ETV Bharat / state

11 ਫਰਵਰੀ ਨੂੰ ਪੰਜਾਬ ਦੌਰੇ 'ਤੇ ਆਉਣਗੇ CM ਕੇਜਰੀਵਾਲ ਦੀ ਪਤਨੀ ਤੇ ਧੀ

author img

By

Published : Feb 10, 2022, 10:19 AM IST

Updated : Feb 10, 2022, 12:24 PM IST

'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਪ੍ਰਚਾਰ ਲਈ 11 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ 'ਆਪ' ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਦੀ 'ਜਨ ਸਭਾ' ਵਿੱਚ ਸ਼ਾਮਲ ਹੋਣਗੇ।

ਪੰਜਾਬ ਦੌਰੇ 'ਤੇ ਆਉਣਗੇ CM ਕੇਜਰੀਵਾਲ ਦੀ ਪਤਨੀ ਤੇ ਧੀ
ਪੰਜਾਬ ਦੌਰੇ 'ਤੇ ਆਉਣਗੇ CM ਕੇਜਰੀਵਾਲ ਦੀ ਪਤਨੀ ਤੇ ਧੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਪਾਰਟੀ ਵੱਲੋਂ ਧੜੱਲੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਇਸ ਦੇ ਨਾਲ ਹੀ ਕੌਮੀ ਪਾਰਟੀਆਂ ਦੇ ਵੱਡੇ ਆਗੂ ਵੀ ਪੰਜਾਬ ਵਿੱਚ ਆ ਰਹੇ ਹਨ ਤੇ ਪ੍ਰਚਾਰ ਕਰ ਰਹੇ ਹਨ, ਹੁਣ ਇਹਨਾਂ ਸਿਆਸੀ ਪਾਰਟੀਆਂ ਦੇ ਪਰਿਵਾਰ ਵੀ ਚੋਣ ਮੈਦਾਨ ਵਿੱਚ ਆ ਰਹੇ ਹਨ ਤੇ ਵੋਟਾਂ ਮੰਗ ਰਹੇ ਹਨ।

ਇਹ ਵੀ ਪੜੋ: CM ਚਰਨਜੀਤ ਸਿੰਘ ਚੰਨੀ ਨੇ ਮਾਲਵਿਕਾ ਸੂਦ ਨੂੰ ਮੰਤਰੀ ਬਣਾਉਣ ਦਾ ਕੀਤਾ ਐਲਾਨ

ਕੇਜਰੀਵਾਲ ਦਾ ਪਰਿਵਾਰ ਆ ਰਿਹੈ ਪੰਜਾਬ

'ਆਪ' ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਪ੍ਰਚਾਰ ਲਈ ਪੰਜਾਬ ਆ ਰਹੇ ਹਨ। ਉਹ 11 ਫਰਵਰੀ ਨੂੰ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ 'ਆਪ' ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਦੀ 'ਜਨ ਸਭਾ' ਵਿੱਚ ਸ਼ਾਮਲ ਹੋਣਗੇ।

ਕੇਜਰੀਵਾਲ ਦੀ ਪਤਨੀ ਨੇ ਕੀਤਾ ਟਵੀਟ

ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਕੱਲ ਮੈਂ ਆਪਣੀ ਧੀ ਨਾਲ ਧੂਰੀ ਆਪਣੇ ਦਿਓਰ ਭਗਵੰਤ ਮਾਨ ਲਈ ਵੋਟਾਂ ਮੰਗਣ ਜਾ ਰਹੀ ਹਾਂ।’

  • भाभी जी, पंजाब में आपका स्वागत है...धूरी के लोग बेसबरी से आपका इंतज़ार कर रहे हैं... https://t.co/dUUa1u1YE1

    — Bhagwant Mann (@BhagwantMann) February 10, 2022 " class="align-text-top noRightClick twitterSection" data=" ">

ਔਰਤਾਂ ਨਾਲ ਕੀਤੀ ਜਾਵੇਗੀ ਗੱਲਬਾਤ

ਦੱਸ ਦਈਏ ਕਿ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਅਨਮੋਲ ਗਗਨ ਮਾਨ, ਨਰਿੰਦਰ ਭਾਰਜ, ਭਗਵੰਤ ਮਾਨ ਮਾਤਾ ਹਰਪਾਲ ਕੌਰ ਅਤੇ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਧੂਰੀ ਵਿਖੇ ਪਹੁੰਚ ਰਹੀਆਂ ਹੋ ਜੋ ਔਰਤਾਂ ਨਾਲ ਗੱਲਬਾਤ ਕਰਨਗੀਆਂ।

ਭਗਵੰਤ ਮਾਨ ਨੇ ਕੀਤਾ ਟਵੀਟ

ਭਾਬੀ ਜੀ, ਪੰਜਾਬ ਵਿੱਚ ਤੁਹਾਡਾ ਸੁਆਗਤ ਹੈ...ਧੂਰੀ ਦੇ ਲੋਕ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ...

ਇਸ ਦੇ ਨਾਲ ਹੀ ਕੇਜਰੀਵਾਲ ਨੇ ਪੰਜਾਬ ਦੇ ਭਾਜਪਾ ਵੋਟਰਾਂ ਲਈ ਇੱਕ ਸੰਦੇਸ਼ ਵੀ ਦਿੱਤਾ ਹੈ।

  • ਪੰਜਾਬ ਦੇ ਭਾਜਪਾ ਵੋਟਰਾਂ ਲਈ ਅਰਵਿੰਦ ਕੇਜਰੀਵਾਲ ਦਾ ਸੰਦੇਸ਼ pic.twitter.com/6ivPb1Z8Dc

    — AAP Punjab (@AAPPunjab) February 9, 2022 " class="align-text-top noRightClick twitterSection" data=" ">

ਇਹ ਵੀ ਪੜੋ: CM ਚੰਨੀ ਦਾ ਵੱਖਰਾ ਅੰਦਾਜ਼, ਹੁਣ ਜ਼ਿੰਮੀਦਾਰਾ ਢਾਬੇ ‘ਤੇ ਖਾਧੀ ਰੋਟੀ

ਦੱਸ ਦਈਏ ਕਿ 20 ਫਰਵਰੀ ਨੂੰ ਪੰਜਾਬ ਵਿੱਚ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ਕਾਰਨ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। 20 ਫਰਵਰੀ ਨੂੰ ਵੋਟਾਂ ਪੈਣ ਤੋਂ ਬਾਅਦ 10 ਮਾਰਚ ਨੂੰ ਨਤੀਜੇ ਆਉਣੇ ਹਨ, ਜਿਸ ਵਿੱਚ ਫੈਸਲਾ ਹੋ ਜਾਵੇਗਾ ਕਿ ਆਖਿਰਕਾਰ ਪੰਜਾਬ ਦੀ ਡੋਰ ਕਿਸ ਹੱਥ ਹੋਵੇਗੀ।

ਇਹ ਵੀ ਪੜੋ: Punjab Assembly Election 2022: ਕੀ ਕੈਪਟਨ ਤੇ ਢੀਂਡਸਾ ਲਗਾਉਣਗੇ ਭਾਜਪਾ ਦੀ ਬੇੜੀ ਪਾਰ ?

Last Updated : Feb 10, 2022, 12:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.