੇ ਆਟੋ ਰਿਕਸ਼ਾ ਚਲਾ ਚਲਾਉਣ ਬਾਰੇ ਸੋਚਿਆ। ਹੋਲੀ-ਹੋਲੀ ਮਿਹਨਤ ਕਰਕੇ ਇੱਕ ਹੋਰ ਆਟੋ ਰਿਕਸ਼ਾ ਖਰੀਦ ਲਿਆ ਜਿਸ ਨੂੰ ਪਰਮਜੀਤ ਕੌਰ ਦੀ ਕੁੜੀ ਮਮਤਾ ਚਲਾ ਰਹੀ ਹੈ। ਦੱਸ ਦਈਏ ਕਿ ਇਸ ਔਰਤ ਦੀ ਬੇਟੀ ਪੜ੍ਹਾਈ ਦੇ ਨਾਲ-ਨਾਲ ਰਿਕਸ਼ਾ ਚਲਾਉਂਦੀ ਹੈ।

ਮਿਹਨਤ ਕਰਨ ਦੀ ਕੀਤੀ ਅਪੀਲ: ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਮਾਂ ਦੀ ਮਦਦ ਕਰਕੇ ਬਹੁਤ ਸਕੂਨ ਮਿਲਦਾ ਹੈ। ਉਹ ਦੇਖਦੀ ਸੀ ਕਿ ਮਾਂ ਇਕੱਲੀ ਹੀ ਕੰਮ ਕਰਦੀ ਹੈ ਪਰ ਜਦੋਂ ਹੁਣ ਉਹ ਆਪਣੀ ਪੜ੍ਹਾਈ ਤੋਂ ਵਿਹਲੀ ਹੋ ਜਾਂਦੀ ਤਾਂ ਆਪਣੀ ਮਾਂ ਦੀ ਮਦਦ ਕਰਨ ਦੇ ਲਈ ਦੂਜਾ ਆਟੋ ਚਲਾਉਂਦੀ ਹੈ। ਦੋਵੇਂ ਸੁਨਾਮ ਦੇ ਸ਼ਹਿਰ ਵਿੱਚ ਹੀ ਆਟੋ ਚਲਾਉਂਦੀਆਂ ਹਨ । ਗਰਮੀ ਹੋਵੇ ਜਾਂ ਸਰਦੀ ਆਟੋ ਚਲਾ ਕੇ ਹੀ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਸਟਾਰਟਿੰਗ ਵਿੱਚ ਕੁੱਝ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਹੌਲੀ-ਹੌਲੀ ਉਹਨਾਂ ਦੇ ਨਾਲ ਜੂਝਣ ਦੇ ਲਈ ਆਪਣੇ-ਆਪ ਨੂੰ ਕਾਬਲ ਬਣਾ ਲਿਆ। ਉਨ੍ਹਾਂ ਕਿਹਾ ਕਿ ਅਸੀਂ ਸੋਚ ਲਿਆ ਸੀ ਕਿ ਅਜਿਹੀਆਂ ਸਮੱਸਿਆ ਦਾ ਸਾਹਮਣਾ ਡਰ ਕੇ ਨਹੀਂ ਨਿਡਰਤਾ ਦੇ ਨਾਲ ਕਰਨਾ ਪਏਗਾ। ਮਾਂ-ਧੀ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਮੰਗ ਕੇ ਆਪਣਾ ਗੁਜ਼ਾਰਾ ਕਰਨ ਨਾਲੋਂ ਮਿਹਨਤ ਕਰਕੇ ਜ਼ਿੰਦਗੀ ਗੁਜਾਰੋ ਕਿਉਂਕਿ ਮਿਹਨਤ ਵਿੱਚ ਹੀ ਰੱਬ ਵਸਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.