ETV Bharat / state

ਰਹਿੰਦੇ ਢਾਈ ਸਾਲ 'ਚ ਬਾਕੀ ਵਾਅਦੇ ਪੂਰੇ ਕਰੇਗੀ ਸਰਕਾਰ: ਬਲਬੀਰ ਸਿੱਧੂ

author img

By

Published : Sep 20, 2019, 6:05 PM IST

ਪੰਜਾਬ ਸਰਕਾਰ ਵੱਲੋਂ ਚਲਾਏ ਗਏ ਘਰ-ਘਰ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਨ ਲਈ ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਮੋਹਾਲੀ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਹਰ ਵਾਧਾ ਪੂਰਾ ਹੋਵੇਗਾ।

ਫ਼ੋਟੋ

ਮੋਹਾਲੀ: ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਘਰ-ਘਰ ਰੁਜ਼ਗਾਰ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਮਾਰਟਫੋਨ ਹੋਵੇ ਚਾਹੇ ਹੋਰ ਕੋਈ ਵੀ ਵਾਅਦਾ ਹੋਵੇ, ਅਜੇ ਤਾਂ ਸਰਕਾਰ ਦੇ ਸਿਰਫ ਢਾਈ ਸਾਲ ਹੀ ਬੀਤੇ ਹਨ, ਬਾਕੀ ਦੇ ਢਾਈ ਸਾਲ ਵਿੱਚ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।

ਵੇਖੋ ਵੀਡੀਓ

ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਉੱਤੇ ਕਿਹਾ ਕਿ ਕੋਈ ਗ੍ਰਿਫ਼ਤਾਰੀ ਦਿੰਦਾ ਹੈ ਜਾਂ ਨਹੀਂ ਦਿੰਦਾ, ਪਰ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰੀ ਦੇਣਾ ਨਾ ਦੇਣਾ ਉਹ ਵੱਖਰੀ ਗੱਲ ਹੈ। ਇਸ ਗੱਲ ਦਾ ਫ਼ੈਸਲਾ ਕਾਨੂੰਨ ਕਰੇਗਾ, ਫਿਰ ਚਾਹੇ ਛੱਡੇ ਜਾਂ ਸਜ਼ਾ ਦੇਵੇ।

ਹੜ੍ਹਾਂ ਬਾਰੇ ਆਪਣੇ ਵਿਭਾਗ ਵੱਲੋਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ 140 ਟੀਮਾਂ ਲਗਾਈਆਂ ਗਈਆਂ ਸਨ ਅਤੇ ਹੁਣ ਵੀ ਕੁੱਝ ਟੀਮਾਂ ਉਨ੍ਹਾਂ ਦੇ ਵਿੱਚੋਂ ਕੰਮ ਕਰ ਰਹੀਆਂ ਹਨ। ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਕਿਤੇ ਵੀ ਕੋਈ ਵੱਡੀ ਘਟਨਾ ਨਹੀਂ ਵਾਪਰੀ ਅਤੇ ਲੋਕਾਂ ਦੀ ਏਕਤਾ ਬਹੁਤ ਜ਼ਿਆਦਾ ਕੰਮ ਆਈ।

ਇਹ ਵੀ ਪੜ੍ਹੋ: ਜਬਰ ਜਨਾਹ ਮਾਮਲੇ ਵਿੱਚ ਭਾਜਪਾ ਨੇਤਾ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ

ਉਨ੍ਹਾਂ ਨੇ ਰਿਟਾਇਰ ਡਾਕਟਰਾਂ ਦੀ ਭਰਤੀ ਉੱਪਰ ਬੋਲਦੇ ਕਿਹਾ ਕਿ ਸ਼ੁਕਰਵਾਰ ਸ਼ਾਮ ਤੱਕ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ ਸ਼ਨੀਵਾਰ ਤੋਂ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ।

Intro:ਪੰਜਾਬ ਸਰਕਾਰ ਦੁਆਰਾ ਚਲਾਏ ਗਏ ਘਰ ਘਰ ਰੋਜ਼ਗਾਰ ਮੇਲੇ ਦਾ ਉਦਘਾਟਨ ਕਰਨ ਪਹੁੰਚੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਹਰ ਵਾਧਾ ਪੂਰਾ ਹੋਵੇਗਾ ਚਾਹੇ ਉਹ ਸਮਾਰਟਫੋਨ ਹੋਵੇ ਚਾਹੇ ਹੋਰ ਕੋਈ ਵੀ ਵਾਅਦਾ ਹੋਵੇ ਅਜੇ ਤਾਂ ਸਿਰਫ ਢਾਈ ਸਾਲ ਹੀ ਸਰਕਾਰ ਨੂੰ ਬੀਤੇ ਹਨ ਢਾਈ ਸਾਲ ਦੇ ਵਿੱਚ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ


Body:ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਉੱਪਰ ਕਿਹਾ ਕਿ ਕੋਈ ਗ੍ਰਿਫ਼ਤਾਰੀ ਦਿੰਦਾ ਹੈ ਜਾਂ ਨਹੀਂ ਦਿੰਦਾ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਕਾਨੂੰਨ ਮੁਤਾਬਕ ਸਜ਼ਾ ਵੀ ਬਣਦੀ ਹੈ ਗ੍ਰਿਫਤਾਰੀ ਦੇਣਾ ਚਾਹੇ ਨਾ ਦੇਣਾ ਉਹ ਅਲੱਗ ਗੱਲ ਫ਼ੈਸਲਾ ਕਾਨੂੰਨ ਕਰੇਗਾ ਚਾਹੇ ਛੱਡੇ ਚਾਹੇ ਸਜ਼ਾ ਦੇਵੇ ਹੜ੍ਹਾਂ ਦੇ ਉੱਪਰ ਆਪਣੇ ਵਿਭਾਗ ਵੱਲੋਂ ਕਿਹਾ ਕਿ ਸਾਡੇ ਵਿਭਾਗ ਵੱਲੋਂ ਇੱਕ ਸੌ ਚਾਲੀ ਟੀਮਾਂ ਲਗਾਈਆਂ ਗਈਆਂ ਸਨ ਅਤੇ ਹੁਣ ਵੀ ਕੁਝ ਟੀਮਾਂ ਉਨ੍ਹਾਂ ਦੇ ਵਿੱਚੋਂ ਕੰਮ ਕਰ ਰਹੀਆਂ ਹਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿਤੇ ਵੀ ਕੋਈ ਵੱਡੀ ਘਟਨਾ ਨਹੀਂ ਵਾਪਰੀ ਅਤੇ ਲੋਕਾਂ ਦੀ ਏਕਤਾ ਬਹੁਤ ਜ਼ਿਆਦਾ ਕੰਮ ਆਈ ਅਤੇ ਇੰਨਾ ਜ਼ਿਆਦਾ ਲੰਗਰ ਲੱਗ ਗਿਆ ਸੀ ਕਿ ਲੋਕ ਲਬਰੇਜ਼ ਹੋ ਗਏ ਸਨ ਅਤੇ ਕਹਿਣਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਹੁਣ ਦਵਾਈਆਂ ਜਾਂ ਲੰਗਰ ਨਹੀਂ ਚਾਹੀਦਾ ਇੱਥੇ ਬਾਬੇ ਨਾਨਕ ਦੀ ਬਾਣੀ ਦਾ ਲੋਕਾਂ ਨੇ ਸਬੂਤ ਦਿੱਤਾ ਕਿਰਤ ਕਰੋ ਵੰਡ ਛਕੋ ਉਨ੍ਹਾਂ ਨੇ ਰਿਟਾਇਰ ਡਾਕਟਰਾਂ ਦੀ ਭਰਤੀ ਉੱਪਰ ਬੋਲਦੇ ਕਿਹਾ ਕਿ ਅੱਜ ਸ਼ਾਮ ਤੱਕ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ ਅਤੇ ਕੱਲ੍ਹ ਤੋਂ ਅਖ਼ਬਾਰਾਂ ਰਾਹੀਂ ਐਡ ਦੇ ਕੇ ਭਰਤੀ ਸ਼ੁਰੂ ਕਰ ਦਿੱਤੀ ਜਾਵੇਗੀ


Conclusion:ਉਨ੍ਹਾਂ ਇਹ ਵੀ ਨਾਲ ਕਿਹਾ ਕਿ 80 ਡਾਕਟਰ ਉਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ ਜਿਨ੍ਹਾਂ ਸਭ ਦੀ ਭਰਤੀ ਨਹੀਂ ਹੋ ਜਾਂਦੀ
ETV Bharat Logo

Copyright © 2024 Ushodaya Enterprises Pvt. Ltd., All Rights Reserved.