ਨਗਰ ਕੌਂਸਲ ਚਮਕੌਰ ਸਾਹਿਬ ਪਹੁੰਚੀ ਵਿਜੀਲੈਂਸ, ਜਰੂਰੀ ਰਿਕਾਰਡ ਨਾਲ ਲੈ ਗਏ ਅਫਸਰ, ਪੜ੍ਹੋ ਕਿਉਂ ਹੋਈ ਛਾਪੇਮਾਰੀ...
Published: May 26, 2023, 9:29 PM


ਨਗਰ ਕੌਂਸਲ ਚਮਕੌਰ ਸਾਹਿਬ ਪਹੁੰਚੀ ਵਿਜੀਲੈਂਸ, ਜਰੂਰੀ ਰਿਕਾਰਡ ਨਾਲ ਲੈ ਗਏ ਅਫਸਰ, ਪੜ੍ਹੋ ਕਿਉਂ ਹੋਈ ਛਾਪੇਮਾਰੀ...
Published: May 26, 2023, 9:29 PM
ਸ੍ਰੀ ਚਮਕੌਰ ਸਾਹਿਬ ਵਿਖੇ ਵਿਜੀਲੈਂਸ ਵਿਭਾਗ ਵੱਲੋਂ ਕਰੀਬ 6 ਘੰਟੇ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਦਫਤਰ ਵਿੱਚ ਛਾਪਾ ਮਾਰ ਕੇ ਰਿਕਾਰਡ ਦੇਖਿਆ ਗਿਆ ਹੈ।
ਰੂਪਨਗਰ : ਸ੍ਰੀ ਚਮਕੌਰ ਸਾਹਿਬ ਵਿਖੇ ਵਿਜੀਲੈਂਸ ਵਿਭਾਗ ਵੱਲੋਂ ਅੱਜ ਕਰੀਬ 6 ਘੰਟੇ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦਾ ਰਿਕਾਰਡ ਜਾਂਚਿਆ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਅਣ-ਅਧਿਕਾਰਿਤ ਕਾਲੌਨੀਆਂ ਦਾ ਵੀ ਵਿਜੀਲੈਂਸ ਵਲੋਂ ਵੇਰਵਾ ਲਿਆ ਗਿਆ ਹੈ। ਨਗਰ ਕੌਂਸਲ ਦੇ ਕੌਂਸਲਰ ਸੁਖਬੀਰ ਸਿੰਘ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਲੰਮੇ ਸਮੇਂ ਤੋਂ ਸਰਕਾਰ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਕੁੱਝ ਅਣ-ਅਧਿਕਾਰਤ ਕਾਲੌਨੀਆਂ ਵਿੱਚ ਕਮੀਆਂ ਪਾਈਆਂ ਗਈਆਂ ਹਨ, ਜਿਸਨੂੰ ਲੈ ਕੇ ਅੱਜ ਵਿਜੀਲੈਂਸ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ।
ਵਿਜੀਲੈਂਸ ਵਿਭਾਗ ਦੀ ਟੀਮ ਕਰੀਬ 20 ਫ਼ਾਈਲਾਂ ਨਾਲ ਲੈ ਗਈ ਹੈ। ਵਿਭਾਗ ਦੇ ਕਰਮਚਾਰੀਆਂ ਵੱਲੋਂ ਵੀ ਕੁਝ ਵੀ ਬੋਲਣ ਤੋਂ ਮਨ੍ਹਾ ਕੀਤਾ ਗਿਆ ਹੈ।
ਦੂਜੇ ਪਾਸੇ ਵਿਧਾਇਕ ਸ੍ਰੀ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਭਾਗ ਵੱਲੋਂ ਤੱਥਾ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਹ ਸਰਕਾਰ ਭ੍ਰਿਸ਼ਟਾਚਾਕ ਦੇ ਮੁੱਦੇ ਉੱਤੇ ਬਹੁਤ ਹੀ ਸਖ਼ਤ ਕਾਰਵਾਈ ਕਰਦੀ ਹੈ ਜੇਕਰ ਉਦਾਹਰਨ ਦੇ ਤੌਰ ਉੱਤੇ ਗੱਲ ਕੀਤੀ ਜਾਵੇ ਤਾਂ ਸਰਕਾਰ ਵੱਲੋਂ ਆਪਣੇ ਹੀ ਐਮ ਐਲ ਏ ਅਤੇ ਕੁਝ ਮੰਤਰੀਆਂ ਉੱਤੇ ਬਹੁਤ ਬੇਬਾਕੀ ਦੇ ਨਾਲ ਕਾਰਵਾਈ ਕੀਤੀ ਗਈ ਹੈ।
ਜੇਕਰ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਕੁਝ ਸਮੇਂ ਦੌਰਾਨ ਵੱਡੇ ਪੱਧਰ ਉੱਤੇ ਸ੍ਰੀ ਚਮਕੌਰ ਸਾਹਿਬ ਅਣਅਧਿਕਾਰਿਤ ਕਾਲੌਨੀਆਂ ਬਣਾਈਆਂ ਗਈਆਂ ਹਨ, ਜਿਸ ਵਿੱਚ ਵੱਡੀ ਤਾਦਾਦ ਵਿੱਚ ਲੋਕ ਰਹੇ ਹਨ ਪਰ ਵੱਡੀ ਗੱਲ ਇਹ ਹੈ ਕਿ ਇਹ ਕਾਲੌਨੀਆਂ ਅਣਅਧਿਕਾਰਿਤ ਹਨ। ਇਹਨਾਂ ਨੂੰ ਜੋ ਸਹੂਲਤਾਂ ਅਧਿਕਾਰਤ ਕਾਲੌਨੀਆਂ ਵਿੱਚ ਲੋਕਾਂ ਨੂੰ ਮਿਲਦੀਆਂ ਹਨ, ਉਹ ਦਿੱਤੀਆਂ ਗਈਆਂ ਹਨ।
