ETV Bharat / state

ਮੋਹਾਲੀ ਨੇ ਕੋਵਿਡ ਦੇ ਟੀਕਾਕਰਨ 'ਚ ਬਣਾਇਆ ਰਿਕਾਰਡ

author img

By

Published : Sep 3, 2021, 8:47 PM IST

ਜ਼ਿਲ੍ਹਾ ਮੁਹਾਲੀ ਨੇ ਅੱਜ ਆਪਣੀ ਕੁੱਲ ਬਾਲਗ ਆਬਾਦੀ ਤੋਂ ਵੱਧ 26 ਹਜ਼ਾਰ ਹੋਰ ਲੋਕਾਂ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਗਾ ਕੇ ਇਤਿਹਾਸ ਰਚਿਆ ਹੈ। ਐਸ.ਏ.ਐਸ. ਨਗਰ ਮੋਹਾਲੀ 'ਚ 2 ਸਤੰਬਰ ਤੱਕ ਸਫਲਤਾਪੂਰਵਕ 7,73,442 ਲੋਕਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਦਿੱਤੀ ਹੈ।

ਮੋਹਾਲੀ ਨੇ ਕੋਵਿਡ ਦੇ ਟੀਕਾਕਰਨ 'ਚ ਰਚਿਆ ਇਤਿਹਾਸ
ਮੋਹਾਲੀ ਨੇ ਕੋਵਿਡ ਦੇ ਟੀਕਾਕਰਨ 'ਚ ਰਚਿਆ ਇਤਿਹਾਸ

ਮੋਹਾਲੀ: ਸਰਕਾਰ ਵੱਲੋਂ ਕੋਵਿਡ ਦੇ ਟੀਕਾਕਰਨ ਨੂੰ ਲੈਕੇ ਕਈ ਯਤਨ ਕੀਤੇ ਜਾ ਰਹੇ ਹਨ। ਇਸਦੇ ਮੱਦੇਨਜ਼ਰ ਵੱਖ ਵੱਖ ਥਾਵਾਂ ਤੇ ਕਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਮੁਹਾਲੀ ਨੇ ਅੱਜ ਆਪਣੀ ਕੁੱਲ ਬਾਲਗ ਆਬਾਦੀ ਤੋਂ ਵੱਧ 26 ਹਜ਼ਾਰ ਹੋਰ ਲੋਕਾਂ ਨੂੰ ਕੋਵਿਡ -19 ਟੀਕੇ ਦੀ ਪਹਿਲੀ ਖੁਰਾਕ ਲਗਾ ਕੇ ਰਿਕਾਰਡ ਬਣਾ ਦਿੱਤਾ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਵਿੱਚ ਸ਼ਾਮਲ ਕੀਤੇ ਜਨਸੰਖਿਆ ਵਾਧੇ ਮੁਤਾਬਕ ਐਸ.ਏ.ਐਸ ਨਗਰ ਦੀ ਕੁੱਲ ਬਾਲਗ ਆਬਾਦੀ 7,46,119 ਹੈ । ਜਿਲੇ ਨੇ ਮੰਗਲਵਾਰ ਨੂੰ ਇੰਨੀਂ ਗਿਣਤੀ ਦੇ ਲੋਕਾਂ ਦਾ ਟੀਕਾਕਰਣ ਪੂਰਾ ਕੀਤਾ ਅਤੇ 2 ਸਤੰਬਰ ਤੱਕ ਸਫਲਤਾਪੂਰਵਕ 7,73,442 ਲੋਕਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਦਿੱਤੀ ਹੈ। ਜਿਸ ਨਾਲ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਫੀਸਦ 103.66 ਹੋ ਗਈ।

ਇਸ ਟੀਕਾਕਰਣ ਵਿੱਚ ਉਹ ਡੇਟਾ ਸ਼ਾਮਲ ਹੈ ਜੋ ਕੋਵਿਨ ਅਤੇ ਕੋਵਾ ਐਪ ’ਤੇ ਅਪਲੋਡ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਵਲੋਂ ਡੇਟਾ ਨੂੰ ਮਾਈਗਰੇਟ ਕਰਨ ਦੀ ਪ੍ਰਕਿਰਿਆ ਚਲਾਈ ਜਾਰੀ ਹੈ ਅਤੇ ਕੋਵਾ ਐਪ ਤੋਂ ਕੋਵਿਨ ਵਿੱਚ ਪੂਰਾ ਡੇਟਾ ਮਾਈਗ੍ਰੇਟ ਹੋ ਜਾਣ ਤੋਂ ਬਾਅਦ ਇਹ ਅੰਕੜੇ ਕੋਵਿਨ ਨੂੰ ਵਰਤਣ ਵਾਲੇ ਕਿਸੇ ਵੀ ਵਿਅਕਤੀ ਲਈ ਉਪਲਬਧ ਹੋ ਜਾਣਗੇ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਨੇ ਇੱਕ ਤਰਾਂ ਦਾ ਰਿਕਾਰਡ ਬਣਾਇਆ ਹੈ ਕਿਉਂ ਜੋ ਇਹ ਰਾਜ ਦਾ ਪਹਿਲਾ ਜ਼ਿਲ੍ਹਾ ਹੈ ਜਿਸਨੇ ਕੁੱਲ ਆਬਾਦੀ ਤੋਂ ਵੱਧ ਲੋਕਾਂ ਨੂੰ ਟੀਕਾਕਰਣ ਕੀਤਾ ਹੈ ਅਤੇ ਉਨਾਂ ਨੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਜਿੰਨ੍ਹਾਂ ਇਸਨੂੰ ਸੰਭਵ ਬਣਾਇਆ। ਸਿਹਤ ਮੰਤਰੀ ਨੇ ਕਿਹਾ, “ਉਨਾਂ ਸਾਰੇ ਲੋਕਾਂ ਨੂੰ ਵਧਾਈ ਜਿਨਾਂ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਇਆ।’’ ਉਨਾਂ ਕਿਹਾ ਕਿ ਇੰਦੌਰ ਤੋਂ ਬਾਅਦ ਪੂਰੇ ਦੇਸ਼ ਵਿੱਚ ਅਜਿਹਾ ਮਾਣ ਹਾਸਲ ਕਰਨ ਵਾਲਾ ਮੋਹਾਲੀ ਦੂਜਾ ਸ਼ਹਿਰ ਹੈ।

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ “ਸਾਨੂੰ ਮਾਣ ਹੈ ਕਿ ਅਸੀਂ ਜ਼ਿਲੇ ਦੀ ਬਹੁ-ਗਿਣਤੀ ਆਬਾਦੀ ਅਤੇ ਟ੍ਰਾਈਸਿਟੀ ਨਾਲ ਸਬੰਧਤ ਲੋਕਾਂ ਦਾ ਟੀਕਾਕਰਣ ਕੀਤਾ । ਕੋਵਿਡ ਵਿਰੁੱਧ ਸਫ਼ਲ ਲੜਾਈ ਦਾ ਟੀਚਾ ਸਰ ਕਰਦੇ ਹੋਏ ਅਸੀਂ ਉਨ੍ਹਾਂ ਸਾਰੇ ਯੋਗ ਵਿਅਕਤੀਆਂ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਜੋ ਸਾਡੇ ਟੀਕਾਕਰਣ ਕੇਂਦਰਾਂ ‘ਤੇ ਪਹੁੰਚੇ। ਉਨਾਂ ਅੱਗੇ ਕਿਹਾ ਕਿ ਲੋਕਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਣ ਲਈ ਅਸੀਂ ਕੋਵਿਡ ਦੀ ਦੂਜੀ ਖੁਰਾਕ ਦਾ ਟੀਕਾਕਰਣ ਵੀ ਇਸੇ ਉਤਸ਼ਾਹ ਨਾਲ ਅਮਲ ਵਿੱਚ ਲਿਆਵਾਂਗੇ ।

ਇਹ ਵੀ ਪੜ੍ਹੋ:- ਪੰਜਾਬ ਸਰਕਾਰ ਨੇ ਟੀਕਾਕਰਨ ਮੁਹਿੰਮ ਤਹਿਤ 3 ਦਿਨਾ ’ਚ ਪੁੱਟੀ ਵੱਡੀ ਪੁਲਾਂਘ

ETV Bharat Logo

Copyright © 2024 Ushodaya Enterprises Pvt. Ltd., All Rights Reserved.