ETV Bharat / state

ਬਲੌਂਗੀ ਪੁਲਿਸ ਨੇ ਸ਼ਾਤਿਰ ਚੋਰ ਮੀਆਂ-ਬੀਵੀ ਨੂੰ ਕੀਤਾ ਗ੍ਰਿਫ਼ਤਾਰ, ਦੋ ਦਿਨ ਦਾ ਲਿਆ ਪੁਲਿਸ ਰਿਮਾਂਡ

author img

By

Published : Oct 26, 2021, 6:33 PM IST

ਬਲੌਂਗੀ ਪੁਲਿਸ ਨੇ ਸ਼ਾਤਿਰ ਚੋਰ ਮੀਆਂ-ਬੀਵੀ ਨੂੰ ਕੀਤਾ ਗ੍ਰਿਫ਼ਤਾਰ, ਦੋ ਦਿਨ ਦਾ ਲਿਆ ਪੁਲਿਸ ਰਿਮਾਂਡ
ਬਲੌਂਗੀ ਪੁਲਿਸ ਨੇ ਸ਼ਾਤਿਰ ਚੋਰ ਮੀਆਂ-ਬੀਵੀ ਨੂੰ ਕੀਤਾ ਗ੍ਰਿਫ਼ਤਾਰ, ਦੋ ਦਿਨ ਦਾ ਲਿਆ ਪੁਲਿਸ ਰਿਮਾਂਡ

ਪੁਲਿਸ (Police) ਵਲੋਂ ਸ਼ਾਤਿਰ ਪਤੀ-ਪਤਨੀ ਚੋਰ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਪਾਸੋਂ ਬੰਟੀ-ਬਬਲੀ ਸਟਾਈਲ (Style) ਵਿਚ ਇਕ ਕਾਰ (Car)ਚੋਰੀ ਕੀਤੀ ਗਈ ਸੀ। ਪੁਲਿਸ (Police) ਨੇ 24 ਘੰਟਿਆਂ ਵਿਚ ਉਨ੍ਹਾਂ ਨੂੰ ਗ੍ਰਿਫਤਾਰ (Arrest) ਕਰ ਲਿਆ ਅਤੇ ਕਾਰ ਵੀ ਬਰਾਮਦ ਕਰ ਲਈ ਹੈ।

ਮੁਹਾਲੀ: ਬੰਟੀ-ਬਬਲੀ ਦੇ ਤਰੀਕੇ ਨਾਲ ਚੋਰੀ ਕਰਨ ਵਾਲਾ ਇੱਕ ਹੋਰ ਨਵਾਂ ਮਾਮਲਾ ਬਲੌਂਗੀ ਪੁਲੀਸ ਸਟੇਸ਼ਨ ਦੇ ਅਧੀਨ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਨੇ ਕਾਫੀ ਮੁਸਤੈਦੀ ਨਾਲ ਇਹ ਦੋਵੇਂ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਇਨ੍ਹਾਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਵੀ ਹਾਸਿਲ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਬਲੌਂਗੀ ਪੁਲਿਸ ਦੇ ਐੱਸ.ਐੱਚ.ਓ. ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਕੋਲ ਮਨਦੀਪ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਮਲਕੋ ਮਾਜਰਾ ਜ਼ਿਲਾ ਅੰਬਾਲਾ ਹਰਿਆਣਾ ਨੇ ਆਪਣੀ ਕਾਰ ਐੱਚ.ਆਰ. ਮਾਰਕਾ ਸਵਿਫਟ ਜਿਹੜੀ ਕਿ ਬਲੌਂਗੀ ਦੇ ਇਕ ਹੋਟਲ ਸਾਹਮਣੇ ਖੜ੍ਹੀ ਕੀਤੀ ਸੀ। ਉਸ ਤੋਂ ਬਾਅਦ ਉਸ ਕਾਰ ਨੂੰ ਹੋਟਲ ਵਿੱਚੋਂ ਕਿਸੇ ਔਰਤ ਉਸ ਦੇ ਸਾਥੀ ਵੱਲੋਂ ਚੋਰੀ ਕਰਨ ਦੀ ਸ਼ਿਕਾਇਤ ਦਿੱਤੀ ਸੀ, ਜਿਸ ਦੀ ਪੁਲਿਸ ਨੇ ਮੁਕੱਦਮਾ ਨੰਬਰ 124 ਤਹਿਤ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਬਲੌਂਗੀ ਵਿਚ ਦਰਜ ਕੀਤਾ।

ਬਲੌਂਗੀ ਪੁਲਿਸ ਨੇ ਸ਼ਾਤਿਰ ਚੋਰ ਮੀਆਂ-ਬੀਵੀ ਨੂੰ ਕੀਤਾ ਗ੍ਰਿਫ਼ਤਾਰ, ਦੋ ਦਿਨ ਦਾ ਲਿਆ ਪੁਲਿਸ ਰਿਮਾਂਡ

ਏ.ਐੱਸ.ਆਈ. ਦਿਲਬਾਗ ਸਿੰਘ ਤੇ ਹਵਲਦਾਰ ਅਵਤਾਰ ਸਿੰਘ ਦੀ ਟੀਮ ਵੱਲੋਂ ਮੁਲਜ਼ਮਾਂ ਨੂੰ 24 ਘੰਟਿਆਂ ਵਿਚ ਗ੍ਰਿਫ਼ਤਾਰ ਕਰਕੇ ਮੁਕੱਦਮੇ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਚੋਰੀ ਕੀਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ, ਜਿਸ ਨੂੰ 24 ਅਕਤੂਬਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰ ਕੇ ਦੋਸ਼ੀਆਂ ਦਾ ਹੋਰ ਇਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਮਾਮਲੇ ਦੀ ਛਾਣਬੀਣ ਚੱਲ ਰਹੀ ਹੈ। ਦੋਵੇਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ ਪਰ ਉਸ ਦਾ ਪਤੀ ਕਾਫੀ ਸ਼ਾਤਿਰ ਲੱਗਦਾ ਹੈ।

ਮੋਹਾਲੀ ਬਲੌਂਗੀ ਪੁਲਿਸ ਵੱਲੋਂ ਬੰਟੀ-ਬਬਲੀ ਦੀ ਤਰ੍ਹਾਂ ਚੋਰੀ ਕਰਨ ਵਿੱਚ ਮਾਹਿਰ ਪਤੀ-ਪਤਨੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਹਾਲਾਂਕਿ ਕਈ ਵਾਰ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਈ ਲੋਕ ਭੋਲੇ-ਭਾਲੇ ਲੋਕ ਇਸ ਤਰ੍ਹਾਂ ਦੇ ਕਰਾਈਮ ਦੇ ਸ਼ਿਕਾਰ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਜਦੋਂ ਸ਼ਿਕਾਇਤਕਰਤਾ ਨੇ ਇਨ੍ਹਾਂ ਬਾਰੇ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਬੜੀ ਮੁਸਤੈਦੀ ਨਾਲ ਇਨ੍ਹਾਂ ਦੀ ਭਾਲ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਤੇ ਪੁਲਿਸ ਮੁਤਾਬਕ ਕਥਿਤ ਦੋਸ਼ੀ ਬਲੌਂਗੀ ਵਿਚ ਹੀ ਪੀ ਜੀ 'ਤੇ ਰਹਿੰਦੇ ਸਨ ਤੇ ਉਹ ਆਪਣਾ ਸਾਮਾਨ ਲੈਣ ਆਏ ਸੀ ਜਿਸ ਕਰਕੇ ਉਹ ਪੁਲਿਸ ਦੇ ਹੱਥੇ ਚੜ੍ਹ ਗਏ।

ਇਹ ਵੀ ਪੜ੍ਹੋ- ਪ੍ਰਗਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ: ਅੱਜ ਤੋਂ 2 ਦਿਨਾਂ ਸਮਾਗਮ, ਸੂਬੇ 'ਚ ਨਿਵੇਸ਼ ਦਾ ਸੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.