ETV Bharat / state

ਸਾਊਦੀ 'ਚ ਗਏ ਨੌਜਵਾਨਾਂ ਨੇ ਵੀਡੀਓ ਵਾਇਰਲ ਕਰ ਟਰੈਵਲ ਏਜੰਟ 'ਤੇ ਲਗਾਏ ਦੋਸ਼

author img

By

Published : May 25, 2022, 7:46 PM IST

ਸਾਊਦੀ 'ਚ ਫਸੇ ਨੌਜਵਾਨਾਂ ਨੇ ਵੀਡੀਓ ਵਾਇਰਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਟਰੈਵਲ ਏਜੰਟ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਸਾਊਦੀ 'ਚ ਗਏ ਨੌਜਵਾਨਾਂ ਨੇ ਵੀਡੀਓ ਵਾਇਰਲ ਕਰ ਟਰੈਵਲ ਏਜੰਟ 'ਤੇ ਲਗਾਏ ਦੋਸ਼
ਸਾਊਦੀ 'ਚ ਗਏ ਨੌਜਵਾਨਾਂ ਨੇ ਵੀਡੀਓ ਵਾਇਰਲ ਕਰ ਟਰੈਵਲ ਏਜੰਟ 'ਤੇ ਲਗਾਏ ਦੋਸ਼

ਰੂਪਨਗਰ: ਸਾਊਦੀ ਅਰਬ ਵਿਚ ਪੰਜਾਬ ਦੇ ਕੁਝ ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਵਿਧਾਇਕ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮਦਦ ਦੀ ਮੰਗ ਕਰਦਿਆਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਮੁਨੀਸ਼ ਨਾਮਕ ਇੱਕ ਟਰੈਵਲ ਏਜੰਟ ਨੇ ਉਨ੍ਹਾਂ ਨੂੰ ਡਰਾਈਵਰ ਵਜੋਂ ਸਾਊਦ ਅਰਬ ਭੇਜਿਆ ਸੀ। ਇੱਥੇ ਉਹ ਬੁਰੀ ਹਾਲਤ ਵਿੱਚ ਹੈ।

ਸਾਊਦੀ 'ਚ ਗਏ ਨੌਜਵਾਨਾਂ ਨੇ ਵੀਡੀਓ ਵਾਇਰਲ ਕਰ ਟਰੈਵਲ ਏਜੰਟ 'ਤੇ ਲਗਾਏ ਦੋਸ਼



ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਟਰੈਵਲ ਏਜੰਟ ਮੁਨੀਸ਼ ਕੁਮਾਰ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੁਝ ਲੋਕ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਹਿਲਾਂ ਹੀ ਦੱਸਿਆ ਗਿਆ ਸੀ ਕਿ ਉਨ੍ਹਾ ਨੂੰ ਤਿੰਨ ਮਹੀਨੇ ਬਿਨਾਂ ਕੰਮ ਅਤੇ ਤਨਖਾਹ ਦੇ ਉੱਥੇ ਰਹਿਣਾ ਪਵੇਗਾ ਕਿਉਂਕਿ ਇਸ ਲਈ ਤਿੰਨ ਮਹੀਨੇ ਲੱਗਦੇ ਹਨ।

ਮੈਡੀਕਲ, ਲਾਇਸੈਂਸ, ਹੁਕਮਾ ਅਤੇ ਹੋਰ ਦਸਤਾਵੇਜ਼ਾਂ ਨੂੰ ਪੂਰਾ ਕਰਨ ਲਈ ਮਹੀਨਿਆਂ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਸਾਊਦੀਅਰਬ ਤੋਂ ਵਾਪਿਸ ਆਉਂਦਾ ਹੈ ਤਾਂ ਉਹ ਆਉਣਾ ਚਾਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਮੈਨੂੰ ਮਿਲ ਸਕਦੇ ਹਨ ਅਤੇ ਉਕਤ ਨੌਜਵਾਨ ਨੂੰ ਭਾਰਤ ਵਾਪਸ ਬੁਲਾਇਆ ਜਾਵੇਗਾ।



ਉਸ ਨੇ ਕਿਹਾ ਕਿ ਮੇਰੇ ਵਿਰੋਧੀ ਮੈਨੂੰ ਬਦਨਾਮ ਕਰਨ ਲਈ ਅਜਿਹੇ ਲੋਕਾਂ ਦਾ ਸਹਾਰਾ ਲੈ ਰਹੇ ਹਨ ਕਿਉਂਕਿ ਉਸ ਵੀਡੀਓ ਵਿਚ 28 ਤੋਂ 30 ਨੌਜਵਾਨ ਨਜ਼ਰ ਆ ਰਹੇ ਹਨ ਜਦੋਂ ਕਿ ਉਸ ਨੇ 10 ਤੋਂ 12 ਨੌਜਵਾਨਾਂ ਨੂੰ ਹੀ ਭੇਜਿਆ ਹੈ। ਉਨ੍ਹਾਂ ਲੋਕਾਂ 'ਤੇ ਏਜੰਟ ਨੇ ਹਮਲਾ ਕੀਤਾ ਹੈ।

ਸਾਊਦੀ 'ਚ ਗਏ ਨੌਜਵਾਨਾਂ ਨੇ ਵੀਡੀਓ ਵਾਇਰਲ ਕਰ ਟਰੈਵਲ ਏਜੰਟ 'ਤੇ ਲਗਾਏ ਦੋਸ਼

ਉਨ੍ਹਾਂ 'ਤੇ ਗਾਲੀ-ਗਲੋਚ ਕਰਨ ਦੇ ਵੀ ਦੋਸ਼ ਲਗਾਏ ਹਨ। ਦੇਰ ਰਾਤ ਤੱਕ ਸਾਊਦੀ 'ਚ ਬੈਠੇ ਨੌਜਵਾਨਾਂ ਦੀ ਪੱਤਰਕਾਰਾਂ ਵੱਲੋਂ ਏਜੰਟ ਨਾਲ ਵੀਡੀਓ ਕਾਲ ਰਾਹੀਂ ਗੱਲ ਕਾਰਵਾਈ ਗਈ ਤਾਂ ਸਾਊਦੀਅਰਬ 'ਚ ਬੈਠੇ ਨੌਜਵਾਨ ਕਾਫੀ ਨਿਰਾਸ਼ ਨਜ਼ਰ ਆ ਰਹੇ ਸਨ। ਏਜੰਟ ਨੇ ਉਨ੍ਹਾਂ ਲੋਕਾਂ ਨੂੰ ਵੀ ਪੇਸ਼ ਕੀਤਾ ਜਿਨ੍ਹਾਂ ਦੇ ਬੱਚੇ ਉਸੇ ਗਰੁੱਪ ਵਿੱਚ ਸਾਊਦੀ ਗਏ ਸਨ ਅਤੇ ਉੱਥੇ ਖੁਸ਼ ਸਨ।

ਇਹ ਵੀ ਪੜ੍ਹੋ:- ਮਾਨ ਸਰਕਾਰ ਦਾ ਵੱਡਾ ਫੈਸਲਾ, ਪੇਪਰਲੈਸ ਹੋਵੇਗਾ ਇਸ ਵਾਰ ਦਾ ਬਜਟ

ETV Bharat Logo

Copyright © 2024 Ushodaya Enterprises Pvt. Ltd., All Rights Reserved.